ਫਰੀਦਕੋਟ, 24.ਅਗਸਤ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਮਲੋਆ ਵੱਲੋਂ ਲੋਕ-ਭਲਾਈ ਕਾਰਜਾਂ ਵਿਚ ਤੇਜ਼ੀ ਲਿਆਉਂਦਿਆਂ ਵੱਖ-ਵੱਖ ਕਾਰਜਾਂ ਲਈ ਕੇਂਦਰ ਸਰਕਾਰ ਪਾਸੋਂ ਫੰਡ ਜਾਰੀ ਕਰਵਾਏ ਗਏ ਹਨ। ਵਿਸ਼ੇਸ਼ ਕਰਕੇ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਵੱਖ-ਵੱਖ ਸੜਕਾਂ ਦੇ ਪ੍ਰੋਜੈਕਟ ਪਾਸ ਕਰਵਾਏ ਗਏ ਹਨ ਜਿਨ੍ਹਾਂ ਦਾ ਆਰੰਭ 3 ਸਤੰਬਰ ਨੂੰ ਐਮ.ਪੀ. ਭਾਈ ਸਰਬਜੀਤ ਸਿੰਘ ਮਲੋਆ ਵੱਲੋਂ ਕੀਤਾ ਜਾਵੇਗਾ। ਇਹ ਜਾਣਕਾਰੀ ਭਾਈ ਦਲੇਰ ਸਿੰਘ ਡੋਡ ਵੱਲੋਂ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ।
ਜਾਰੀ ਕੀਤੇ ਗਏ ਪ੍ਰੈਸ ਬਿਆਨ ਵਿਚ ਦੱਸਿਆ ਗਿਆ ਕਿ ਇਨ੍ਹਾਂ ਸੜਕਾਂ ਵਿਚ ਚਹਿਲਾਂ ਤੋਂ ਟਹਿਣਾ ਤੋਂ ਪੱਕਾ ਤੋਂ ਮੋਰਾਂਵਾਲੀ ਤੋਂ ਘੁਮਿਆਰਾ, ਸੰਗਰਾਹੂਰ ਤੋਂ ਬੁੱਟਰ ਅਰਾਈਆਂ ਵਾਲਾ ਖੁਰਦ, ਦੀਪ ਸਿੰਘ ਵਾਲਾ ਤੋਂ ਕੋਠੇ ਕਾਨਿਆਂਵਾਲੀ, ਪੰਜਗਰਾਈ ਕਲਾਂ ਤੋਂ ਬੀੜ ਸਿੱਖਾਂਵਾਲਾ, ਅਰਾਈਆਂ ਵਾਲਾ ਤੋਂ ਬੇਗੂਵਾਲਾ ਅਤੇ ਫਰੀਦਕੋਟ ਤੋਂ ਬੀੜ ਭੋਲੂਵਾਲਾ ਸ਼ਾਮਲ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਐਮ.ਪੀ. ਭਾਈ ਮਲੋਆ ਵੱਲੋਂ ਸਿਹਤ, ਸਿੱਖਿਆ, ਖੇਡਾਂ, ਟਰਸਟਾਂ ਆਦਿ ਲਈ ਵੀ ਫੰਡ ਪਾਸ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਭਾਈ ਮਲੋਆ ਵਿਕਾਸ ਕਾਰਜਾਂ ਲਈ ਦੂਰ-ਅੰਦੇਸ਼ੀ ਸੋਚ ਲੈ ਕੇ ਚੱਲ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਵੀ ਅਨੇਕਾਂ ਲੋਕ-ਹਿਤਕਾਰੀ ਕਾਰਜ ਆਰੰਭੇ ਜਾਣਗੇ।