ਅੰਤਰ ਰਾਸ਼ਟਰੀ ਫੇਸਬੁੱਕ ਮੰਚ ਕਲਮਾਂ ਦਾ ਕਾਫ਼ਲਾ ਦੇ ਪ੍ਰਬੰਧਕ ਮੈਡਮ ਗੁਰਜੀਤ ਕੌਰ ਅਜਨਾਲਾ ਜੀ ਦੇ ਸਹਿਯੋਗ ਨਾਲ਼ ਹਰ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਹੋਣ ਵਾਲ਼ਾ ਆਨ ਲਾਈਨ ਕਵੀ ਦਰਬਾਰ ਕਰਵਾਇਆ ਗਿਆ ਜਿਸ ਦਾ ਸੰਚਾਲਨ ਸ੍ਰ ਰਣਬੀਰ ਸਿੰਘ ਪ੍ਰਿੰਸ (ਸ਼ਾਹਪੁਰ ਕਲਾਂ) ਆਫ਼ਿਸਰ ਕਾਲੋਨੀ ਸੰਗਰੂਰ ਦੁਆਰਾ ਕੀਤਾ ਗਿਆ ਅਤੇ ਇਸ ਵਿੱਚ ਨਾਮਵਰ ਕਵੀ/ ਕਵਿਤਰੀਆਂ ਨੇ ਭਾਗ ਲਿਆ । ਜਿਵੇਂ ਕਿ ਮੈਡਮ ਪੋਲੀ ਬਰਾੜ, ਮੈਡਮ ਪਰਵੀਨ ਕੌਰ ਸਿੱਧੂ ,ਮੈਡਮ ਚਰਨਜੀਤ ਕੌਰ ਤਰਨ ਤਾਰਨ, ਮੈਡਮ ਕੰਵਲਜੀਤ ਕੌਰ ਜੁਨੇਜਾ, ਸ.ਜਸਵੰਤ ਸਿੰਘ ਧਾਪ ,ਪੀਂਘਾਂ ਸੋਚ ਦੀਆਂ ਮੰਚ ਦੇ ਸਰਪ੍ਰਸਤ ਪ੍ਰਗਟ ਗਿੱਲ ਬਾਗ਼ੀ ਆਸਟ੍ਰੇਲੀਆ,ਐਡਵੋਕੇਟ ਗੁਰਵਿੰਦਰ ਸਿੰਘ , ਕਲਮਾਂ ਦੇ ਵਾਰ ਮੰਚ ਦੇ ਸਰਪ੍ਰਸਤ ਜੱਸੀ ਧਰੌੜ ਸਾਹਨੇਵਾਲ, ਭਾਈ ਰਣਜੀਤ ਸਿੰਘ ਫ਼ਤਹਿਗੜ੍ਹ ਸਾਹਿਬ, ਗੁਰਮੀਤ ਸਿੰਘ ਘਣਗਸ, ਮਲਕੀਤ ਸਿੰਘ ਵਰਪਾਲ,ਚਰਨ ਸਿੰਘ ਪੁਆਧੀ, ਜਗਵੀਰ ਸਿੰਘ ਗਾਗਾ ਆਦਿ ਸ਼ਾਮਲ ਹੋਏ। ਜਿਨ੍ਹਾਂ ਨੇ ਬਹੁਤ ਖ਼ੂਬਸੂਰਤ ਰਚਨਾਵਾਂ ਗੀਤਾਂ, ਗ਼ਜ਼ਲਾਂ ਅਤੇ ਕਵਿਤਾਵਾਂ ਰਾਹੀਂ ਆਪਣੀ ਹਾਜ਼ਰੀ ਲਗਵਾਈ। ਅੰਤ ਵਿੱਚ ਮੈਡਮ ਗੁਰਜੀਤ ਕੌਰ ਅਜਨਾਲਾ ਜੀ ਅਤੇ ਰਣਬੀਰ ਸਿੰਘ ਪ੍ਰਿੰਸ ਜੀ ਦੁਆਰਾ ਮੰਚ ਕਲਮਾਂ ਦਾ ਕਾਫ਼ਲਾ ਵੱਲੋਂ ਸਾਰੇ ਭਾਗ ਲੈਣ ਵਾਲੇ ਕਵੀ/ਕਵਿਤਰੀਆਂ ਅਤੇ ਜੱਸੀ ਧਰੌੜ ਸਾਹਨੇਵਾਲ ਜੀ ਦਾ ਪੋਸਟਰ ਤੇ ਸਰਟੀਫਿਕੇਟ ਜਾਰੀ ਕਰਨ ਅਤੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ।

ਰਣਬੀਰ ਸਿੰਘ ਪ੍ਰਿੰਸ(ਸ਼ਾਹਪੁਰ ਕਲਾਂ)
ਆਫ਼ਿਸਰ ਕਾਲੋਨੀ
ਸੰਗਰੂਰ 148001
9872299613