ਪਾਇਲ/ਮਲੌਦ,27 ਅਪ੍ਰੈਲ (ਹਰਪ੍ਰੀਤ ਸਿੰਘ ਸਿਹੌੜਾ/ਵਰਲਡ ਪੰਜਾਬੀ ਟਾਈਮਜ਼)
ਸਾਹਿਤ ਸਿਰਜਣਾ ਮੰਚ ਅਮਰਗੜ੍ਹ ਵੱਲੋਂ ਮੋਹਨ ਸਿੰਘ ਮਲਹਾਂਸ ਦੀ ਸਰਪ੍ਰਸਤੀ, ਜਤਿੰਦਰ ਹਾਂਸ ਦੀ ਪ੍ਰਧਾਨਗੀ ਅਤੇ ਗੋਸਲ ਪ੍ਰਕਾਸ਼ਨ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਮਲੌਦ ਵਿਖੇ ਪ੍ਰਸਿੱਧ ਕਹਾਣੀਕਾਰ ਜਸਬੀਰ ਰਾਣਾ ਨਾਲ ਰੂਬਰੂ ਕਰਵਾਇਆ ਗਿਆ| ਇਸ ਰੂਬਰੂ ਸਮਾਗਮ ਦੌਰਾਨ ਪ੍ਰਸਿੱਧ ਲੇਖਕ ਮੋਹਨ ਸਿੰਘ ਮਲਹਾਂਸ ਨੇ ਜਸਵੀਰ ਰਾਣਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਸਵੀਰ ਰਾਣਾ ਪੰਜਾਬੀ ਮਾਂ ਬੋਲੀ ਦਾ ਉਹ ਮਹਾਨ ਲੇਖਕ ਹੈ ਜਿਸਨੇ ਕਹਾਣੀ,ਨਾਵਲ, ਵਾਰਤਿਕ ਤੋਂ ਇਲਾਵਾ ਬਾਲ ਸਹਿਤ ਲਈ ਵੀ ਬਹੁਤ ਕੰਮ ਕੀਤਾ ਹੈ | ਮੰਚ ਸੰਚਾਲਨ ਕਰਦਿਆਂ ਹੋਇਆ ਸਾਹਿਤ ਸਿਰਜਣਾ ਮੰਚ ਅਮਰਗੜ੍ਹ ਦੇ ਪ੍ਰਧਾਨ ਜਤਿੰਦਰ ਹਾਂਸ ਨੇ ਜਸਵੀਰ ਰਾਣਾ ਨੂੰ ਸਰੋਤਿਆਂ ਦੇ ਰੂਬਰੂ ਕੀਤਾ| ਜਸਵੀਰ ਰਾਣਾ ਨੇ ਆਪਣੇ ਸੰਬੋਧਨ ਵਿੱਚ ਆਪਣੇ ਬਾਰੇ ਦੱਸਦੇ ਹੋਏ ਕਿਹਾ ਕਿ ਉਹ ਬਚਪਨ ਤੋਂ ਹੀ ਬਹੁਤ ਸੰਗਾਊ ਸੁਭਾਅ ਦਾ ਮਾਲਕ ਹੈ ਜਿਸ ਦਾ ਅਸਰ ਉਸਦੀਆਂ ਕਹਾਣੀਆਂ ਤੇ ਲੇਖਣੀ ਵਿੱਚ ਵੀ ਸਾਫ ਦਿਖਦਾ ਹੈ| ਉਸਨੇ ਦੱਸਿਆ ਕਿ ਉਸ ਦੇ ਪਿਤਾ ਜੀ ਫੌਜ ਵਿੱਚ ਨੌਕਰੀ ਕਰਦੇ ਸਨ ਅਤੇ ਉਹ ਮਾਪਿਆਂ ਦਾ ਇਕੱਲਾ ਪੁੱਤ ਹੋਣ ਕਰਕੇ ਮਾਂ ਨੇ ਬੜੇ ਚਾਵਾਂ ਤੇ ਲਾਡਾਂ ਨਾਲ ਉਸਨੂੰ ਪਾਲਿਆ ਅਤੇ ਉਸ ਦਾ ਬਹੁਤ ਖਿਆਲ ਰੱਖਿਆ| ਜਿਸ ਕਾਰਨ ਉਹ ਬਹੁਤਾ ਲੋਕਾਂ ਵਿੱਚ ਘੁਲ ਮਿਲ ਨਹੀਂ ਸਕਿਆ ਤੇ ਸੰਗਾਊ ਰਹਿ ਗਿਆ| ਕਿਸੇ ਸਮੇਂ ਐਮ ਫਿਲ਼ ਨਾ ਕਰ ਸਕਣ ਵਾਲੇ ਰਾਣੇ ਦੀਆਂ ਕਹਾਣੀਆਂ ਉੱਪਰ ਅਨੇਕਾਂ ਹੀ ਲੋਕਾਂ ਨੇ ਐਮ. ਫਿਲ. ਤੇ ਪੀ.ਐਚ.ਡੀ. ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਹਨ| ਅਧਿਆਪਕ ਹੋਣ ਦੇ ਨਾਤੇ ਜਸਵੀਰ ਰਾਣਾ ਨੇ ਅਧਿਆਪਕਾਂ ਨੂੰ ਸਲਾਹ ਦਿੱਤੀ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਸਾਹਿਤ ਨਾਲ ਜੋੜਿਆ ਜਾਵੇ| ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਮੈਡਮ ਕਮਲਪ੍ਰੀਤ ਕੌਰ ਸੋਮਲ, ਲੈਕਚਰਾਰ ਮੋਹਨ ਸਿੰਘ ਜਰਗੜੀ. ਲੈਕਚਰਾਰ ਅਮਿਤ ਕੁਮਾਰ, ਹਰਵਿੰਦਰ ਚਹਿਲ ਉੱਚੀ ਦੌਦ, ਗੁਰਦੀਪ ਸਿੰਘ ਮੰਡਾਹਰ, ਮਾਸਟਰ ਹਰਪ੍ਰੀਤ ਸਿੰਘ ਸਿਆੜ, ਮਾਸਟਰ ਰੰਜੀਬ ਕੁਮਾਰ ਬੇਦੀ, ਯੋਗੇਸ਼ ਬੇਦੀ, ਦੁਨੀਆਦਾਰ ਸਿੰਘ ਉੱਪਲ ਬੇਰ ਖੁਰਦ, ਪ੍ਰਿੰਸ ਅਰੋੜਾ, ਸੁਖਵੰਤ ਕੌਰ ਸੰਧੂ, ਪਿਰਤਪਾਲ ਕੌਰ, ਕਰਮਜੀਤ ਕੌਰ,ਮੈਡਮ ਸਰਵਿੰਦਰ ਕੌਰ, ਕੁਲਵੀਰ ਕੌਰ, ਮਨਪ੍ਰੀਤ ਕੌਰ, ਜਸਵਿੰਦਰ ਕੌਰ, ਰਜਨੀ, ਰੀਤੀਕਾ ਅਤੇ ਬਹੁਤ ਸਾਰੇ ਪਾਠਕ ਹਾਜ਼ਰ ਸਨ |
Leave a Comment
Your email address will not be published. Required fields are marked with *