ਕੋਟਕਪੂਰਾ, 18 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਆਗੂ ਕਾਮਰੇਡ ਇੰਦਰਜੀਤ ਮੁਕਤਸਰ’ ਬੀਤੀ ਰਾਤ ਅਚਨਚੇਤ ਦਿਲ ਦਾ ਦੌਰਾ ਪੈ ਜਾਣ ਕਾਰਨ ਪਾਰਟੀ ਦੇ ਕੋਟਕਪੂਰਾ ਦਫਤਰ ਵਿੱਚ ਹੀ ਸਦੀਵੀ ਵਿਛੋੜਾ ਦੇ ਗਏ। ਕਾਮਰੇਡ ਇੰਦਰਜੀਤ ਦੇ ਸਦੀਵੀ ਵਿਛੋੜੇ ’ਤੇ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋ, ਜਿਲਾ ਫਰੀਦਕੋਟ ਦੇ ਆਗੂ ਕਾਮਰੇਡ ਅਪਾਰ ਸਿੰਘ ਸੰਧੂ, ਕਾਮਰੇਡ ਅਸਵਨੀ ਕੁਮਾਰ ਕੋਟਕਪੂਰਾ, ਸੁਰਿੰਦਰ ਚਾਵਲਾ ਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ, ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ ਸਿੰਘ, ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ, ਪੰਜਾਬ ਏਟਕ ਦੇ ਸੂਬਾਈ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਸੀ.ਪੀ.ਆਈ. ਜਿਲਾ ਫਰੀਦਕੋਟ ਦੇ ਸਕੱਤਰ ਅਸ਼ੋਕ ਕੌਸ਼ਲ, ਗੁਰਚਰਨ ਸਿੰਘ ਮਾਨ, ਪ੍ਰੇਮ ਚਾਵਲਾ, ਕੁਲਵੰਤ ਸਿੰਘ ਚਾਨੀ, ਸੋਮਨਾਥ ਅਰੋੜਾ, ਪੰਜਾਬ ਖੇਤ ਮਜਦੂਰ ਸਭਾ ਦੇ ਆਗੂ ਕਾਮਰੇਡ ਗੁਰਨਾਮ ਸਿੰਘ ਮੰਨੀ ਸਿੰਘ ਵਾਲਾ, ਨਰੇਗਾ ਮਜਦੂਰਾਂ ਦੇ ਆਗੂ ਕਾਮਰੇਡ ਗੋਰਾ ਸਿੰਘ ਪਿਪਲੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਾਮਰੇਡ ਇੰਦਰਜੀਤ ਨੇ ਆਪਣਾ ਸਾਰਾ ਜੀਵਨ ਕਿਰਤ ਦੀ ਲਹਿਰ ਨੂੰ ਸਮਰਪਿਤ ਕੀਤਾ ਹੋਇਆ ਸੀ ਅਤੇ ਅਖੀਰਲਾ ਸਮਾਂ ਆਉਣ ਤੱਕ ਮਜਦੂਰ ਲਹਿਰ ਦੀ ਬੇਹਤਰੀ ਲਈ ਉਹਨਾਂ ਵਲੋਂ ਨਿਭਾਈਆਂ ਸੇਵਾਵਾਂ ਹਮੇਸ਼ਾਂ ਯਾਦ ਰੱਖੀਆਂ ਜਾਣਗੀਆ। ਇਸ ਮੌਕੇ ਕਾਮਰੇਡ ਠਾਕਰ ਸਿੰਘ, ਸਿਕੰਦਰ ਸਿੰਘ, ਗਾਂਧੀ ਸਿੰਘ ਔਲਖ, ਤਰਸੇਮ ਲਾਲ, ਰਾਜ ਕੁਮਾਰ, ਖਰੈਤੀ ਲਾਲ ਮਨਜੀਤ ਕੌਰ, ਲਛਮਣ ਸਿੰਘ ਆਦਿ ਨੇ ਵੀ ਕਾਮਰੇਡ ਇੰਦਰਜੀਤ ਮੁਕਤਸਰ ਦੇ ਅਜਨਜੀਤ ਸਦੀਵੀ ਵਿਛੋੜਾ ਦੇ ਜਾਣ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।