![](https://i0.wp.com/worldpunjabitimes.com/wp-content/uploads/2024/02/1-26.jpg?resize=1024%2C576&ssl=1)
ਤਰਨ ਤਾਰਨ 26 ਫਰਵਰੀ : (ਵਰਲਡ ਪੰਜਾਬੀ ਟਾਈਮਜ਼)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਾ ਤਰਨ ਤਾਰਨ ਵਿੱਚ ਜਿਲ੍ਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਲ ਅਤੇ ਸੂਬਾ ਆਗੂ ਅਤੇ ਜ਼ਿਲ੍ਾ ਇੰਚਾਰਜ ਹਰਪ੍ਰੀਤ ਸਿੰਘ ਸਿੱਧਵਾਂ ਦੀ ਅਗਵਾਹੀ ਵਿੱਚ ਅਨੇਕਾਂ ਥਾਵਾਂ ਤੇ ਵਿਸ਼ਵ ਵਪਾਰ ਸੰਸਥਾ ਅਤੇ ਮੋਦੀ ਸਰਕਾਰ ਦੇ ਅਰਥੀ ਫੂਕ ਮੁਜਾਰੇ ਕੀਤੇ ਗਏ ।ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਸੂਬਾ ਆਗੂ ਅਤੇ ਜ਼ਿਲ੍ਾ ਸਕੱਤਰ ਹਰਜਿੰਦਰ ਸਿੰਘ ਸ਼ਕਰੀ, ਜਰਨੈਲ ਸਿੰਘ ਨੂਰਦੀ ,ਫਤਿਹ ਸਿੰਘ ਪਿੱਦੀ ਨੇ ਕਿਹਾ । ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾਉਣ ਲਈ ਮੋਦੀ ਸਰਕਾਰ ਦਾ ਟਿੱਲੇ ਦਾ ਜ਼ੋਰ ਲੱਗਿਆ ਹੋਇਆ ਹੈ। ਸਰਕਾਰ ਦੀ ਕਰੂੜ ਨੀਤੀ ਜਗ ਜਾਹਿਰ ਹੋ ਚੁੱਕੀ ਹੈ। ਨਿਹੱਥੇ ਬੈਠੇ ਕਿਸਾਨਾਂ ਦੀ ਆਵਾਜ਼ ਦੱਬਣ ਲਈ ਗੋਲੀਆਂ ਪਟਾਸ ਗੋਲੇ ਆਸੂ ਗੈਸ ਵਰਗੇ ਘਾਤਕ ਵਿਸਫੋਟਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਜਿਸ ਨਾਲ ਸੈਂਕੜੇ ਕਿਸਾਨਾਂ ਮਜ਼ਦੂਰਾਂ ਬੀਬੀਆਂ ਨੌਜਵਾਨ ਜ਼ਖਮੀ ਹੋ ਚੁੱਕੇ ਹਨ ।ਕਈਆਂ ਦੀਆਂ ਲੱਤਾਂ ਬਾਵਾਂ ਟੁੱਟ ਗਈਆਂ ਹਨ ,ਕਈਆਂ ਦੀਆਂ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਹੈ , ਮਾੜੇ ਧੂਏ ਕਾਰਨ ਬਜ਼ੁਰਗਾਂ ਦੀ ਮੌਤ ਹੋ ਚੁੱਕੀ ਹੈ। ਤੇ ਸ਼ੁਭਕਰਨ ਸਿੰਘ ਦੀ ਹਰਿਆਣਾ ਪੁਲਿਸ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ । ਕਿਸਾਨ ਆਗੂਆਂ ਨੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ।ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਨ ਲਈ ਆਪਣੀ ਰਾਜਧਾਨੀ ਦਿੱਲੀ ਨਹੀਂ ਜਾ ਰਹੇ। ਬਲਕਿ ਚਾਈਨਾ ਦੇ ਬਾਰਡਰ ਵੱਲ ਜਾ ਰਹੇ ਹਾਂ ।ਉਹਨਾਂ ਕਿਹਾ ਸਰਕਾਰ ਲੋਕਾਂ ਦੀ ਹੁੰਦੀ ਹੈ ।ਨਾ ਕੀ ਕਾਰਪੋਰੇਟ ਘਰਾਣਿਆਂ ਦੀ ਮੋਦੀ ਸਰਕਾਰ 2 ੦/੦ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ 98% ਲੋਕਾਂ ਦਾ ਘਾਣ ਕਰ ਰਹੀ ਹੈ। ਉਹਨਾਂ ਕਿਹਾ ਜੇਕਰ ਕੁਝ ਕਾਰਪਰੇਟ ਘਰਾਣਿਆਂ ਦਾ ਲੱਖਾਂ ਕਰੋੜਾਂ ਦਾ ਕਰਜ਼ਾ ਬਿਨਾਂ ਸ਼ਰਤ ਤੇ ਮਾਫ ਕੀਤਾ ਜਾ ਸਕਦਾ ਹੈ ।ਤੇ ਕਿਸਾਨਾਂ ਦਾ ਕਿਉਂ ਨਹੀਂ ਜਿਹੜਾ ਸਾਰੇ ਦੇਸ਼ ਦਾ ਢਿੱਡ ਭਰਦੇ ਹਨ। ਉਹਨਾਂ ਕਿਹਾ ਕੇਵਲ ਕਿਸਾਨ ਢਿੱਡ ਨਹੀਂ ਭਰਦੇ ਸਰਕਾਰ ਨੂੰ ਟੈਕਸ ਵੀ ਦਿੰਦੇ ਹਨ ।ਕਿਸਾਨ ਆਗੂ ਦਿਆਲ ਸਿੰਘ ਮੀਆਵਿੰਡ, ਰੇਸ਼ਮ ਸਿੰਘ ਘੁਰਕਵਿੰਡ, ਹਰਵਿੰਦਰਜੀਤ ਸਿੰਘ ਕੰਗ ,ਬਲਵਿੰਦਰ ਸਿੰਘ ਚੋਲਾ ਸਾਹਿਬ, ਨੇ ਕਿਹਾ ਐਮਐਸਪੀ ਗਰੰਟੀ ਕਾਨੂੰਨ ਤੁਰੰਤ ਪਾਰਲੀਮੈਂਟ ਸੈਸ਼ਨ ਸੱਦ ਕੇ ਅਮਲ ਵਿੱਚ ਲਿਆਂਦਾ ਜਾਵੇ, ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਕਾਰਪੋਰੇਟ ਘਰਾਣਿਆਂ ਦੇ ਪੈਟਰਨ ਉੱਤੇ ਖਤਮ ਕੀਤਾ ਜਾਵੇ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ ,ਬਿਜਲੀ ਸੋਧ ਬਿਲ 2020 ਰੱਦ ਕੀਤਾ ਜਾਵੇ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜਾਵਾਂ ਦਿੱਤੀਆਂ ਜਾਣ , ਭੂਮੀ ਐਕਟ ਵਿੱਚ ਸੋਧ ਨੂੰ ਰੱਦ ਕੀਤਾ ਜਾਵੇ ਇਸ ਮੌਕੇ ਸਲਵਿੰਦਰ ਸਿੰਘ ਜੀਓਬਾਲਾ ,ਪਰਮਜੀਤ ਸਿੰਘ ਛੀਨਾ, ਬਲਜੀਤ ਸਿੰਘ ਝਬਾਲ, ਮਨਜਿੰਦਰ ਸਿੰਘ ਗੋਲਵੜ, ਇਕਬਾਲ ਸਿੰਘ ਵੜਿੰਗ, ਧੰਨਾ ਸਿੰਘ ਲਾਲੂ ਘੁੰਮਣ ,ਜਵਾਹਰ ਸਿੰਘ ਟਾਂਡਾ, ਪਾਖਰ ਸਿੰਘ ਲਾਲਪੁਰ, ਮੁਖਤਾਰ ਸਿੰਘ ਬਿਹਾਰੀਪੁਰ ,ਸੁਖਵਿੰਦਰ ਸਿੰਘ ਦੁਗਲਵਾਲਾ ,ਅਜੀਤ ਸਿੰਘ ਚੰਬਾ, ਕੁਲਵੰਤ ਸਿੰਘ ਢੋਟੀਆਂ, ਕੁਲਵੰਤ ਸਿੰਘ ਭੈਲ , ਗੁਰਭੇਜ ਸਿੰਘ ਧਾਰੀਵਾਲ ,ਮੇਹਰ ਸਿੰਘ ਤਲਵੰਡੀ ,ਦਿਲਬਾਗ ਸਿੰਘ ਪਹੂਵਿੰਡ , ਨਿਰੰਜਨ ਸਿੰਘ ਬਰਗਾੜੀ, ਸਲਵਿੰਦਰ ਸਿੰਘ ਡਾਲੇ ਕੇ ਆਦਿ ਆਗੂ ਹਾਜ਼ਰ ਸਨ।
Leave a Comment
Your email address will not be published. Required fields are marked with *