ਕੋਟਕਪੂਰਾ, 12 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਦੀ ਰਹਿਨੁਮਾਈ ਹੇਠ ਹਜਾਰਾ ਦੀ ਗਿਣਤੀ ’ਚ ਪਾਰਟੀ ਵਰਕਰ ਅਤੇ ਅਹੁਦੇਦਾਰ ਪਿੰਡ ਸ਼ੇਰੋਂ ਨੇੜੇ ਹਰੀਕੇ ਪੱਤਣ ਵਿਖੇ ਰੈਲੀ ਵਿੱਚ ਸ਼ਿਰਕਤ ਕਰਨ ਲਈ ਇਕੱਤਰ ਹੋਏ ਅਤੇ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਰੈਲੀ ਲਈ ਸਾਰੇ ਅਹੁਦੇਦਾਰਾਂ ਅਤੇ ਵਰਕਰਾਂ ’ਚ ਭਾਰੀ ਉਤਸ਼ਾਹ ਪਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਸਪੀਕਰ ਸੰਧਵਾਂ ਦੇ ਪੀਆਰਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਸਰਕਾਰੀ ਪ੍ਰਾਪਟੀਆਂ ਨੂੰ ਵੇਚਿਆ ਗਿਆ ਪਰ ਲੋਕਾਂ ਦੀ ਆਪਣੀ ਸਰਕਾਰ, ‘ਆਪ’ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪਿਛਲੀਆਂ ਸਰਕਾਰਾਂ ਵੱਲੋਂ ਵੇਚੇ ਗੋਇੰਦਵਾਲ ਸਾਹਿਬ ਦੇ ਥਰਮਲ ਪਲਾਂਟ ਨੂੰ ਨਿੱਜੀ ਹੱਥਾਂ ’ਚੋਂ ਖਰੀਦ ਕਰਕੇ ਉਸਦਾ ਨਾਮ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਨਾਮ ਕਰਕੇ ਲੋਕ ਅਰਪਣ ਕਰਕੇ ਇੱਕ ਵਿਲੱਖਣ ਇਤਿਹਾਸ ਸਿਰਜਿਆ ਹੈ। ਥਰਮਲ ਪਲਾਂਟ ਦੇ ਇਸ ਉਪਰਾਲੇ ਨਾਲ ਲੋਕਾਂ ਨੂੰ ਬਿਜਲੀ ਦੀ ਸਮੱਸਿਆ ਤੋਂ ਨਿਜ਼ਾਤ ਮਿਲੇਗੀ। ਇਸ ਮੌਕੇ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਚੇਅਰਮੈਨ ਸੁਖਜੀਤ ਸਿੰਘ ਢਿੱਲਵਾਂ, ਗਰਮੀਤ ਸਿੰਘ ਆਰੇਵਾਲਾ, ਸੁਖਵੰਤ ਸਿੰਘ ਪੱਕਾ, ਅਮਨਦੀਪ ਸਿੰਘ ਸੰਧੂ, ਬੱਬੂ ਸਿੰਘ ਸੰਧੂ, ਗੁਰਦੀਪ ਸ਼ਰਮਾ, ਮੇਹਰ ਸਿੰਘ ਚਾਨੀ, ਮਨਜੀਤ ਸ਼ਰਮਾ, ਸੰਜੀਵ ਕਾਲੜਾ, ਮਨਦੀਪ ਮੌਂਗਾ, ਗੁਰਮੀਤ ਸਿੰਘ ਧੂਰਕੋਟ, ਭੋਲਾ ਸਿੰਘ ਟਹਿਣਾ, ਡਾ. ਰਾਜਪਾਲ ਸਿੰਘ, ਹਰਵਿੰਦਰ ਸਿੰਘ ਨੱਥੇਵਾਲਾ, ਸੰਦੀਪ ਸਿੰਘ ਕੰਮੇਆਣਾ, ਅਮਰੀਕ ਸਿੰਘ ਡੱਗੋਰੋਮਾਣਾ, ਬਾਬੂ ਸਿੰਘ ਖਾਲਸਾ, ਮਾ. ਕੁਲਦੀਪ ਸਿੰਘ ਮੌੜ ਤੋਂ ਇਲਾਵਾ ਵੱਡੀ ਗਿਣਤੀ ’ਚ ਵਰਕਰ ਅਤੇ ਅਹੁਦੇਦਾਰ ਹਾਜਰ ਸਨ।