ਕਵਿੱਤਰੀ ਬਲਵਿੰਦਰ ਕੌਰ ਥਿੰਦ ਦੀ ਕਾਵਿ-ਪੁਸਤਕ “ਵਲਵਲਿਆਂ ਦੀ ਦੁਨੀਆਂ” ਦਾ ਕੀਤਾ ਗਿਆ ਲੋਕ ਅਰਪਣ
ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿਂ) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿਖੇ ਇੱਕ ਸਾਹਿਤਕ ਸਮਾਗਮ ਰਚਾਇਆ ਗਿਆ। ਸਾਹਿਤਕਾਰਾਂ ਨਾਲ ਖਚਾਖੱਚ ਭਰੇ ਹਾਲ ਵਿੱਚ ਕਵਿੱਤਰੀ ਬਲਵਿੰਦਰ ਕੌਰ ਥਿੰਦ ਦੀ ਕਾਵਿ-ਪੁਸਤਕ “ਵਲਵਲਿਆਂ ਦੀ ਦੁਨੀਆਂ” ਦੇ ਲੋਕ ਅਰਪਣ ਸਮੇਤ ਡਾ ਗੁਰਮਿੰਦਰ ਸਿੱਧੂ (ਮੁਹਾਲੀ) ਦਾ ਉਹਨਾਂ ਦੀ ਖੂਬਸੂਰਤ ਕਾਵਿ-ਸਿਰਜਣਾ ਲਈ ਸਨਮਾਨ ਵੀ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾ ਜੀ ਐਸ ਅਨੰਦ ਨੇ ਕੀਤੀ ਅਤੇ ਪ੍ਰਧਾਨਗੀ ਮੰਡਲ ਵਿੱਚ ਉਹਨਾਂ ਦੇ ਨਾਲ ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਸਤਨਾਮ ਸਿੰਘ, ਉੱਘੀ ਕਵਿੱਤਰੀ ਡਾ ਗੁਰਮਿੰਦਰ ਸਿੱਧੂ, ਜਸਵਿੰਦਰ ਸਿੰਘ ਬੀ ਪੀ ਈ ਓ ਪਟਿਆਲਾ-3, ਅਜੈਬ ਸਿੰਘ ਬੀ ਡੀ ਪੀ ਓ ਸਮਾਣਾ ਅਤੇ ਕੁਲਵੰਤ ਸਿੰਘ ਨਾਰੀਕੇ ਨੇ ਸ਼ਮੂਲੀਅਤ ਕੀਤੀ। ਪੁਸਤਕ ‘ਤੇ ਭਾਵਪੂਰਤ ਪੇਪਰ ਪੜ੍ਹਦਿਆਂ ਡਾ ਇਕਬਾਲ ਸਿੰਘ ਸੋਮੀਆਂ ਨੇ ਕਵਿਤਰੀ ਦੀ ਰਚਨ ਪ੍ਰਕਿਰਿਆ, ਕਾਵਿਕ ਸ਼ੈਲੀ ਅਤੇ ਘਾੜਤ ਬਾਰੇ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਇਹ ਪੁਸਤਕ ਸਮਾਜ ਦੇ ਮਾਨਵ ਵਿਰੋਧੀ ਕਰੂਰ ਵਰਤਾਰਿਆਂ ਪ੍ਰਤਿ ਫਿਕਰਮੰਦੀ ਜ਼ਾਹਰ ਕਰਦੀ ਹੋਈ ਵਿਰੋਧ ਜਤਾਉਂਦੀ ਹੈ। ਸਮਾਰੋਹ ਵਿੱਚ ਲੋਕ ਅਰਪਣ ਕੀਤੇ ਗਏ ਮੈਗਜ਼ੀਨ “ਗੁਸਈਆਂ” ਦੇ “ਭਾਈ ਮਰਦਾਨਾ ਵਿਸ਼ੇਸ਼ ਅੰਕ” ਸੰਬੰਧੀ ਬੋਲਦਿਆਂ ਡਾ ਲਕਸ਼ਮੀ ਨਰਾਣਿਣ ਭੀਖੀ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨਾਲ ਭਾਈ ਮਰਦਾਨੇ ਦੀ ਮਿੱਤਰਤਾ ਰੁਹਾਨੀਅਤ ਦਾ ਸਿਖਰ ਸੀ।
ਕਵਿਤਾ ਦੇ ਸੈਸ਼ਨ ਵਿੱਚ ਸ਼ਿਰਕਤ ਕਰਨ ਵਾਲੇ ਕਵੀਆਂ ਵਿੱਚੋਂ ਪਰਵਿੰਦਰ ਸ਼ੋਖ, ਚੰਨ ਪਟਿਆਲਵੀ, ਕੁਲਵੰਤ ਸੈਦੋਕੇ, ਦਰਸ਼ਨ ਸਿੰਘ ਪਸਿਆਣਾ, ਬਚਨ ਸਿੰਘ ਗੁਰਮ, ਲਾਲ ਮਿਸਤਰੀ, ਤਜਿੰਦਰ ਅਨਜਾਣਾ, ਗੁਰਦਰਸ਼ਨ ਸਿੰਘ ਗੁਸੀਲ, ਦਵਿੰਦਰ ਪਟਿਆਲਵੀ, ਬਲਵਿੰਦਰ ਭੱਟੀ, ਸਤੀਸ਼ ਵਿਦਰੋਹੀ, ਸਨੇਹਇੰਦਰ ਸਿੰਘ ਮੀਲੂ, ਮਨਪ੍ਰੀਤ ਕੌਰ ਕਾਹਲੋਂ, ਕੁਲਦੀਪ ਕੌਰ ਧੰਜੂ, ਪ੍ਰਭਾਤ ਵਰਮਾ, ਗੁਰਪੀਤ ਢਿੱਲੋਂ, ਸਤਨਾਮ ਸਿੰਘ ਮੱਟੂ, ਬਲਬੀਰ ਸਿੰਘ ਦਿਲਦਾਰ, ਖੁਸ਼ਪ੍ਰੀਤ ਸਿੰਘ, ਡਾ ਬਲਦੇਵ ਸਿੰਘ ਖਹਿਰਾ, ਰਾਮ ਸਿੰਘ ਬੰਗ, ਗੁਰਪ੍ਰੀਤ ਜਖਵਾਲੀ, ਜੋਗਾ ਸਿੰਘ ਧਨੌਲ਼ਾ, ਸੁਰਜੀਤ ਸਿੰਘ ਸਨੌਰੀ, ਜਗਜੀਤ ਸਿੰਘ ਸਾਹਨੀ, ਆਸ਼ਾ ਸ਼ਰਮਾ, ਕੰਵਲਜੀਤ ਕੌਰ ਪਮਾਲ, ਸੁਖਵਿੰਦਰ ਸਿੰਘ, ਅਨੀਤਾ ਪਟਿਆਲਵੀ, ਕੁਲਵੰਤ ਖਨੌਰੀ, ਜੱਗਾ ਰੰਗੂਵਾਲ, ਕ੍ਰਿਸ਼ਨ ਧੀਮਾਨ, ਬਲਦੇਵ ਸਿੰਘ ਬਿੰਦਰਾ, ਗੁਰਨਾਮ ਸਿੰਘ ਗਾਮੀ, ਡਾ ਪੂਰਨ ਚੰਦ ਜੋਸ਼ੀ, ਅੰਜਲੀ ਕੌਰ, ਜੋਗੀ ਜੁਗਿੰਦਰ ਸਿੰਘ ਗਿੱਲ, ਜਗਤਾਰ ਸਿੰਘ, ਗੁਰਮੁਖ ਸਿੰਘ ਜਾਗੀ, ਸੁਖਵਿੰਦਰ ਕੌਰ ਰਵਿੰਦਰ ਸ਼ਰਮਾਂ ਅਤੇ ਰਾਜੇਸ਼ ਕੋਟੀਆ ਸਮੇਤ 92 ਦੇ ਕਰੀਬ ਸਾਹਿਤਕਾਰਾਂ ਨੇ ਸ਼ਮੂਲੀਅਤ ਕੀਤੀ। ਫੋਟੋ ਅਤੇ ਵੀਡੀਓਗ੍ਰਾਫੀ ਦੇ ਫਰਜ਼ ਗੁਰਪ੍ਰੀਤ ਜਖਵਾਲੀ ਵੱਲੋਂ ਅਦਾ ਕੀਤੇ ਗਏ।
ਬਲਬੀਰ ਜਲਾਲਾਬਾਦੀ
(9646102122)
Leave a Comment
Your email address will not be published. Required fields are marked with *