ਸਟੈਂਡਰਡ ਕਲੱਬ ਨੇ ਕੰਨਿਆ ਸਕੂਲ ਰੋਪੜ ਵਿਖੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ


ਰੋਪੜ, 23 ਜਨਵਰੀ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)

ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੀ.ਆਈ.ਐੱਸ. ਸਟੈਂਡਰਡ ਕਲੱਬ ਵੱਲੋਂ ਸ.ਸ.ਸ. ਸਕੂਲ (ਕੰਨਿਆ) ਰੂਪਨਗਰ ਵਿਖੇ ਪ੍ਰਿੰਸੀਪਲ ਸੰਦੀਪ ਕੌਰ ਦੀ ਅਗਵਾਈ ਵਿੱਚ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਜਿੱਥੇ ਕੇ. ਵਿਜੇ ਵੀਰਨ (ਸਾਇੰਟਿਸਟ ਈ) ਡਾਇਰੈਕਟਰ ਭਾਰਤੀ ਮਾਨਕ ਬਿਊਰੋ ਪਰਵਾਣੂ ਜ਼ੋਨ, ਅਤੁੱਲ ਚਤੁਰਵੇਦੀ ਪ੍ਰਮੋਸ਼ਨ ਅਫ਼ਸਰ ਅਤੇ ਪ੍ਰੇਮ ਕੁਮਾਰ ਮਿੱਤਲ ਜਿਲ੍ਹਾ ਸਿੱਖਿਆ ਅਫ਼ਸਰ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਵਿਦਿਆਥਣਾਂ ਨੇ ਠੇਠ ਪੰਜਾਬੀ ਸੱਭਿਆਚਾਰਕ ਅੰਦਾਜ ਵਿੱਚ ਬੋਲੀਆਂ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਕਲੱਬ ਦੇ 77ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਇਹਨਾਂ ਮੁਕਾਬਲਿਆਂ ਵਿੱਚ 25 ਵਿਦਿਆਰਥਣਾਂ ਨੇ ਭਾਗ ਲਿਆ। ਇਸ ਦੌਰਾਨ ਆਈ.ਐੱਸ.ਆਈ. ਹੋਲਮਾਰਕ ਅਤੇ ਆਰ. ਮਾਰਕ ਨਾਲ਼ ਸਬੰਧਤ ਬਣਾਏ ਗਏ ਪੋਸਟਰਾਂ ਵਿੱਚ ਜੇਤੂਆਂ ਨੂੰ 2500 ਰੁਪਏ ਦੀ ਰਾਸ਼ੀ ਨਾਲ਼ ਸਨਮਾਨਿਤ ਕੀਤਾ ਗਿਆ। ਜਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸਕੂਲ ਨੂੰ ਉਚੇਚੇ ਤੌਰ ‘ਤੇ ਸਪੋਰਟਸ ਕਿੱਟ ਦਿੱਤੀ ਗਈ। ਇਸ ਮੌਕੇ ਸਮੂਹ ਟੀਚਿੰਗ/ਨਾਨ-ਟੀਚਿੰਗ ਸਟਾਫ਼ ਮੈਂਬਰ ਹਾਜ਼ਰ ਸਨ।


Comments

Leave a Reply

Your email address will not be published. Required fields are marked *

This site uses Akismet to reduce spam. Learn how your comment data is processed.