ਚੰਡੀਗੜ੍ਹ, 25 ਨਵੰਬਰ( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਦੇ ਵਿਸ਼ੇਸ਼ ਸਹਿਯੋਗ ਨਾਲ ਓਂਟਾਰੀਓ ਫਰੈਂਡਜ਼ ਕਲੱਬ, ਕੈਨੇਡਾ ਕਰਵਾਉਣ ਜਾ ਰਹੇ ਨੇ ਨੌਵੀਂ ਵਿਸ਼ਵ ਪੰਜਾਬੀ ਕਾਨਫਰੰਸ। ਇਸ ਵਿਸ਼ਵ ਪੰਜਾਬੀ ਕਾਨਫਰੰਸ ਦਾ ਵਿਸ਼ਾ ਹੈ -ਵਿਸ਼ਵ ਸ਼ਾਂਤੀ ਵਿੱਚ ਪੰਜਾਬੀਆਂ ਦੀ ਭੂਮਿਕਾ- ਇਤਿਹਾਸਿਕ ਅਤੇ ਆਧੁਨਿਕ ਪਰਿਪੇਖ। ਇਹ ਕਾਨਫਰੰਸ 27 ਨਵੰਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 2 ਵਜੇ ਤੱਕ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਵਿਖੇ ਕਰਵਾਈ ਜਾ ਰਹੀ ਹੈ । ਇਸ ਕਾਨਫੰਰਸ ਦੀ ਪ੍ਰਬੰਧਕ ਕਮੇਟੀ ਅਤੇ ਪਤਵੰਤੇ ਸੱਜਣ ਜੋ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਣਗੇ ਹਨ- ਸ. ਸਤਨਾਮ ਸਿੰਘ ਸੰਧੂ, (ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ) ਡਾ. ਮਨਪ੍ਰੀਤ ਸਿੰਘ ਮੰਨਾ, (ਵਾਈਸ ਚਾਂਸਲਰ, ਚੰਡੀਗੜ੍ਹ ਯੂਨੀਵਰਸਿਟੀ) ਡਾ. ਦਵਿੰਦਰ ਸਿੰਘ ਸਿੱਧੂ (ਪ੍ਰੋ ਵਾਈਸ ਚਾਂਸਲਰ, ਚੰਡੀਗੜ੍ਹ ਯੂਨੀਵਰਸਿਟੀ) ਡਾ.ਹਰਪਾਲ ਸਿੰਘ ਪੰਨੂ (ਚੇਅਰਮੈਨ, ਗੁਰੂ ਨਾਨਕ ਚੇਅਰ ਚੰਡੀਗੜ੍ਹ ਯੂਨੀਵਰਸਿਟੀ) ਸ. ਰਵਿੰਦਰ ਸਿੰਘ ਕੰਗ (ਚੇਅਰਮੈਨ ਓ ਐਫ ਸੀ ਐਂਡ ਇਵਫੋ ਕੈਨੇਡਾ) ਸ. ਗਿਆਨ ਸਿੰਘ ਕੰਗ (ਪ੍ਰਧਾਨ ਓ ਐਫ ਸੀ ਕੈਨੇਡਾ) ਸ. ਹਰਪਾਲ ਸਿੰਘ ਗਿੱਲ (ਡਾਇਰੈਕਟਰ, ਪੰਜਾਬੀ ਭਾਸ਼ਾ ਵਿਭਾਗ, ਹਰਿਆਣਾ ਸਾਹਿਤ ਅਕਾਦਮੀ ) ਪ੍ਰੋ. (ਡਾ.) ਸੁਖਵਿੰਦਰ ਸਿੰਘ, ਜੋਇੰਟ ਡਾਇਰੈਕਟਰ (ਵਿਜੀਲੈਂਸ) ( ਉੱਚ ਸਿੱਖਿਆ ਵਿਭਾਗ ਹਰਿਆਣਾ) ਡਾ. ਸੰਦੀਪ ਸਿੰਘ ਮੁੰਡੇ( ਪ੍ਰਿੰਸੀਪਲ, ਗੁਰੂ ਹਰਗੋਬਿੰਦ ਸਾਹਿਬ ਕਾਲਜ, ਸ੍ਰੀ ਗੰਗਾਨਗਰ ਰਾਜਸਥਾਨ), ਸ਼੍ਰੀਮਤੀ ਕੰਵਲਦੀਪ ਕੌਰ ਕੋਚਰ, (ਚੇਅਰਮੈਨ ਇਸਤਰੀ ਵਿੰਗ, ਓ ਐਫ ਸੀ) ਡਾ. ਜਗਮੋਹਨ ਸਿੰਘ, ਡਾ. ਗਗਨਦੀਪ ਕੌਰ ਗੁਲਾਟੀ, ਮਿਸ ਪ੍ਰਭਜੋਤ, ਮਿਸ ਜਗਦੀਪ ਆਦਿ। ਓਂਟਾਰੀਓ ਫਰੈਂਡਜ਼ ਕਲੱਬ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋਫੈਸਰ ਖੋਜ ਪੱਤਰ ਪੜ੍ਹਨਗੇ। ਚੰਡੀਗੜ੍ਹ ਯੂਨੀਵਰਸਿਟੀ ਵੱਲੋਂ
ਡਾ. ਜਗਦੀਪ ਸਿੰਘ, ਡਾ. ਗੁਰਪ੍ਰੀਤ ਸਿੰਘ
ਇੰਜੀ. ਖੁਸ਼ਪ੍ਰੀਤ ਸਿੰਘ ਆਪਣੇ ਖੋਜ ਪਰਚੇ ਪੜ੍ਹਨਗੇ। ਓਂਟਾਰੀਓ ਫਰੈਂਡਜ਼ ਕਲੱਬ, ਕੈਨੇਡਾ ਵਲੋਂ ਡਾ. ਨੈਬ ਸਿੰਘ ਮੰਡੇਰ, (ਪ੍ਰਧਾਨ, ਭਾਰਤ ਓਂਟਾਰੀਓ ਫਰੈਂਡਜ਼ ਕਲੱਬ), ਸਤਿੰਦਰਜੀਤ ਕੌਰ ਬੁੱਟਰ (ਪ੍ਰਧਾਨ, ਇਸਤਰੀ ਵਿੰਗ ਓਟਾਰੀਓ ਫਰੈਂਡਜ਼ ਕਲੱਬ) , ਮਿਸ ਪਵਨਜੀਤ ਕੌਰ (ਟੇਕਨੀਕਲ ਇੰਚਾਰਜ, ਓਟਾਰੀਓ ਫਰੈਂਡਜ਼ ਕਲੱਬ) ਡਾ. ਅਮਨਪ੍ਰੀਤ ਕੌਰ ਕੰਗ, (ਸਕੱਤਰ , ਓਨਟਾਰੀਓ ਫਰੈਂਡਜ਼ ਕਲੱਬ ) ਵੱਲੋਂ ਵੀ ਖੋਜ ਪੱਤਰ ਪੜ੍ਹਿਆ ਜਾਵੇਗਾ । ਆਪ ਸਭ ਨੂੰ ਇਸ ਕਾਨਫਰੰਸ ਵਿੱਚ ਸ਼ਾਮਿਲ ਹੋਣ ਦਾ ਨਿੱਘਾ ਸੱਦਾ ਦਿੱਤਾ ਜਾਂਦਾ ਹੈ।
Leave a Comment
Your email address will not be published. Required fields are marked with *