ਚੰਡੀਗੜ: 4 ਜੂਨ (ਵਰਲਡ ਪੰਜਾਬੀ ਟਾਈਮਜ਼)
ਚੰਡੀਗੜ ਯੂਨੀਵਰਸਿਟੀ ਵਲੋਂ 21 ਸਦੀ ਦੀ ਔਰਤ ਦੀ ਦਿਸ਼ਾ ਤੇ ਇਕ ਥੀਮ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਮਿਸਜ਼ ਚਾਂਸਲਰ ਦਮਨਦੀਪ ਕੌਰ ਸੰਧੂ ਤੇ ਉਹਨਾਂ ਨਾਲ ਡਾ. ਪਰਗੀਆ ਸ਼ਰਮਾ ਵੀ ਪਹੁੰਚੇ। ਇਸ ਮੌਕੇ ਜਿੱਥੇ ਔਰਤਾਂ ਦੇ ਹੱਕ ਦੀ ਗੱਲ ਕਰਦੇ ਹੋਏ ਔਰਤਾਂ ਦੇ ਸਮਾਜ ਤੇ ਸੰਸਕ੍ਰਿਤੀ ਨੂੰ ਦੇਣ ਬਾਰੇ ਵਿਸ਼ੇਸ਼ ਯੋਗਦਾਨ ਤੇ ਵਿਚਾਰਾ ਕੀਤੀਆ। ਓਥੇ ਦਵਿੰਦਰ ਕੌਰ ਖੁਸ਼ ਧਾਲੀਵਾਲ ਦੀ ਪੁਸਤਕ ਤਿੜਕਦੇ ਮੋਤੀ ਵੀ ਲੋਕ ਅਰਪਣ ਕੀਤੀ ਗਈ।
ਇਸ ਮੌਕੇ ਦਮਨਦੀਪ ਕੌਰ ਸੰਧੂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਔਰਤਾਂ ਨੇ ਸਾਡੇ ਦੇਸ਼ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਦਿੱਤਾ ਹੈ। ਓਹਨਾਂ ਕਿਹਾ ਅੱਜ ਦੀ ਔਰਤ ਦੇਸ਼ ਤੇ ਦੁਨੀਆ ਵਿੱਚ ਹਰ ਖੇਤਰ ਵਿੱਚ ਆਪਣਾ ਯੋਗਦਾਨ ਦੇ ਰਹੀ ਹੇ। ਸੰਧੂ ਨੇ ਕਿਹਾ ਕਿ ਸਾਨੂੰ ਧੀਆਂ ਨੂੰ ਪੜਾਉਣ ਦੇ ਨਾਲ ਨਾਲ ਹਰ ਉਸ ਖੇਤਰ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ ਜਿਸ ਵਿੱਚ ਉਸਦੀ ਰੁਚੀ
ਮਿਸਿਜ ਸੰਧੂ ਨੇ ਕਿਹਾ ਕਿ ਚੰਡੀਗੜ ਯੂਨੀਵਰਸਟੀ ਵਲੋਂ ਖੁਸ਼ ਧਾਲੀਵਾਲ ਵਲੋਂ ਲਿਖੀ ਪੁਸਤਕ ਤਿੜਕਦੇ ਮੋਤੀ ਪ੍ਰਕਾਸ਼ਿਤ ਕਰਨਾ ਬਹੁਤ ਮਾਣ ਵਾਲੀ ਗੱਲ ਹੈ। ਜਿਸ ਵਿੱਚ ਅੱਜ ਦੀ ਔਰਤ ਬਾਰੇ ਬਹੁਤ ਬਾਖੂਬੀ ਲਿਖਿਆ ਹੋਇਆ ਹੈ। ਇਸ ਮੌਕੇ ਡਾਕਟਰ ਭਾਵਨਾ ਸ਼ਰਮਾ, ਕਮਲਜੀਤ ਕੌਰ, ਵੋਮੈਨ ਸੈੱਲ ਦੇ ਸਟਾਫ, ਕਰਮਜੀਤ ਕੌਰ ਹਾਜ਼ਰ ਸਨ।