ਕੋਟਕਪੂਰਾ, 18 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਲੜਕਿਆਂ ਨੇ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿੱਚ ਹੋਏ ਜ਼ਿਲਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਸ਼ਤਰੰਜ, ਸਕੈਟਿੰਗ, ਕਿੱਕ ਬਾਕਸਿੰਗ, ਬੈਡਮਿੰਟਨ, ਕੁਸ਼ਤੀ, ਰੱਸਾ ਕੱਸੀ, ਗੱਤਕਾ, ਪਾਵਰ ਲਿਫਟਿੰਗ ਅਤੇ ਸੁਕੈਅਸ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਅਤੇ ਸਿਲਵਰ ਮੈਡਲ ਹਾਸਿਲ ਕੀਤੇ। ਸਕੂਲ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਨੇ ਦੱਸਿਆ ਕਿ ਜ਼ਿਲਾ ਪੱਧਰ ਦੀਆਂ ਸਕੂਲੀ ਖੇਡਾਂ ਵਿੱਚ 29 ਖਿਡਾਰੀਆਂ ਨੇ ਗੋਲਡ, 14 ਖਿਡਾਰੀਆਂ ਨੇ ਸਿਲਵਰ ਅਤੇ ਤਿੰਨ ਖਿਡਾਰੀਆਂ ਨੇ ਬਰਾਊਂਜ਼ ਮੈਡਲ ਪ੍ਰਾਪਤ ਕੀਤੇ। ਜਿਸ ਵਿੱਚੋਂ ਸ਼ਤਰੰਜ ਵਿੱਚੋਂ ਉਮਰ ਵਰਗ 14 ਵਿੱਚੋਂ ਸਮਰਦੀਪ ਸਿੰਘ, ਕਿੱਕ ਬਾਕਸਿੰਗ ਵਿੱਚ ਉਮਰ ਵਰਗ 14 ਵਿੱਚੋਂ ਨਿਰਵੈਰ ਸਿੰਘ, ਉਮਰ ਵਰਗ 17 ਵਿੱਚੋਂ ਮੋਨੂੰ, ਉਮਰ ਵਰਗ 19 ਵਿੱਚੋਂ ਹੇਮੰਤਦੀਪ ਸ਼ਰਮਾ, ਵਾਸੂ ਕਟਾਰੀਆ, ਕੁਸ਼ਤੀ ਵਿੱਚ ਉਮਰ ਵਰਗ 17 ਵਿੱਚ ਚਰਨਪ੍ਰੀਤ ਸ਼ਰਮਾ, ਗੱਤਕਾ ਵਿੱਚ ਉਮਰ ਵਰਗ 17 ਵਿੱਚੋਂ ਅਰਸ਼ਦੀਪ ਸਿੰਘ, ਪਾਵਰ ਲਿਫਟਿੰਗ ਵਿੱਚ ਉਮਰ ਵਰਗ 19 ਵਿੱਚੋਂ ਹਰਨਿਮਰਤ ਸਿੰਘ ਅਤੇ ਸੁਕੈਅਸ ਵਿੱਚੋਂ ਉਮਰ ਵਰਗ 14 ਵਿੱਚੋਂ ਸ਼ੁਭਮ, ਗਗਨਦੀਪ ਸਿੰਘ, ਉਮਰ ਵਰਗ 17 ਵਿੱਚੋਂ ਰਾਘਵ ਚਾਵਲਾ, ਗੁਰਪ੍ਰੀਤ ਸਿੰਘ, ਉਮਰ ਵਰਗ 19 ਵਿੱਚੋਂ ਪਰਾਂਸ਼ੂ, ਮੋਹਿਤ ਗੋਇਲ ਨੇ ਗੋਲਡ ਮੈਡਲ ਜਿੱਤੇ। ਇਸੇ ਤਰਾਂ ਰੱਸਾ ਕੱਸੀ ਵਿੱਚ ਮੋਹਿਤ ਗੋਇਲ, ਸਕੈਟਿੰਗ ਵਿੱਚ ਉਮਰ ਵਰਗ 17 ਵਿੱਚੋਂ ਪਾਰਸ ਤਨਵਰ, ਕਿੱਕ ਬਾਕਸਿੰਗ ਵਿੱਚ ਤਨਿਸ਼ ਮੋਂਗਾ, ਬੈਡਮਿੰਟਨ ਵਿੱਚ ਉਮਰ ਵਰਗ 14 ਵਿੱਚ ਜਸ਼ਨਦੀਪ ਸਿੰਘ, ਕੁਸ਼ਤੀ ਵਿੱਚ ਉਮਰ ਵਰਗ 14 ਵਿੱਚ ਮਨਰਾਜ, ਉਮਰ ਵਰਗ 19 ਵਿੱਚ ਸਹਾਏ ਨੇ ਸਿਲਵਰ ਮੈਡਲ ਜਿੱਤੇ। ਕਿੱਕ ਬਾਕਸਿੰਗ ਵਿੱਚ ਉਮਰ ਵਰਗ 17 ਵਿੱਚ ਕਰਨਵੀਰ ਸਿੰਘ, ਗੁਰਕੀਰਤ ਸਿੰਘ, ਕੁਸ਼ਤੀ ਵਿੱਚ ਉਮਰ ਵਰਗ 14 ਵਿੱਚ ਅਨਮੋਲ ਨੇ ਬਰਾਊਜ਼ ਮੈਡਲ ਜਿੱਤੇ। ਸਕੂਲ ਦੇ ਪਿ੍ਰੰਸੀਪਲ ਰਾਕੇਸ਼ ਸ਼ਰਮਾ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਹਰਵਿੰਦਰ ਸਿੰਘ ਕੋਚ, ਮਨਪ੍ਰੀਤ ਸਿੰਘ ਕੋਚ, ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨਾਂ ਨੇ ਵਿਦਿਆਰਥੀਆਂ ਨੂੰ ਆਪਣਾ ਮੁਕਾਮ ਹਾਸਿਲ ਕਰਨ ਲਈ ਅੱਗੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੈਡਮ ਨਵਪ੍ਰੀਤ ਸ਼ਰਮਾ, ਪ੍ਰਦੀਪ ਕੁਮਾਰ, ਗਗਨਦੀਪ ਸਿੰਘ, ਮੈਡਮ ਅਮਨਦੀਪ ਕੌਰ ਸਮੇਤ ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ।
Leave a Comment
Your email address will not be published. Required fields are marked with *