ਦੂਜੀਆਂ ਭਾਸ਼ਾਵਾਂ ਵਾਂਗ ਆਪਣੀ ਰਾਸ਼ਟਰੀ ਭਾਸ਼ਾ ਦਾ ਵੀ ਸਤਿਕਾਰ ਕਰਨਾ ਚਾਹੀਦੈ : ਪਿ੍ਰੰਸੀਪਲ ਮੀਨਾਕਸ਼ੀ ਸ਼ਰਮਾ
ਕੋਟਕਪੂਰਾ, 15 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਦਿਆ ਦੇ ਖੇਤਰ ਵਿੱਚ ਵਧੀਆ ਕਾਰਗੁਜਾਰੀ ਕਰ ਰਿਹਾ ਡੀ.ਸੀ.ਐਮ. ਇੰਟਰਨੈਸ਼ਨਲ ਸਕੂਲ ਕੋਟਕਪੂਰਾ ਵਿਖੇ ਸਕੂਲ ਦੇ ਪਿ੍ਰੰਸੀਪਲ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਕੂਲ ਦੇ ਚਲ ਰਹੇ ਹਾਊਸ ਇੰਚਾਰਜ ਦੁਆਰਾ ਹਿੰਦੀ ਦਿਵਸ ਤੇ ਸਵੇਰ ਦੀ ਪ੍ਰਾਰਥਨਾ ਵੇਲੇ, ਹਿੰਦੀ ਭਾਸਾ ਰਾਸ਼ਟਰੀ ਭਾਸ਼ਾ, ਪ੍ਰੋਗਰਾਮ ਉਲੀਕਿਆ ਗਿਆ, ਜਿਸ ’ਚ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਹਿੰਦੀ ਭਾਸਾ ਨਾਲ ਸਬੰਧਤ, ਕਵਿਤਾਵਾਂ, ਭਾਸ਼ਣ ਦੇ ਮੁਕਾਬਲੇ ਕਰਵਾਏ ਗਏ। ਹਿੰਦੀ ਵਿਆਕਰਣ ਦੀ ਪੇਸ਼ਕਾਰੀ ਕਰਕੇ ਹਿੰਦੀ ਭਾਸ਼ਾ ਨਾਲ ਪਿਆਰ ਦਾ ਸੰਦੇਸ਼ ਦਿੱਤਾ ਗਿਆ। ਇਸ ਤੋਂ ਇਲਾਵਾ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਹਿੰਦੀ ਭਾਸ਼ਾ ਦੀਆਂ ਲਾ-ਮਾਤਰਾਵਾਂ ਬਾਰੇ ਨੁੱਕੜ ਨਾਟਕ ਦੀ ਪੇਸ਼ਕਾਰੀ ਕਰਕੇ ਸਰਲ ਤਰੀਕੇ ਨਾਲ ਜਾਣਕਾਰੀ ਦਿੱਤੀ। ਕੁਝ ਬੱਚਿਆਂ ਵੱਲੋਂ, ਗਰੁੱਪ ਗੀਤ ‘ਹਮ ਹੈ ਹਿੰਦੋਸਤਾਨੀ, ਹਿੰਦੀ ਭਾਸਾ ਹਮਕੋ ਪਿਆਰੀ ਹੈ, ਗਾ ਕੇ ਪ੍ਰੋਗਰਾਮ ਨੂੰ ਹੋਰ ਪ੍ਰਭਾਵਸਾਲੀ ਬਨਾਇਆ। ਇਸ ਮੌਕੇ ਕੁਇਜ ਵੀ ਕਰਵਾਇਆ ਗਿਆ, ਜਿਸ ਵਿੱਚ ਬੱਚਿਆਂ ਨੇ ਹਿੰਦੀ ਭਾਸਾ ਪ੍ਰਤੀ ਆਪਣੇ ਗਿਆਨ ਦਾ ਪ੍ਰਗਟਾਵਾ ਕੀਤਾ. ਬਾਅਦ ਹਿੰਦੀ ਅਧਿਆਪਕਾਂ ਦੁਆਰਾ ਵੀ ਭਾਸਣ ਰਾਹੀਂ ਹਿੰਦੀ ਭਾਸ਼ਾ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸਕੂਲ ਦੇ ਪਿ੍ਰੰਸੀਪਲ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਨੂੰ ਦੂਜੀਆਂ ਭਾਸ਼ਾਵਾਂ ਵਾਂਗ ਆਪਣੀ ਰਾਸ਼ਟਰੀ ਭਾਸ਼ਾ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ, ਇਸ ਨਾਲ ਦੇਸ਼ ਭਗਤੀ ਭਾਵਨਾ ਪੈਦਾ ਹੁੰਦੀ ਹੈ। ਹਿੰਦੀ ਭਾਸਾ ਨਾਲ ਪਿਆਰ ਕਰਨਾ, ਦੇਸ ਦੀ ਅਖੰਡਤਾ ਤੇ ਏਕਤਾ ਨਾਲ ਪਿਆਰ ਕਰਨਾ ਹੈ. ਰਾਸਟਰੀ ਭਾਸਾ ਕਿਸੇ ਵੀ ਦੇਸ ਦੀ ਸਾਨ ਅਤੇ ਪਹਿਚਾਣ ਹੁੰਦੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਵੀ ਹਾਜਰ ਸਨ।