ਬਰਨਾਲਾ 13 ਮਈ (ਸੁਮੀਤ ਅੰਮ੍ਰਿਤਸਰ/ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਵਲੋਂ ਤਰਕਸ਼ੀਲ ਭਵਨ ਬਰਨਾਲਾ ਵਿਖੇ ਕੀਤੀ ਗਈ ਇੱਕ ਸ਼ੋਕ ਸਭਾ ਵਿਚ ਨਾਮਵਰ ਇਨਕਲਾਬੀ ਸ਼ਾਇਰ ਸੁਰਜੀਤ ਪਾਤਰ ਜੀ ਦੇ ਅਚਨਚੇਤ ਸਦੀਵੀਂ ਵਿਛੋੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਭਾਵ ਭਿੰਨੀ ਸ਼ਰਧਾਂਜ਼ਲੀ ਭੇਂਟ ਕੀਤੀ ਗਈ
ਇਸ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ,ਹੇਮ ਰਾਜ ਸਟੈਨੋਂ,ਬਲਬੀਰ ਲੌਂਗੋਵਾਲ, ਰਾਜਪਾਲ ਸਿੰਘ, ਰਾਮ ਸਵਰਨ ਲੱਖੇਵਾਲੀ,ਸੁਮੀਤ ਅੰਮ੍ਰਿਤਸਰ ਅਤੇ ਜੋਗਿੰਦਰ ਕੁੱਲੇਵਾਲ ਨੇ ਸੁਰਜੀਤ ਪਾਤਰ ਦੀ ਮੌਤ ਨੂੰ ਸਾਹਿਤਕ ਜਗਤ ਅਤੇ ਜਮਹੂਰੀ ਲਹਿਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ। ਇਸ ਮੌਕੇ ਸੂਬਾ ਕਮੇਟੀ ਆਗੂਆਂ ਰਾਜੇਸ਼ ਅਕਲੀਆ,ਜਸਵੰਤ ਮੋਹਾਲੀ,ਜਸਵਿੰਦਰ ਫਗਵਾੜਾ, ਅਜੀਤ ਪ੍ਰਦੇਸੀ,ਗੁਰਪ੍ਰੀਤ ਸ਼ਹਿਣਾ ਅਤੇ ਸੰਦੀਪ ਧਾਰੀਵਾਲ ਭੋਜਾਂ ਨੇ ਸੁਰਜੀਤ ਪਾਤਰ ਵਲੋਂ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਕੁੱਝ ਸਾਲ ਪਹਿਲਾਂ ਬਣਾਏ ਟੀਵੀ ਲੜੀਵਾਰ “ਤਰਕ ਦੀ ਸਾਣ ਤੇ” ਵਿਚ ਲਿਖੇ ਟਾਈਟਲ ਗੀਤ ਬਾਰੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਵਲੋਂ ਪੰਜਾਬੀ ਮਾਂ ਬੋਲੀ ਅਤੇ ਸਿਹਤਮੰਦ ਸਭਿਆਚਾਰ ਦੇ ਖੇਤਰ ਵਿਚ ਪਾਏ ਅਮੁੱਲੇ ਇਨਕਲਾਬੀ ਯੋਗਦਾਨ ਨੂੰ ਯਾਦ ਕੀਤਾ।
ਇਸ ਮੌਕੇ ਸ਼ੋਕ ਸਭਾ ਵਿਚ ਹਾਜ਼ਰ ਪੰਜਾਬ ਦੇ ਵੱਖ ਵੱਖ ਜੋਨ ਆਗੂਆਂ ਮਾਸਟਰ ਪਰਮਵੇਦ ਸੰਗਰੂਰ,ਸੁਰਜੀਤ ਟਿੱਬਾ ਜਲੰਧਰ, ਸਤਪਾਲ ਸਲੋਹ ਨਵਾਂ ਸ਼ਹਿਰ,ਬਲਰਾਜ ਮੌੜ,ਮਾਸਟਰ ਲੱਖਾ ਸਿੰਘ ਮਾਨਸਾ, ਪ੍ਰਵੀਨ ਜੰਡਵਾਲਾ,ਰਾਮ ਕੁਮਾਰ ਪਟਿਆਲਾ,ਧਰਮ ਪਾਲ ਸਿੰਘ, ਸ਼ਲਿੰਦਰ ਸਿੰਘ ਨੇ ਵੀ ਸੁਰਜੀਤ ਪਾਤਰ ਨੂੰ ਸਰਧਾਂਜਲੀ ਭੇਂਟ ਕੀਤੀ ।
Leave a Comment
Your email address will not be published. Required fields are marked with *