ਫਰੀਦਕੋਟ, 14 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀ ਨੌ ਵਿਖੇ ਇੱਕ ਰੋਜਾ ਐਨ.ਐਸ.ਐਸ. ਕੈਂਪ ਲਾਇਆ ਗਿਆ। ਜਿਸ ਵਿੱਚ 50 ਵਾਲੰਟੀਅਰਜ ਨੇ ਭਾਗ ਲਿਆ। ਲੜਕੀਆਂ ਨੇ ਸਕੂਲ ਕੈਂਪਸ ਦੀ ਸਫਾਈ ਕੀਤੀ ਅਤੇ ਲੜਕਿਆਂ ਨੇ ਸਕੂਲ ਕੈਂਪਸ ਦੇ ਬਾਹਰ ਸਕੂਲ ਨੂੰ ਆ ਰਹੇ ਰਸਤੇ ਦੀ ਸਫਾਈ ਕੀਤੀ। ਸਕੂਲ ਦੇ ਡਾਇਰੈਕਟਰ ਪਿ੍ਰੰਸੀਪਲ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ ਨੇ ਐਨ.ਐਸ.ਐਸ. ਵਾਲੰਟੀਅਰਜ ਨੂੰ ਕਿਹਾ ਕਿ ਸਕੂਲ ਅਤੇ ਸਕੂਲ ਨੰ ਆ ਰਹੇ ਰਸਤੇ ਦੀ ਸਫਾਈ ਦੇ ਨਾਲ-ਨਾਲ ਆਪਣੇ ਆਪ ਨੂੰ, ਘਰ ਅਤੇ ਸਮਾਜ ਨੂੰ ਸਵੱਛ ਬਣਾਉਣ ਦੀ ਲੋੜ ਹੈ। ਉਹਨਾਂ ਨੇ ਵਲੰਟੀਅਰਜ ਨੂੰ ਸਮਾਜ ਸੇਵਾ ਅਤੇ ਅਨੁਸ਼ਾਸਨ ਦੀ ਭਾਵਨਾਂ ਨੂੰ ਦਿ੍ਰੜ ਕਰਵਾਉਣ ਅਤੇ ਭਵਿੱਖ ਦੇ ਬਿਹਤਰੀਨ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਸਮੁੱਚੇ ਵਲੰਟੀਅਰਜ ਨੇ ਸਮਾਜ ਭਲਾਈ ਦਾ ਕੰਮ ਕਰਕੇ ਬਹੁਤ ਖੁਸ਼ੀ ਮਹਿਸੂਸ ਕੀਤੀ। ਸਕੂਲ ਦੇ ਪਿ੍ਰੰਸੀਪਲ ਸ੍ਰੀਮਤੀ ਸੋਮਾ ਦੇਵੀ ਨੇ ਕੰਮ ਕਰ ਰਹੇ ਵਲੰਟੀਅਰਜ ਦੀ ਬੜੀ ਸਲਾਘਾ ਕੀਤੀ ਅਤੇ ਉਹਨਾਂ ਨੂੰ ਹੱਥੀ ਕੰਮ ਕਰਨ ਲਈ ਪ੍ਰੇਰਿਤ ਕੀਤਾ। ਸ਼੍ਰੀਮਤੀ ਸੋਮਾ ਦੇਵੀ ਨੇ ਕਿਹਾ ਕਿ ਇਸ ਤਰਾਂ ਦੇ ਕੈਂਪ ਲਾਉਣ ਨਾਲ ਵਿਦਿਆਰਥੀਆਂ ਵਿੱਚ ਆਪਸੀ ਸਹਿਯੋਗ, ਲੀਡਰਸ਼ਿਪ ਅਤੇ ਸੇਵਾ ਭਾਵਨਾ ਜਿਹੇ ਗੁਣਾ ਦਾ ਵਿਕਾਸ ਹੁੰਦਾ ਹੈ। ਇਸ ਮੌਕੇ ਐਨ.ਐਸ.ਐਸ. ਪ੍ਰੋਗਰਾਮ ਅਫਸਰ ਸ੍ਰੀਮਤੀ ਸਮਿੰਦਰ ਕੌਰ ਨੇ ਐਨ.ਐਸ.ਐਸ. ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਇਸ ਤੋਂ ਇਲਾਵਾ ਸਕੂਲ ਦੇ ਹੋਰ ਅਧਿਆਪਕ ਗੁਰਸ਼ਿੰਦਰ ਸਿੰਘ, ਗੁਰਮਿੱਤਰ ਸਿੰਘ, ਸ੍ਰੀਮਤੀ ਸੁਲਕਸ਼ਣਾ, ਸ੍ਰੀਮਤੀ ਬਲਜੀਤ ਕੌਰ ਦਾ ਇਸ ਕੈਂਪ ਵਿੱਚ ਵਿਸ਼ੇਸ਼ ਯੋਗਦਾਨ ਰਿਹਾ।