ਢੀਂਡਸਾ 30 ਅਕਤੂਬਰ (ਮੇਜਰ ਸਿੰਘ ਨਾਭਾ/ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੰਦਰਾਲਾ ਢੀਂਡਸਾ ਦੇ ਬੱਚਿਆਂ ਅਤੇ ਸਕੂਲ ਦੇ ਵਿਕਾਸ ਲਈ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੇ ‘ਮੇਰਾ ਸਕੂਲ ਵੇਲਫੈਅਰ ਸੋਸਾਇਟੀ ‘ ਬਣਾ ਕੇ ਸਭ ਤੋਂ ਪਹਿਲਾਂ ਮੂਹਰੇ ਆ ਰਹੀ ਸਰਦੀ ਤੋਂ ਬਚਾਅ ਲਈ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਦੇ ਸਾਰੇ ਬੱਚਿਆਂ ਨੂੰ ਗਰਮ ਜਾਕਟਾਂ ਦੇਣ ਦਾ ਫੈਸਲਾ ਕੀਤਾ । ਇਸ ਲਈ 26 ਅਕਤੂਬਰ 2024 ਨੂੰ ਸੋਸਾਇਟੀ ਵਲੋਂ ਸਕੂਲ ਇੰਚਾਰਜ ਮੈਡਮ ਦਲਜੀਤ ਕੌਰ ,ਸਮੂਹ ਸਕੂਲ ਸਟਾਫ , ਗ੍ਰਾਮ ਪੰਚਾਇਤ , ਐਸ.ਐਮ.ਸੀ. ,ਪਿੰਡ ਅਤੇ ਆਲੇ ਦੁਆਲੇ ਦੇ ਮੋਹਤਬਰ ਪਤਵੰਤਿਆਂ ਦੇ ਸਹਿਯੋਗ ਨਾਲ ਸੋਸਾਇਟੀ ਦੇ ਪਹਿਲੇ ਸਮਾਗਮ ਦੌਰਾਨ ਸਾਰੇ ਬੱਚਿਆਂ ਨੂੰ ਸ.ਸ.ਸ.ਸ. ਦੰਦਰਾਲਾ ਢੀਂਡਸਾ ਵਿਖੇ ਜਾਕਟਾਂ ਵੰਡੀਆਂ ਗਈਆਂ । ਇਸ ਮੌਕੇ ਸਟੇਜ ਸੰਚਾਲਕ ਲੈਕ: ਦਿਨੇਸ਼ ਕੁਮਾਰ ਨੇ ਸੋਸਾਇਟੀ ਦੀ ਹੌਂਦ ‘ਚ ਆਉਣ ਦੀ ਗੱਲ ਦੱਸੀ ਕਿ ਕਿਵੇਂ ਮੈਡਮ ਜਗਦੀਪ ਕੌਰ ਲੈਕ: ਅਤੇ ਮੈਡਮ ਦਲਜੀਤ ਕੌਰ ਲੈਕ: ਨੇ ਮੇਰਾ ਸਕੂਲ ਦੇ ਗਰੁੱਪ ਨੂੰ ਸ਼ੁਰੂ ਕੀਤਾ ਅਤੇ ਇਸ ਨੇ ਦਿਨਾਂ ‘ਚ ਹੀ ਕਾਫਲੇ ਦਾ ਰੂਪ ਧਾਰਨ ਕਰ ਲਿਆ ਅਤੇ ਇਸ ਨੂੰ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਦੇ ਸਹਿਯੋਗ ਨਾਲ ‘ਮੇਰਾ ਸਕੂਲ ਵੈਲਫੇਅਰ ਸੋਸਾਇਟੀ ’ ਦਾ ਨਾਮਕਰਨ ਕਰ ਦਿੱਤਾ ਜੋ ਕਿ ਹੋਰ ਵੱਡਾ ਰੂਪ ਧਾਰਨ ਕਰਨ ਵਾਲੀ ਨਿਵੇਕਲੀ ਪਛਾਣ ਬਣਾਵੇਗੀ ।ਇਸ ਸਮੇਂ ਬਿਸ਼ਨਗੜ੍ਹ ਦੇ ਸਰਪੰਚ ਸ੍ਰ. ਸੁੱਖਵਿੰਦਰ ਸਿੰਘ ਸੁੱਖੀ ਨੇ ਸਕੂਲ ਦੀ ਭਲਾਈ ਲਈ ਸੋਸਾਇਟੀ ਬਣਾਉਣ ਦੇ ਉਪਰਾਲੇ ਦੀ ਸਲਾਘਾ ਕੀਤੀ । ਉਨ੍ਹਾ ਸਕੂਲੀ ਸਮੇਂ ਨੂੰ ਜ਼ਿੰਦਗੀ ਦਾ ਅਹਿਮ ਸਮਾਂ ਦੱਸਦੇ ਹੋਏ ਇਸ ਦੀ ਮਹੱਤਤਾ ਦੱਸੀ , ਕਿ ਬਾਅਦ ‘ਚ ਪਛਤਾਉਣ ਨਾਲੋਂ ਇਸ ਦਾ ਸਦਉਪਯੋਗ ਬੱਚਿਆਂ ਨੂੰ ਕਰਨਾ ਚਾਹੀਦਾ ਹੈ । ਸਾਬਕਾ ਸਰਪੰਚ ਸ੍ਰ. ਰਣਜੀਤ ਸਿੰਘ ਨੇ ਸੋਸਾਇਟੀ ਬਣਨ ਨਾਲ ਸਕੂਲ ਲਈ ਚੰਗੀ ਸ਼ੁਰੂਆਤ ਹੋਣ ਦੀ ਗੱਲ ਕਹੀ ।ਕਰਮ ਸਿੰਘ ਟੋਪਰ ਨਾਮਵਰ ਗਾਇਕ ਨੇ ਬੱਚਿਆਂ ਨੂੰ ਦੱਸਿਆ ਕਿ ਉਸ ਨੂੰ ਸਕੂਲ਼ ਸਮੇਂ ਦੌਰਾਨ ਵਿੱਦਿਆ ਦੀ ਅਹਿਮੀਅਤ ਦਾ ਪਤਾ ਨਾ ਹੋਣ ਕਾਰਨ ਹੁਣ ਉਸ ਗੱਲ ਦਾ ਝੌਰਾ ਹੈ ਕਿ ਜੇ ਵਧੀਆ ਪੜ੍ਹ ਲੈਂਦੇ ਤਾਂ ਉਸ ਨੇ ਹੋਰ ਵਧੀਆ ਮੁਕਾਮ ਤੇ ਹੋਣਾ ਸੀ ।ਇਸੇ ਲਈ ਉਸ ਨੇ ਬੱਚਿਆਂ ਨੂੰ ਖੂਬ ਪੜ੍ਹਨ ਲਈ ਪ੍ਰੇਰਿਤ ਕੀਤਾ ।ਇਸ ਸਮੇਂ ਸ੍ਰ.ਸੁਖਚੈਨ ਸਿੰਘ ਢੀਂਡਸਾ ( ਡਿਪਟੀ ਜਨਰਲ ਮਨੈਜਰ ਮੰਡੀ ਬੋਰਡ ਪੰਜਾਬ
ਰਿਟਾ: ), ਸ੍ਰ. ਦਵਿੰਦਰ ਸਿੰਘ (ਐਸ.ਐਚ.ੳ. ਰਿਟਾ) , ਸ੍ਰੀ ਲਛਮਣ ਦਾਸ (ਸੀ.ਐਚ.ਟੀ. ਰਿਟਾ:) , ਸ੍ਰ. ਹਰਬੰਸ ਸਿੰਘ (ਜੇ.ਈ. ਰਿਟਾ:) , ਵੈਦ ਸ੍ਰ.ਜਸਪਾਲ ਸਿੰਘ ਢੀਂਡਸਾ , ਸ੍ਰ. ਰਵਿੰਦਰ ਸਿੰਘ (ਈ.ਟੀ.ੳ. ਰਿਟਾ:) , ਸ੍ਰ. ਅਮਰੀਕ ਸਿੰਘ (ਅ/ਕ ਟੀਚਰ ਰਿਟਾ:) ,ਮਾਸਟਰ ਮੇਜਰ ਸਿੰਘ ਨਾਭਾ , ਸ੍ਰ. ਹਰਬੰਸ ਸਿੰਘ (ਮਾਸਟਰ ਰਿਟਾ) , ਸ੍ਰ. ਦਰਸ਼ਨ ਸਿੰਘ ਮਾਸਟਰ ਰਿਟਾ: , ਨੰਬਰਦਾਰ ਸ੍ਰ. ਯਾਦਵਿੰਦਰ ਸਿੰਘ ਢੀਂਡਸਾ , ਸ੍ਰ. ਭਗਵਾਨ ਸਿੰਘ ਢੀਂਡਸਾ , ਸ੍ਰ. ਜਗਦੇਵ ਸਿੰਘ ਢੀਂਡਸਾ , ਸ੍ਰ. ਸੰਦੀਪ ਸਿੰਘ ਸਰਪੰਚ , ਸ੍ਰ. ਪਲਵਿੰਦਰ ਸਿੰਘ ਝੱਜ , ਸ੍ਰ. ਚਰਨਜੀਤ ਸਿੰਘ ,ਮਾਸਟਰ ਮੇਜਰ ਸਿੰਘ ਢੀਂਡਸਾ , ਸ੍ਰ. ਜੋਧ ਸਿੰਘ ( ਏ.ਐਸ. ਆਈ. ਰਿਟਾ: ) ,ਸ੍ਰ. ਸੁੱਖਵਿੰਦਰ ਸਿੰਘ , ਸ੍ਰ. ਗੁਰਬਖਸ਼ ਸਿੰਘ ਢੀਂਡਸਾ , ਸ੍ਰ. ਪਵਨਪ੍ਰੀਤ ਸਿੰਘ ਢੀਂਡਸਾ , ਕਰਮ ਸਿੰਘ ਟੋਪਰ ਨਾਮਵਰ ਗਾਇਕ , ਮੇਜਰ ਸਿੰਘ ਆੜ੍ਹਤੀਆ , ਡਾ. ਕੁਲਵੰਤ ਸਿੰਘ ,ਸ੍ਰੀਮਤੀ ਪਰਮਿੰਦਰ ਕੌਰ ਹਾਜ਼ਰ ਸਨ । ਸਾਰੇ ਮੈਂਬਰਾਂ ਦਾ ਸਕੂਲ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ ।ਇੰਚਾਰਜ ਮੈਡਮ ਦਲਜੀਤ ਕੌਰ ਲੈਕਚਰਾਰ ਵਲੋਂ ਨਵੀਂ ਬਣੀ ਸੋਸਾਇਟੀ ਦੀ ਪ੍ਰਸੰਸਾ ਕੀਤੀ ਅਤੇ ਆਸ ਕੀਤੀ ਕਿ ਇਹ ਸਕੂਲ਼ ਦੀ ਬਿਹਤਰੀ ਲਈ ਇਸੇ ਤਰ੍ਹਾਂ ਸਹਿਯੋਗ ਦਿੰਦੀ ਰਹੇਗੀ । ਉਨ੍ਹਾਂ ਸਕੂਲ ਦੇ ਆਏ ਪੁਰਾਣੇ ਵਿਦਿਆਰਥੀਆਂ , ਗੁਆਂਢੀ ਪਿੰਡਾਂ ਤੋਂ ਆਏ ਅਤੇ ਪਿੰਡ ਦੇ ਪਤਵੰਤਿਆਂ ਦਾ ਧੰਨਵਾਦ ਕੀਤਾ ।