ਬਨੂੰੜ, 11 ਮਾਰਚ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਅੱਜ ਸ.ਸ.ਸ.ਸ. ਸਕੂਲ ਬੂਟਾ ਸਿੰਘ ਵਾਲਾ ਵਿਖੇ ਪੁਆਧ ਪੰਜਾਬੀ ਸਾਹਿਤਕ ਬੈਠਕ ਬਨੂੰੜ ਵੱਲੋਂ ‘ਕਿਸਾਨ ਸੰਘਰਸ਼’ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਮੁੱਖ ਪ੍ਰਬੰਧਕ ਮਾਸਟਰ ਹਰਪ੍ਰੀਤ ਸਿੰਘ ਧਰਮਗੜ੍ਹ ਨੇ ਦੱਸਿਆ ਕਿ ਇਸ ਮਹੀਨਾਵਾਰ ਬੈਠਕ ਵਿੱਚ ਕਲਮਕਾਰਾਂ ਤੇ ਬੁਲਾਰਿਆਂ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਚੱਲ ਰਹੇ ਮੋਰਚਿਆਂ ਦੇ ਹੱਕ ਵਿੱਚ ਵਿਚਾਰ, ਗੀਤ ਤੇ ਕਵਿਤਾਵਾਂ ਸਾਂਝੀਆਂ ਕੀਤੀਆਂ ਗਈਆਂ।
ਕਾਮਰੇਡ ਸਤਪਾਲ ਸਿੰਘ ਸਰਪੰਚ ਰਾਜੋਮਾਜਰਾ ਅਤੇ ਪਾਲ ਸਿੰਘ ਕਰਾਲਾ ਨੇ ਪਹਿਲੇ ਅਤੇ ਮੋਜੂਦਾ ਕਿਸਾਨੀ ਮੋਰਚੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਦੀਦਾਰ ਸਿੰਘ ਬਨੂੰੜ ਨੇ ਰਚਨਾ “ਪੰਗਾਂ ਲੈ ਲਿਆ ਕਿਸਾਨਾਂ ਨਾਲ”, ਬਾਪੂ ਤਾਰਾ ਸਿੰਘ ਮਠਿਆੜਾਂ ਨੇ “ਕਿਸਾਨ ਪਹਿਲਾਂ ਹੀ ਮਜਬੂਰ”, ਰਾਣਾ ਰਣਬੀਰ ਸਿੰਘ ਟੋਡਰਪੁਰੀਆ ਨੇ “ਦਿੱਲੀ ਆਖੇ ਭਾਰਤ ਨੂੰ ਫੇਰ ਕਿਸਾਨ ਮੋਰਚਾ ਆਉਂਦਾ”, ਕਾਮਰੇਡ ਮੋਹਨ ਸਿੰਘ ਨੇ ਕਿਸਾਨੀ ਬੋਲੀਆਂ ਸੁਣਾ ਕੇ ਵਾਹ ਵਾਹ ਖੱਟੀ। ਗੀਤਕਾਰ ਧੰਨਾ ਧਾਲੀਵਾਲ ਨੇ “ਘਾਟੇ ਅਕਲਾਂ ਦੇ ਕਰ ਦੇਣ ਨਾ ਤਬਾਹ ਮਾਲਕਾ”, ਬਾਲ ਕਲਾਕਾਰ ਸਹਿਜਪ੍ਰੀਤ ਸਿੰਘ ਨੇ ਆਪਣੇ ਪਿਤਾ ਅਜੈਬ ਸਿੰਘ ਦਾ ਲਿਖਿਆ ਗੀਤ “ਰੱਬਾ ਮੇਹਰ ਕਰੀਂ ਉਨ੍ਹਾਂ ਉੱਤੇ ਆਪਣੀ, ਜੋ ਬਾਰਡਰਾਂ ਤੇ ਡਟੀ ਬੈਠੇ ਸੂਰਮੇ” ਅਤੇ ਬੱਚੀ ਹਰਸਿਰਤ ਕੌਰ ਨੇ ਸਾਇਕਲ (ਕਵਿਤਾ), ਗਾਇਕ ਬਲਦੀਪ ਖਲੌਰ ਨੇ “ਮੈਂ ਕੋਇਲ ਨਿਮਾਣੀ ਬਾਗਾਂ ਦੀ ਰਾਣੀ” ਅਤੇ ਮਨੋਜ ਕੁਮਾਰ ਸੰਗੀਤ ਅਧਿਆਪਕ ਮਟੋਰ (ਮੋਹਾਲੀ) ਨੇ “ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦਾ” ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ। ਬੈਠਕ ਵੱਲੋਂ ਸਮੁੱਚੇ ਪੇਸ਼ਕਾਰਾਂ ਨੂੰ ਸਰਟੀਫਿਕੇਟਾਂ ਅਤੇ ਸਨਮਾਨ ਚਿੰਨ੍ਹਾਂ ਸਨਮਾਨਿਤ ਕੀਤਾ ਗਿਆ। ਉਪਰੰਤ ਰਿਟਾ. ਲੈਕਚਰਾਰ ਦਿਆਲ ਸਿੰਘ ਨੇ ਹਾਜਰੀਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਬਖਸ਼ ਸਿੰਘ ਧਰਮਗੜ੍ਹ, ਸੁਰਜੀਤ ਸਿੰਘ ਰਾਜੋਮਾਜਰਾ, ਮੇਹਰ ਸਿੰਘ ਧਰਮਗੜ੍ਹ, , ਕਰਨਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਜਸਰੀਤ ਕੌਰ, ਲਵਪ੍ਰੀਤ ਸਿੰਘ, ਪ੍ਰੇਮ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Leave a Comment
Your email address will not be published. Required fields are marked with *