ਅੰਮ੍ਰਿਤਸਰ 10 ਅਗਸਤ ( ਵਰਲਡ ਪੰਜਾਬੀ ਟਾਈਮਜ਼)
ਮੁੱਖ ਸਰਪ੍ਰਸਤ ਹਰਮਨਬੀਰ ਸਿੰਘ ਗਿੱਲ, ਸਰਪ੍ਰਸਤ ਰਾਜੇਸ਼ ਸ਼ਰਮਾ, ਚੇਅਰਮੈਨ ਹਰਦੇਸ਼ ਸ਼ਰਮਾ, ਉੱਪ ਚੇਅਰਮੈਨ ਮਖਤੂਲ ਸਿੰਘ ਔਲਖ ਦੀ ਯੋਗ ਅਗਵਾਈ ਹੇਠ ਪ੍ਰਸਿੱਧ ਖੇਡ ਪ੍ਰੋਮੋਟਰ ਅਤੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੀ ਪ੍ਰਧਾਨਗੀ ਹੇਠ ਪਿਛਲੇ ਦੋ ਦਹਾਕਿਆਂ ਤੋਂ ਕਈ ਕੌਮੀਂ ਅਤੇ ਰਾਜ-ਪੱਧਰੀ ਐਥਲੀਟ ਪੈਦਾ ਕਰਕੇ ਖੇਡ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾ ਕੇ ਭਾਰਤ ਦੇ ਖੇਡ ਨਕਸ਼ੇ ਉੱਪਰ ਆਪਣਾ ਨਾਂਅ ਰੋਸ਼ਨ ਕਰਨ ਵਾਲੀ ਪੰਜਾਬ ਦੀ ਪ੍ਰਸਿੱਧ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕੇ ਪੈਰਿਸ ਓਲੰਪਿਕ ਵਿਚ ਭਾਰਤੀ ਹਾਕੀ ਟੀਮ ਵੱਲੋਂ ਸਪੇਨ ਨੂੰ 2-1 ਦੇ ਫਰਕ ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਣ ਨਾਲ ਸੰਸਾਰ ਪੱਧਰ ਤੇ ਦੇਸ਼ ਦਾ ਮਾਣ ਵਧਿਆ ਹੈ। ਇਸ ਸ਼ਾਨਦਾਰ ਜਿੱਤ ਤੇ ਉਨ੍ਹਾਂ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ,ਵਾਇਸ ਕਪਤਾਨ ਹਾਰਦਿਕ ਸਿੰਘ, ਮਨਪ੍ਰੀਤ ਸਿੰਘ,ਸ਼ਮਸ਼ੇਰ ਸਿੰਘ, ਜਰਮਨਪ੍ਰੀਤ ਸਿੰਘ, ਸੁਖਜੀਤ ਸਿੰਘ,ਕ੍ਰਿਸ਼ਨਾ ਬਹਾਦੁਰ,ਮਨਦੀਪ ਸਿੰਘ, ਗੁਰਜੰਟ ਸਿੰਘ ਅਤੇ ਜੁਗਰਾਜ ਸਿੰਘ (ਸਾਰੇ ਪੰਜਾਬੀ ਹਾਕੀ ਖਿਡਾਰੀਆਂ) ਸਮੇਤ ਭਾਰਤੀ ਟੀਮ ਨੂੰ ਕਾਂਸੇ ਦਾ ਤਗਮਾ ਜਿੱਤਣ ਤੇ ਖਿਡਾਰੀਆਂ ਨੂੰ ਵੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਇਹ ਟੀਮ ਹੋਰ ਉੱਚੀਆਂ ਬੁਲੰਦੀਆਂ ਨੂੰ ਛੂਹਣ ਲਈ ਸ਼ੁੱਭਕਾਮਨਾਵਾਂ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕਸ ਵਿੱਚ ਇਤਿਹਾਸ ਰਚਦਿਆਂ ਕਾਂਸੇ ਦਾ ਮੈਡਲ ਜਿੱਤਿਆ ਹੈ, ਜੋ ਭਾਰਤ ਦੇਸ਼ ਲਈ ਹੋਰ ਵੀ ਮਾਣ ਵਾਲੀ ਗੱਲ ਹੈ। ਆਖਿਰ ਵਿੱਚ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕੇ ਇਸ ਮਾਣਮੱਤੀ ਪ੍ਰਾਪਤੀ ਲਈ ਜਲਦ ਹੀ ਸਾਰੇ ਪੰਜਾਬੀ ਹਾਕੀ ਖਿਡਾਰੀ ਨੂੰ ਸਨਮਾਨਿਤ ਕੀਤਾ ਜਾਵੇਗਾ I
ਇਸ ਮੌਕੇ ਹਰਮਨਬੀਰ ਸਿੰਘ ਗਿੱਲ,ਰਾਜੇਸ਼ ਸ਼ਰਮਾਹਰਦੇਸ਼ ਸ਼ਰਮਾ,ਉੱਪ ਚੇਅਰਮੈਨ ਮਖਤੂਲ ਸਿੰਘ ਔਲਖ, ਪ੍ਰਧਾਨ ਗੁਰਿੰਦਰ ਸਿੰਘ ਮੱਟੂ, ਨਰਿੰਦਰ ਕੌਰ,ਕੰਵਲਜੀਤ ਕੌਰ ਟੀਂਨਾ, ਸੀਮਾ ਚੋਪੜਾ, ਕਰਮਜੀਤ ਕੌਰ,ਦਮਨਪ੍ਰੀਤ ਕੌਰ,ਵੀਨਾ, ਨਰਿੰਦਰ ਸਿੰਘ ਰੇਲਵੇ, ਬਲਜਿੰਦਰ ਸਿੰਘ ਮੱਟੂ, ਸ਼ਿਵ ਸਿੰਘ,ਅਰਸ਼ਪ੍ਰੀਤ ਕੌਰ ਅਤੇ ਲਵਪ੍ਰੀਤ ਸਿੰਘ ਨੇ ਪੈਰਿਸ ਉਲੰਪਿਕ ਵਿਚੋਂ ਭਾਰਤੀ ਹਾਕੀ ਟੀਮ ਨੂੰ ਕਾਂਸੇ ਦਾ ਤਗਮਾ ਜਿੱਤਣ ਤੇ ਵਧਾਈ ਦਿੱਤੀ I
Leave a Comment
Your email address will not be published. Required fields are marked with *