ਫਰੀਦਕੋਟ 28 ਅਗਸਤ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼ )
ਬੀਤੇ ਦਿਨੀਂ ਪੰਜਾਬੀ ਲੇਖਕ ਮੰਚ ਰਜਿ ਫਰੀਦਕੋਟ ਦੀ ਮੀਟਿੰਗ ਪ੍ਰਸਿੱਧ ਸ਼ਾਇਰ ਜਗੀਰ ਸੱਧਰ ਦੇ ਗ੍ਰਹਿ ਵਿਖੇ ਬਿੱਕਰ ਸਿੰਘ ਵਿਯੋਗੀ ਦੀ ਪ੍ਰਧਾਨਗੀ ਹੇਠ ਹੋਈ। ਮੰਚ ਸੰਚਾਲਨ ਮੰਚ ਦੇ ਵਿੱਤ ਸਕੱਤਰ ਜੀਤ ਕੰਮੇਆਣਾ ਕੀਤਾ । ਪੰਜਾਬੀ ਲੇਖਕ ਮੰਚ ਫਰੀਦਕੋਟ ਵੱਲੋਂ ਪਿਛਲੇ ਦਿਨੀ ਪੱਛਮੀ ਬੰਗਾਲ ਦੇ ਕਲਕੱਤਾ ਵਿਖੇ ਟ੍ਰੈਨੀ ਡਾਕਟਰ ਮੋਮਿਤਾ ਦੇਵਰਾਜ ਦੇ ਨਾਲ ਬਲਤਾਕਾਰ ਕਰਨ ਤੋਂ ਬਾਅਦ ਵਹਿੰਸੀਆਣੇ ਢੰਗ ਨਾਲ ਕੀਤੇ ਕਤਲ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸਰਕਾਰ ਨੂੰ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਪੀ ਟੀ ਸੀ ਨਿਊਜ ਚੇਨਲ ਦੇ ਪੱਤਰਕਾਰ ਅਮਨਦੀਪ ਲੱਕੀ ਦੇ ਪਿਤਾ ਦਲੀਪ ਸਿੰਘ ਮਹਿਤਾ ਦੀ ਮੋਤ ਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਇਸ ਤੋਂ ਬਾਅਦ ਲੇਖਕ ਮੰਚ ਵੱਲੋਂ ਅਕਤੂਬਰ ਵਿੱਚ ਕਰਵਾਏ ਜਾਣ ਵਾਲੇ ਪ੍ਰੋਗਰਾਮ( ਗਾਇਕੀ ਮੁਕਾਬਲੇ ) ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਫਾਈਨਲ ਰੂਪ ਰੇਖਾ ਤਿਆਰ ਕਰਕੇ ਅਗਲੀ ਮੀਟਿੰਗ ਵਿੱਚ ਦੱਸਿਆਂ ਜਾਵੇਂਗਾ। ।ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਮੰਚ ਦੇ ਪ੍ਰਧਾਨ ਮਨਜਿੰਦਰ ਸਿੰਘ ਗੋਹਲੀ ਵੱਲੋਂ ਤਰਨਮ ਵਿੱਚ ਗ਼ਜ਼ਲ, ਪੀੜਾਂ, ਭੁੱਖਾਂ, ਧੁੱਪਾਂ ਕਾਮੇ ਜਰਦੇ ਨੇ , ਸੁਣਾਕੇ ਮਹਿਫ਼ਲ ਦਾ ਰੰਗ ਬੰਨ੍ਹਿਆ । ਡਾਕਟਰ ਮੁਕੰਦ ਸਿੰਘ ਵੜਿੰਗ ਵੱਲੋਂ ਸ਼ਿਵ ਕੁਮਾਰ ਬਟਾਲਵੀ ਦਾ ਗੀਤ ਡਾਕਟਰ ਲੱਕੀ ਕੰਮੇਆਣਾ ਜੀ ਨੇ ਕੁਝ ਚੂਣਵੇ ਸ਼ੇਅਰ ਸੁਣਾਕੇ ਵਾਹ ਵਾਹ ਖੱਟੀ । ਪ੍ਰਸਿੱਧ ਸ਼ਾਇਰ ਜਗੀਰ ਸੱਧਰ ਜੀ ਨੇ ਗੀਤ, ਤੂੰ ਵਿਛੜੀ ਮੇਰੀ ਦੁਨੀਆਂ ਉਜੜੀ , ਸੁਣਾਕੇ ਕੇ ਮਹਿਫ਼ਲ ਨੂੰ ਸਿਖ਼ਰ ਤੇ ਪਹੁੰਚਾਇਆ । ਲੇਖਕ ਅਤੇ ਫਿਲਮ ਡਾਇਰੈਕਟਰ ਦੇਵ ਪੰਜਾਬੀ ਨੇ ਲੋਕ ਤੱਥ, ਉਥੇ ਹੁੰਦੀ ਨਾ ਫੇਰ ਪ੍ਰਵਾਹ ਮਿੱਤਰੋ, ਗੀਤ ਸੁਣਾਕੇ ਵਾਹ ਵਾਹ ਕਰਵਾਈ । ਜੀਤ ਕੰਮੇਆਣਾ ਨੇ ਆਪਣਾ ਗੀਤ, ਪਾ ਵੇ ਪਿਆਰ ਵਾਲੀ ਬਾਤ, ਸੁਣਾ ਕੇ ਹਾਜ਼ਰੀ ਲਵਾਈ। ਬਲਵਿੰਦਰ ਸਿੰਘ ਫਿੱਡੇ ਵੱਲੋਂ ਭੈਣ ਦਾ ਰੱਖੜੀ ਨਾਲ ਸਬੰਧਤ ਗੀਤ, ਪਹਿਲਾਂ ਭੈਣ ਰੱਖੜੀ ਬੰਨਕੇ ਲੱਡੂ ਵੰਡਦੀ ਸੀ, ਤਰੰਨਮ ਵਿਚ ਸੁਣਾਕੇ ਮਹਿਫ਼ਲ ਦਾ ਅੰਤ ਕਰ ਦਿੱਤਾ।ਅੰਤ ਸੁਣਾਈਆਂ ਗਈਆਂ ਰਚਨਾਵਾਂ ਤੇ ਉਸਾਰੂ ਬਹਿਸ ਵੀ ਹੋਈ। ਅੰਤ ਅੱਜ ਦੀ ਪ੍ਰਧਾਨਗੀ ਕਰ ਰਹੇ ਬਿੱਕਰ ਸਿੰਘ ਵਿਯੋਗੀ ਵੱਲੋਂ ਮੰਚ ਨੂੰ ਹੋਰ ਮੰਚ ਨੂੰ ਹੋਰ ਉਸਾਰੂ ਢੰਗ ਨਾਲ ਚਲਾਉਣ ਲਈ ਆਪਣੇ ਨੁੱਕਤੇ ਸਾਂਝੇ ਕੀਤੇ।