ਸਭਾ ਵੱਲੋ ਲਗਾਇਆ ਗਿਆ ਬੂਟਿਆ ਦਾ ਲੰਗਰ
ਲੁਧਿਆਣਾ,30 ਜੁਲਾਈ (ਹਰਪ੍ਰੀਤ ਸਿੰਘ ਸਿਹੌੜਾ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਨਿਊ ਹਾਲ ਲਾਟੋਂ ਰੋਡ ਵਿਖੇ ਗੁਰਸੇਵਕ ਸਿੰਘ ਢਿੱਲੋ ਦੀ ਪ੍ਰਧਾਨਗੀ ਹੇਠ ਹੋਈ । ਸ਼ੁਰੂਆਤੀ ਦੌਰ ਵਿੱਚ ਉੱਘੇ ਗੀਤਕਾਰ ਸਰਬਜੀਤ ਸਿੰਘ ਵਿਰਦੀ ਦੇ ਅਕਾਲ ਚਲਾਣੇ ਤੇ ਸ਼ੋਕ ਮਤਾ ਪਾ ਕੇ ਦੋ ਮਿੰਟ ਦਾ ਮੌਨ ਧਾਰਿਆ ਗਿਆ । ਸਮਾਗਮ ਦੇ ਪਹਿਲੇ ਸ਼ੈਸ਼ਨ ਦੀ ਪ੍ਰਧਾਨਗੀ ਮੁੱਖ ਮਹਿਮਾਨ ਕਹਾਣੀਕਾਰ ਦਲਜੀਤ ਸ਼ਾਹੀ ਜੀ ਉਹਨਾਂ ਦੀ ਪਤਨੀ ਬੀਬੀ ਸਰਬਜੀਤ ਕੌਰ , ਸ਼੍ਰੀ ਜਸਬੀਰ ਝੱਜ ਜੀ , ਗੁਰਸੇਵਕ ਸਿੰਘ ਢਿੱਲੋਂ , ਰਜਿੰਦਰ ਕੌਰ ਪੰਨੂੰ ਨੇ ਸਾਂਝੇ ਤੌਰ ਤੇ ਕੀਤੀ । ਗੁਰਸੇਵਕ ਸਿੰਘ ਢਿੱਲੋਂ ਤੇ ਕਹਾਣੀਕਾਰ ਦਲਜੀਤ ਸ਼ਾਹੀ ਨੇ ਲੇਖਕ ਜਗਵੀਰ ਸਿੰਘ ਵਿੱਕੀ ਦੀ ਕਿਤਾਬ ਤੇ ਜੀਵਨ ਬਾਰੇ ਲੇਖਕਾਂ ਨਾਲ ਗੱਲਬਾਤ ਸਾਂਝੀ ਕੀਤੀ । ਉਪਰੰਤ ” ਸਾਡੇ ਨਾਲ ਵੀ ਹੋਈ ,, ਕਿਤਾਬ ਲੋਕ ਅਰਪਣ ਕੀਤੀ ਗਈ । ਲੇਖਕ ਜਗਵੀਰ ਸਿੰਘ ਵਿੱਕੀ ਨੇ ਆਖਿਆ ਕਿ ਮੈ ਸ਼੍ਰੀ ਭੈਣੀ ਸਾਹਿਬ ਸਾਹਿਤ ਸਭਾ ਤੇ ਹੋਰ ਸਭਾਵਾਂ ਚੋ ਬਹੁਤ ਕੁਝ ਸਿੱਖਿਆ ਹੈ । ਸਭਾ ਵੱਲੋ ਕਹਾਣੀਕਾਰ ਦਲਜੀਤ ਸਿੰਘ ਸ਼ਾਹੀ ਤੇ ਲੇਖਕ ਜਗਵੀਰ ਸਿੰਘ ਵਿੱਕੀ ਨੂੰ ਸਨਮਾਨਿਤ ਕੀਤਾ ਗਿਆ । ਦੂਸਰੇ ਸ਼ੈਸ਼ਨ ਚ ਕਵੀ ਦਰਬਾਰ ਹੋਇਆ ਜਿਸਦੀ ਪ੍ਰਧਾਨਗੀ ਉੱਘੇ ਗਜ਼ਲਗੋ ਸਰਦਾਰ ਪੰਛੀ , ਸਾਹਿਤ ਸਭਾ ਰਾਮਪੁਰ ਦੇ ਪ੍ਰਧਾਨ ਅਨਿਲ ਫਤਿਹਗੜ੍ਹ ਜੱਟਾਂ , ਗੀਤਕਾਰ ਕਰਨੈਲ ਸਿਵੀਆ , ਜਗਮੋਹਨ ਸਿੰਘ ਕੰਗ ਟਮਕੌਦੀ , ਜਤਿੰਦਰ ਕੌਰ ਸੰਧੂ , ਨੇ ਕੀਤੀ । ਹਾਜ਼ਰ ਲੇਖਕਾਂ ਵਿੱਚ , ਦੀਪ ਦਿਲਬਰ , ਬਲਬੀਰ ਬੱਬੀ , ਸੁਖਵੀਰ ਸਿੰਘ ਮੁਹਾਲੀ , ਹਰਬੰਸ ਸਿੰਘ ਰਾਏ , ਕਿੰਗ ਕਮਲਜੀਤ ਸਿੰਘ , ਜਗਤਾਰ ਰਾਈਆਂ , ਹਰਬੰਸ ਸਿੰਘ ਸ਼ਾਨ ਬਗਲੀ , ਬਲਵੰਤ ਸਿੰਘ ਵਿਰਕ , ਹਰਬੰਸ ਮਾਲਵਾ , ਨੇਤਰ ਸਿੰਘ ਮੁੱਤੋ , ਮਨਜੀਤ ਸਿੰਘ ਘੁੰਮਣ , ਜੋਰਾਵਰ ਸਿੰਘ ਪੰਛੀ , ਜਗਦੇਵ ਸਿੰਘ ਘੁੰਗਰਾਲੀ , ਗਜ਼ਲਗੋ ਅਸ਼ਫਾਕ ਜਿਗਰ , ਸ਼ਾਰੀਫ ਅਹਿਮਦ ,ਪੱਪੂ ਬਲਬੀਰ ,ਜਗਦੇਵ ਸਿੰਘ ਬਾਘਾ , ਸਵਿੰਦਰ ਸਿੰਘ ਸਤਵੰਤ ਕੌਰ ਲੁਧਿਆਣਾ , ਜਗਜੀਤ ਸਿੰਘ ਕਮਾਂਡੋ , ਲਖਵੀਰ ਸਿੰਘ ਲੱਭਾ , ਦਲਬੀਰ ਕਲੇਰ , ਸੁਲੱਖਣ ਸਿੰਘ , ਭੁਪਿੰਦਰ ਸਿੰਘ ਡਿਓਟ , ਦਲਜੀਤ ਸਿੰਘ ਰੰਧਾਵਾ , ਨਾਇਬ ਸਿੰਘ ਟਿਵਾਣਾ , ਆਦਿਕ ਨੇ ਹਾਜ਼ਰੀ ਭਰੀ , ਲੇਖਕ ਦੇ ਪਰੀਵਾਰਕ ਮੈਂਬਰਾਂ ਚੋਂ ਦਾਦੀ ਕਪੂਰ ਕੌਰ ਜੀ , ਪਤਨੀ ਮਨਦੀਪ ਕੌਰ , ਬੇਟਾ ਸਾਹਿਲਪ੍ਰੀਤ ਸਿੰਘ ਰਾਏ , ਭਰਾ ਖੁਸ਼ਵੀਰ ਸਿੰਘ ਰਾਏ , ਗੁਰਮੀਤ ਕੌਰ ਰਾਏ , ਹਰਦੀਪ ਕੌਰ , ਮਨਦੀਪ ਕੌਰ , ਪਰਮਜੀਤ ਕੌਰ , ਸਨੀ ਮਾਂਗਟ , ਅਰਸ਼ਦੀਪ ਸਿੰਘ , ਵੀ ਹਾਜ਼ਰ ਸਨ । ਸਟੇਜ ਦੀ ਕਾਰਵਾਈ ਕਹਾਣੀਕਾਰ ਤਰਨ ਸਿੰਘ ਬੱਲ ਨੇ ਖੂਬਸੂਰਤ ਅੰਦਾਜ਼ ਵਿੱਚ ਨਿਭਾਈ । ਗੁਰਸੇਵਕ ਸਿੰਘ ਢਿੱਲੋ ਨੇ ਦੂਰੋਂ ਨੇੜਿਓ ਆਏ ਹੋਏ ਸ਼ਾਇਰਾਂ ਦਾ ਧੰਨਵਾਦ ਕੀਤਾ ।