ਮਾਲੇਰਕੋਟਲਾ 27 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਕਾਲਜ, ਮਾਲੇਰਕੋਟਲਾ ਵਿਖੇ ਅੱਜ ਮਿਤੀ 25-07-2024 ਨੂੰ ਬ੍ਰਿਿਟਸ਼ ਕੌਂਸਲ ਦੇ ਨੁਮਾਇੰਦੇ ਸ਼ੀ੍ ਸੰਕਾਸ਼ੂ ਮਹਾਜਨ ਵੱਲੋਂ ਕਾਲਜ ਦਾ ਦੌਰਾ ਕੀਤਾ ਗਿਆ। ਉਨ੍ਹਾਂ ਵੱਲੋਂ ਪ੍ਰਿੰਸੀਪਲ (ਡੀ.ਡੀ.ਓ.) ਡਾ. ਬਲਵਿੰਦਰ ਸਿੰਘ ਵੜੈਚ ਦੀ ਗਤੀਸ਼ੀਲ ਅਗਵਾਈ ਅਤੇ ਐਸੋਸੀਏਟ ਪ੍ਰੋਫੈਸਰ ਅਰਵਿੰਦ ਕੌਰ ਮੰਡ ਦੀ ਸਮਰਪਨ ਅਤੇ ਅਣਥੱਕ ਮਿਹਨਤ ਸਦਕਾ ਪਿਛਲੇ ਸੈਸ਼ਨ ਲਈ ‘ਇੰਗਲਿਸ਼ ਫਾਰ ਵਰਕ’ ਕੋਰਸ ਸਫਲਤਾ ਪੂਰਵਕ ਪੂਰਾ ਹੋਣ ਉਪਰੰਤ ਬ੍ਰਿਿਟਸ਼ ਕੌਂਸਲ ਵੱਲੋਂ ਸਨਮਾਨਿਤ ਕਰਨ ਹਿੱਤ ਸਨਮਾਨ ਪੱਤਰ ਪ੍ਰਦਾਨ ਕੀਤਾ ਗਿਆ। ਉਨ੍ਹਾਂ ਕਾਲਜ ਦੀ ਇਸ ਕਾਰਜ ਲਈ ਕੀਤੀ ਮਿਹਨਤ ਅਤੇ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਇਸ ਸੈਸ਼ਨ ਦੇ ਲਈ ਨਵੇਂ ਵਿਿਦਆਰਥੀਆਂ ਨੂੰ ਇਸ ਕੋਰਸ ਪ੍ਰਤੀ ਜਾਣਕਾਰੀ ਦੇਣ ਹਿੱਤ ਅਤੇ ਉਨ੍ਹਾਂ ਨੂੰ ਇਸ ਕੋਰਸ ਵਿੱਚ ਭਾਗ ਲੈਣ ਲਈ ਪ੍ਰੋਤਸਾਹਿਤ ਕਰਨ ਹਿੱਤ ਮਿਤੀ 21-08-2024 ਓਰੀਐਂਟੇਸ਼ਨ ਲੈਕਚਰ ਦਾ ਆਯੋਜਨ ਕੀਤਾ ਜਾਣਾ ਹੈ। ਜਿਸ ਵਿੱਚ ਬ੍ਰਿਿਟਸ਼ ਕੌਂਸਲ ਦੇ ਨੁਮਾਇੰਦਿਆਂ ਵੱਲੋਂ ਲੈਕਚਰ ਦਿੱਤਾ ਜਾਵੇਗਾ। ਇਹ ਕੋਰਸ ਆਇਲਟਸ ਦੀ ਤਿਆਰੀ ਕਰਨ ਵਿੱਚ ਵਿਿਦਆਰਥੀਆਂ ਦੀ ਮਦਦ ਕਰੇਗਾ। ਇਸ ਵਿੱਚ ਵੱਖ-ਵੱਖ ਪੱਧਰਾਂ ਤੇ ਅੰਗਰੇਜ਼ੀ ਭਾਸ਼ਾ ਦਾ ਗਿਆਨ ਦਿੱਤਾ ਜਾਵੇਗਾ। ਇਹ ਕੋਰਸ ਆਨ-ਲਾਈਨ ਮਾਧਿਅਮ ਰਾਹੀਂ ਹਫਤੇ ਵਿੱਚ ਕੁੱਝ ਦਿਨ ਕਲਾਸਾਂ ਰਾਹੀਂ ਮੁਹੱਈਆ ਕਰਵਾਇਆ ਜਾਵੇਗਾ। ਵਿਿਦਆਰਥੀਆਂ ਨੂੰ ਇਸ ਦਾ ਲਾਭ ਇਹ ਹੋਵੇਗਾ ਕਿ ਉਨ੍ਹਾਂ ਨੂੰ ਆਪਣੇ ਘਰ ਤੋਂ ਹੀ ਆਪਣੀ ਸੁਵਿਧਾ ਅਨੁਸਾਰ ਇਸ ਕੋਰਸ ਰਾਹੀਂ ਅੰਗਰੇਜ਼ੀ ਭਾਸ਼ਾ ਸਿੱਖਣ ਦਾ ਇੱਕ ਲਾਹੇਵੰਦ ਅਤੇ ਸੁਨਹਿਰੀ ਮੌਕਾ ਮਿਲੇਗਾ। ਇਸ ਲਈ ਵਿਿਦਆਰਥੀਆਂ ਨੂੰ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ। ਪ੍ਰਿੰਸੀਪਲ ਸਾਹਿਬ ਵੱਲੋਂ ਸ਼੍ਰੀ ਸੰਕਾਸ਼ੂ ਅਤੇ ਬ੍ਰਿਿਟਸ਼ ਕੌਂਸਲ ਦਾ ਧੰਨਵਾਦ ਕੀਤਾ ਗਿਆ। ਇਹ ਕੋਰਸ ਸਰਕਾਰੀ ਹਦਾਇਤਾਂ ਤਹਿਤ ਡਾਇਰੈਕਟੋਰੇਟ ਹਾਇਰ ਐਜੂਕੇਸ਼ਨ ਵੱਲੋਂ ਚਲਾਇਆ ਜਾ ਰਿਹਾ ਹੈ।