ਲੱਭ-ਲੱਭ ਕੇ—ਮੈਂ— ਉਸ ਨੂੰ ਥੱਕਿਆ
ਨਜ਼ਰੀਂ ਕਿਧਰੇ ਓਹ ਚੜ੍ਹਿਆ ਹੀ ਨਹੀ,
ਕਰ-ਕਰ ਮਿੰਨਤਾਂ, ਮੈਂ ਹੰਭ ਗਿਆ ਸਾਂ
ਹੱਥ ਮੇਰਾ-ਕਿਸੇ ਨੇ ਫੜਿਆ ਹੀ ਨਹੀ
ਕੋਈ ਕਹਿੰਦਾ—ਵਿੱਚ ਪਹਾੜਾਂ ਰਹਿੰਦਾ
ਅਸਾਂ, ਉੱਥੇ ਜਾਹ ਕੇ ਵੀ—ਵੇਖ ਲਿਆ,
ਚੜ੍ਹ-ਸਿਖਰਾਂ ਤੇ, ਅਸਾਂ ਲਈ ਸਮਾਧੀ
ਰੂਪ-ਭੇਸ, ਬਦਲ ਕੇ, ਵੀ ਵੇਖ ਲਿਆ
ਕੋਈ ਆਖੇ,ਜੰਗਲਾਂ ਦੇ ਵਿੱਚ ਰਹਿੰਦਾ
ਪੱਤ-ਪੱਤ ਛਾਣ ਕੇ—ਅਸਾਂ ਵੇਖ ਲਿਆ
ਕੋਈ ਆਖੇ, ਆਸਮਾਨਾਂ ਵਿੱਚ ਰਹਿੰਦਾ
ਇੱਕ ਥਾਂ ਤੇ ਟਿੱਕ ਕੇ ਓਹ ਬਹਿੰਦਾ ਨਹੀਂ
ਚਾਰ-ਚੁਫੇਰੇ ਘੁੰਮ ਫਿਰ ਕੇ ਵੇਖ ਲਿਆ
ਖੱਲੀ ਖੂੰਜੇ ਵੀ ਓਹ ਸਾਨੂੰ ਦਹਿੰਦਾ ਨਹੀ
ਕੋਈ ਆਖੇ-ਓਹ ਸਾਧਾਂ ਦੇ ਡੇਰੇ ਰਹਿੰਦਾ
ਕਿਰਤਾਂ ਦਾ ਦਸਵੰਧ ਵੀ, ਦੇ ਵੇਖ ਲਿਆ
ਕੋਈ ਆਖੇ,ਓਹ ਮੜ੍ਹੀ ਮਸਾਣਾਂ ਰਹਿੰਦਾ
ਮੱਥਾ ਰਗੜ ਰਗੜ ਕੇ ਵੀ ਵੇਖ ਲਿਆ,
ਦੂਰ-ਦੁਰਾਡੇ ਘੁੰਮ-ਘੁੰਮ ਕੇ ਮੌਜੇ ਘਸਾਏ
ਪਰ ਅੰਦਰ ਬੈਠੇ ਨੂੰ,ਪਛਾਣਿਆਂ ਹੀ ਨਹੀ
ਮਨ ਨੇ ਜਦ ਧੁਰ ਅੰਦਰੋਂ ਮਹਿਸੂਸ ਕੀਤਾ,
ਦੀਪ ਰੱਤੀ ਪਹਿਲਾਂ ਵਾਂਗ ਰੜ੍ਹਿਆ ਹੀ ਨੀ
ਦੀਪ ਰੱਤੀ ✍️
🙏🌷🙏