ਫਰੀਦਕੋਟ , 4 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਮਾਊਂਟ ਲਿਟਰਾ ਜੀ ਸਕੂਲ ਫਰੀਦਕੋਟ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ 67ਵੀਆਂ ਪੰਜਾਬ ਅੰਤਰਰਾਜ ਖੇਡਾਂ ’ਚ ਵੀ ਨਾਮ ਕਮਾ ਰਹੇ ਹਨ। ਵਰਨਣਯੋਗ ਹੈ ਕਿ 30 ਅਕਤੂਬਰ 2023 ਤੋਂ 3 ਨਵੰਬਰ ਤੱਕ ਜਿਲ੍ਹਾ ਸੰਗਰੂਰ ’ਚ 67ਵੀਂ ਪੰਜਾਬ ਅੰਤਰਰਾਜ ਜਿਲ੍ਹਾ ਸਕੂਲ ਐਥਲੈਟਿਕ ਮੀਟ ਕਰਵਾਈ ਗਈ, ਜਿਸ ’ਚ ਵੱਖ-ਵੱਖ ਜਿਲ੍ਹਿਆਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਗਈਆਂ। ਜਿਸ ’ਚ ਸਕੂਲ ਦੇ ਹੋਣਹਾਰ ਵਿਦਿਆਰਥੀ ਸਾਹਿਲਜੋਤ ਸਿੰਘ ਨੇ ਉੱਚੀ ਛਾਲ ’ਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਅਭੈ ਪ੍ਰਤਾਪ ਸਿੰਘ ਉੱਚੀ ਛਾਲ ’ਚ ਤੀਜੇ ਸਥਾਨ ’ਤੇ ਰਿਹਾ। ਜਿਕਰਯੋਗ ਹੈ ਕਿ ਸਾਹਿਲਜੋਤ ਸਿੰਘ ਦੀ ਨੈਸ਼ਨਲ ਖੇਡਾਂ ਲਈ ਵੀ ਚੋਣ ਹੋਈ ਸੀ। ਅੰਤ ’ਚ ਸਕੂਲ ਪਰਤਣ ਉਪਰੰਤ ਸਕੂਲ ਦੇ ਚੇਅਰਮੈਨ ਇੰਜੀ. ਚਮਨ ਲਾਲ ਗੁਲਾਟੀ ਅਤੇ ਪਿ੍ਰੰਸੀਪਲ ਡਾ. ਸੁਰੇਸ਼ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਉਹਨਾਂ ਨੂੰ ਅਤੇ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੀ ਇਸ ਪ੍ਰਾਪਤੀ ਲਈ ਦਿਲੋਂ ਵਧਾਈ ਦੇਣ ਉਪਰੰਤ ਡੀ.ਪੀ.ਈ. ਮਨਦੀਪ ਕੁਮਾਰ ਅਤੇ ਮਨਜੋਧ ਸਿੰਘ ਦੀ ਸ਼ਲਾਘਾ ਕੀਤੀ।