ਕੋਟਕਪੂਰਾ, 18 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇੰਟਰਨੈਸ਼ਨਲ ਮਿਲੇਨੀਅਮ ਵਰਲਡ ਸਕੂਲ ਪੰਜਗਰਾਂਈ ਕਲਾਂ ਵਿਖੇ ਬਤੌਰ ਆਪਣੀਆਂ ਸੇਵਾਵਾਂ ਨਿਭਾਅ ਰਹੇ ਗੁਰਦੇਵ ਸਿੰਘ ਲਈ ਇਕ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਡਾਇਰੈਕਟਰ ਡਾ. ਲਵਪ੍ਰੀਤ ਸਿੰਘ ਨੇ ਖੁਸ਼ੀ ਜਾਹਰ ਕਰਦਿਆਂ ਦੱਸਿਆ ਕਿ ਸ੍ਰ. ਗੁਰਦੇਵ ਸਿੰਘ ਜੋ ਪਿਛਲੇ ਸਾਢੇ ਚਾਰ ਸਾਲਾਂ ਤੋਂ ਸਕੂਲ ਵਿਖੇ ਇਮਾਨਦਾਰੀ ਨਾਲ ਕੰਮ ਕਰ ਰਹੇ ਸਨ, ਬਹੁਤ ਹੀ ਮਿਹਨਤੀ ਤੇ ਇਕ ਸਹੀ ਦਿਸ਼ਾ ਮਾਰਗ ਵਾਲੇ ਵਿਅਕਤੀ ਸਨ। ਉਹ ਆਪਣੀ ਸਮਝ ਤੇ ਸੂਝਬੂਝ ਨਾਲ ਸਾਡੇ ਨਾਲ ਸਾਢੇ ਚਾਰ ਸਾਲ ਦਾ ਸਮਾ ਗੁਜਾਰ ਕੇ ਗਏ। ਡਾ. ਲਵਪ੍ਰੀਤ ਸਿੰਘ ਨੇ ਆਖਿਆ ਕਿ ਸਾਨੂੰ ਹਮੇਸ਼ਾਂ ਅਜਿਹੇ ਸੂਝਵਾਨਾ ਪ੍ਰਤੀ ਲਗਾਵ ਹੈ ਤੇ ਅਸੀਂ ਹਮੇਸ਼ਾਂ ਉਹਨਾਂ ਦੇ ਆਸ਼ੀਰਵਾਦ ਲਈ ਰਿਣੀ ਰਹਾਂਗੇ। ਇਸ ਮੌਕੇ ਡਾਇਰੈਕਟਰ ਲਵਪ੍ਰੀਤ ਸਿੰਘ, ਚੇਅਰਮੈਨ ਜਸਕਰਨ ਸਿੰਘ ਅਤੇ ਐੱਮ.ਡੀ. ਕਰਨਵੀਰ ਸਿੰਘ ਨੇ ਕੇਕ ਕੱਟ ਕੇ ਗੁਰਦੇਵ ਸਿੰਘ ਦਾ ਮੂੰਹ ਮਿੱਠਾ ਕਰਵਾਉਂਦਿਆਂ ਆਖਿਆ ਕਿ ਗੁਰਦੇਵ ਸਿੰਘ ਜੀ ਨੂੰ ਅਸੀਂ ਸਤਿਕਾਰ ਵਜੋਂ ਬਾਪੂ ਜੀ ਕਹਿ ਕੇ ਬੁਲਾਉਂਦੇ ਸੀ, ਉਹ ਹਮੇਸ਼ਾਂ ਸਾਨੂੰ ਇਕ ਵੱਡ ਵਡੇਰਿਆਂ ਵਾਂਗ ਆਸ਼ੀਰਵਾਦ ਦਿੰਦੇ ਰਹੇ। ਅਸੀਂ ਆਸ ਕਰਦੇ ਹਾਂ ਕਿ ਹਮੇਸ਼ਾਂ ਸਾਨੂੰ ਉਹਨਾਂ ਦਾ ਆਸ਼ੀਰਵਾਦ ਮਿਲੇਗਾ।