ਧਰਤੀ-ਹੇਠਲੇ ਪਾਣੀ—ਹੁਣ ਸੁੱਕਣ ਲੱਗੇ
ਹਰੇ ਭਰੇ ਰੁੱਖ ਜਦੋ ਦੇ ਅਸੀ ਪੁੱਟਣ ਲੱਗੇ,
ਚਿੜੀਆਂ-ਮਰੀਆਂ,ਇੱਲਾਂ ਉੱਡ ਗਈਆਂ
ਹੋਰ ਜੀਵ ਜੰਤੂ ਵੀ,ਲੁਪਤ, ਹੋਵਣ ਲੱਗੇ,
ਚੁੱਕ-ਕੁਹਾੜਾ—-ਸਾਰੇ ਰੁੱਖ ਨੇ ਵੱਢ ਦਿੱਤੇ,
ਪਰ,ਹੱਥੀਂ ਕਿਸੇ ਤੋ ਇੱਕ ਵੀ ਰੁੱਖ ਨਾ ਲੱਗੇ
ਪਾ—ਪਾ ਖਾਧਾਂ, ਤੇ ਕਰ-ਕਰ,ਸਪੇਰਿਆਂ
ਅਨਾਜ ਨਿਰੇ—ਜ਼ਹਿਰ ਉਗਾ-ਵਣ ਲੱਗੇ,
ਅਸੀ-ਪ੍ਰਤੱਖ ਕੁਦਰਤ ਨੂੰ ਭੁੱਲ ਬਹਿ ਗਏ
ਅਦਿੱਖ ਕੁਦਰਤ ਨੂੰ-ਜਦੋ ਦੇ ਪੂਜਣ ਲੱਗੇ,
ਵਾਤਾਵਰਣ ਨੂੰ, ਅਸੀ ਗੰਧਲੇ ਕਰ ਦਿੱਤਾ,
ਉਂਜ ਪੜੇ-ਲਿਖੇ, ਖੁਦ ਨੂੰ, ਸਮਝਣ ਲੱਗੇ
ਆਪਣੇ ਪਾਣੀਆਂ ਦੀ ਕਰੀ ਸੰਭਾਲ਼ ਨਹੀ
ਚੰਦ-ਮੰਗਲਾਂ ਤੇ, ਜਾ ਪਾਣੀ ਲੱਭਣ ਲੱਗੇ
ਘਾਹ-ਫੂਸ-ਨਾੜ ਨੂੰ, ਅੱਜ ਅੱਗਾਂ ਲਾ ਕੇ,
ਸੜਕਾਂ ਤੇ ਹੁਣ—ਟ੍ਰੈਫ਼ਿਕਾਂ ਵਧਾਉਣ ਲੱਗੇ
ਮਿੱਲ ਭੱਠੀਆਂ, ਤਾਂਹੀਓ ਕਾਲੇ ਧੂੰਏਂ ਛੱਡਣ
ਕੋਲੇ ਦੀ ਥਾਂ ਹੁਣ ਟਾਇਰ ਜਲ਼ਾਉਣ ਲੱਗੇ
ਹੁਣ ਲੂਹ ਦੇਣਾ,ਸਾਨੂੰ ਤੱਤੀਆਂ ਹਵਾਵਾਂ ਨੇ
ਸੂਰਜ—ਧਰਤੀ ਤੇ, ਅੱਗ ਵਰਾਉਣ ਲੱਗੇ
ਕੁਦਰਤ ਦੇ ਨਾਲ ਕਰਦੇ ਰਹੇ, ਛੇੜ-ਛਾੜ
ਢਾਹ ਪਹਾੜ ਜਦੋ ਸੜਕਾਂ,ਬਣਾਉਣ ਲੱਗੇ,
ਔੜ ਪਈ ਤਾਂ—ਜੀਵ—ਜੰਤੂ ਤੜਫ ਲੱਗੇ
ਗਲਤੀ ਸਾਡੀ,ਸਜਾ ਓਹ ਹੰਢਾਉਣ ਲੱਗੇ
ਹੱਦ ਤੋ ਵੱਧ, ਭਾਵੇਂ ਤੈ-ਕਰ ਲਈ ਤਰੱਕੀ
ਪਰ-ਇਹਦਾ ਦੋਸ਼ ਸਿਰ-ਮੱਥੇ ਤੇਰੇ ਲੱਗੇ
ਲੱਖ ਤੂੰ “ਦੀਪ ਰੱਤੀ ਯੂਨੀਅਨ ਬਣਾ ਲੈ
ਕੁਦਰਤ ਅੱਗੇ, ਕਦੇ ਨਾ ਧਰਨੇ—-ਲੱਗੇ ?
ਦੀਪ ਰੱਤੀ 🌳💧🌲