ਕੋਟਕਪੂਰਾ, 21 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਬਾਲ ਭਲਾਈ ਸਭਾ ਰੈੱਡ ਕਰਾਸ ਸੁਸਾਇਟੀ ਫ਼ਰੀਦਕੋਟ ਵੱਲੋਂ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਕਵਿਤਾ,ਗੀਤ ਅਤੇ ਡਾਂਸ ਗਰੁੱਪ ਆਦਿ ਦੇ ਮੁਕਾਬਲੇ ਕਰਵਾਏ ਗਏ | ਇਸ ਪ੍ਰੋਗਰਾਮ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਕਰੀਬ 38 ਸਕੂਲਾਂ ਦੇ 125 ਬੱਚਿਆਂ ਨੇ ਭਾਗ ਲਿਆ। ਇਸ ਦੌਰਾਨ ਕਵਿਤਾ ਮੁਕਾਬਲੇ ਵਿੱਚ ਦਸਮੇਸ਼ ਗਲੋਬਲ ਸਕੂਲ ਬਰਗਾੜੀ ਦੀ ਵਿਦਿਆਰਥਣ ਸਹਿਜਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਲੋਕ ਗੀਤ ਵਿੱਚ ਦਸਮੇਸ਼ ਗਲੋਬਲ ਸਕੂਲ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ। ਦਸਮੇਸ਼ ਗਲੋਬਲ ਸਕੂਲ ਬਰਗਾੜੀ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਇਹ ਐਵਾਰਡ ਹਾਸਲ ਕਰਕੇ ਮੋਹਰੀ ਰਿਹਾ। ਸਕੂਲ ਦੇ ਪ੍ਰਿੰਸੀਪਲ ਸ੍ਰੀ ਅਜੇ ਸ਼ਰਮਾ ਨੇ ਬੱਚੇ ਲਈ ਕਵਿਤਾ ਤਿਆਰ ਕਰਨ ਵਾਲੇ ਪੰਜਾਬੀ ਅਧਿਆਪਕ ਗੁਰਸੰਗਤ ਸਿੰਘ ਅਤੇ ਸਮੂਹ ਗੀਤ ਤਿਆਰ ਕਰਨ ਵਾਲੇ ਮਿਊਜ਼ਿਕ ਮਾਸਟਰ ਰਜਿੰਦਰ ਕੁਮਾਰ ਅਤੇ ਤਬਲਾ ਵਾਦਕ ਪਵਨ ਕੁਮਾਰ ਨੂੰ ਵਧਾਈ ਦਿੱਤੀ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਵੀ ਵਧਾਈ ਦਿੱਤੀ।