25 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਪ੍ਰਸਿੱਧ ਲੇਖਕ ਅਤੇ ਗੀਤਕਾਰ ਮਹਿੰਦਰ ਸੂਦ ਵਿਰਕ ਦੇ ਹੁਣ ਤੱਕ ਦੋ ਕਾਵਿ ਸੰਗ੍ਰਹਿ “ਸੱਚ ਦਾ ਹੋਕਾ” ਅਤੇ “ਸੱਚ ਕੌੜਾ ਆ” ਪਾਠਕਾਂ ਦੀ ਕਚਹਿਰੀ ਵਿੱਚ ਆ ਚੁੱਕੇ ਹਨ। ਇਨ੍ਹਾਂ ਦੋਨੋਂ ਕਾਵਿ ਸੰਗ੍ਰਹਿ ਨੂੰ ਪਾਠਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਜਿਸ ਲਈ ਲੇਖਕ ਤੇ ਸ਼ਾਇਰ ਮਹਿੰਦਰ ਸੂਦ ਵਿਰਕ ਨੇ ਪਾਠਕਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਪਿਆਰ ਲਈ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਜਲਦ ਹੀ ਆਪਣਾ ਤੀਸਰਾ ਕਾਵਿ ਸੰਗ੍ਰਹਿ “ਸੱਚ ਵਾਂਗ ਕੱਚ ” ਨੂੰ ਈ- ਕਿਤਾਬ ਦੇ ਰੂਪ ਵਿੱਚ ਲੋਕ ਅਰਪਣ ਕਰਨ ਗਏ ਅਤੇ ਇਹ ਕਾਵਿ ਸੰਗ੍ਰਹਿ ਉਹ ਆਪਣੇ ਸਵਰਗੀ ਪਿਤਾ ਸ੍ਰੀ ਗੁਲਜ਼ਾਰ ਚੰਦ ਸੂਦ ਜੀ ਦੀ ਯਾਦ ਵਿੱਚ ਸਮਰਪਿਤ ਕਰਨਗੇ। ਉਹਨਾਂ ਇਹ ਵੀ ਦੱਸਿਆ ਕਿ ਇਸ ਤੀਸਰੇ ਕਾਵਿ ਸੰਗ੍ਰਹਿ ਦੀ ਸੰਪਾਦਿਕਾ ਵੀ ਕੁਮਾਰੀ ਅਮਨਦੀਪ ਬੱਧਣ ਹੀ ਹੋਣਗੇ। ਉਹਨਾਂ ਨੇ ਵਿਸ਼ੇਸ਼ ਤੌਰ ਤੇ ਪ੍ਰਿੰਟ ਅਤੇ ਡਿਜ਼ੀਟਲ ਮੀਡੀਏ ਧੰਨਵਾਦ ਕੀਤਾ।