ਕੋਟਕਪੂਰਾ, 10 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸ਼ਹਿਰ ਦੀ ਧਾਰਮਿਕ ਅਤੇ ਸਮਾਜਿਕ ਸੰਸਥਾ ਸ੍ਰੀ ਸ਼ਿਆਮ ਯੁਵਾ ਵੈਲਫੇਅਰ ਸੋਸਾਇਟੀ ਵੱਲੋਂ ਸ੍ਰੀ ਵਰਿੰਦਾਵਨ ਧਾਮ ਅਤੇ ਬਰਸਾਨਾ ਧਾਮ ਦੇ ਦਰਸਨਾਂ ਲਈ ਸਰਧਾਲੂਆਂ ਲਈ ਬੱਸ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਬੱਸ ਯਾਤਰਾ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਦੀ ਰਸਮ ਸਰਕਾਰੀ ਬਹੁਤਕਨੀਕੀ ਕਾਲਜ ਦੇ ਪਿ੍ਰੰਸੀਪਲ ਸੁਰੇਸ ਕੁਮਾਰ ਬਾਂਸਲ ਨੇ ਨਿਭਾਈ। ਇਸ ਸਮੇਂ ਕਾਲਜ ਪਿ੍ਰੰਸੀਪਲ ਸੁਰੇਸ ਕੁਮਾਰ ਬਾਂਸਲ ਨੇ ਕਮੇਟੀ ਦੇ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਸਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਉਣਾ ਬਹੁਤ ਹੀ ਪੁੰਨ ਦਾ ਕੰਮ ਹੈ ਅਤੇ ਇਸ ਕਾਰਜ ਲਈ ਕਮੇਟੀ ਵਧਾਈ ਦੀ ਹੱਕਦਾਰ ਹੈ। ਸੰਸਥਾ ਦੇ ਪ੍ਰਧਾਨ ਸਚਿਨ ਸਿੰਗਲਾ ਨੇ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਸ੍ਰੀ ਵਰਿੰਦਾਵਨ ਧਾਮ ਅਤੇ ਬਰਸਾਨਾ ਧਾਮ ਲਈ ਇਹ ਪਹਿਲੀ ਬੱਸ ਯਾਤਰਾ ਦਾ ਆਯੋਜਨ ਕੀਤਾ ਗਿਆ ਹੈ ਅਤੇ ਇਸ ਯਾਤਰਾ ਦੌਰਾਨ ਯਾਤਰੀਆਂ ਨੂੰ ਸ੍ਰੀ ਵਰਿੰਦਾਵਨ ਧਾਮ, ਬਰਸਾਨਾ ਧਾਮ, ਸ੍ਰੀ.ਕਿ੍ਰਸਨ ਜਨਮ ਭੂਮੀ ਤੋਂ ਇਲਾਵਾ ਆਗਰਾ ਦੇ ਧਾਰਮਿਕ ਸਥਾਨਾਂ ਦੇ ਦਰਸਨ ਕਰਨ ਲਈ ਲਿਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਧਾਲੂਆਂ ਦੀ ਰਿਹਾਇਸ ਅਤੇ ਖਾਣ-ਪੀਣ ਦਾ ਪ੍ਰਬੰਧ ਵੀ ਕਮੇਟੀ ਵੱਲੋਂ ਕੀਤਾ ਗਿਆ ਹੈ। ਸੰਸਥਾ ਦੇ ਸਕੱਤਰ ਮੁਕੁਲ ਬਾਂਸਲ ਅਤੇ ਖਜਾਨਚੀ ਕਰਨ ਸਿੰਗਲਾ ਨੇ ਦੱਸਿਆ ਕਿ ਸਾਡੀ ਸੰਸਥਾ ਦੀ ਤਰਫੋਂ ਸ੍ਰੀ ਸ਼ਿਆਮ ਬਾਬਾ ਜੀ ਦਾ ਜਾਗਰਣ ਅਤੇ ਚੌਂਕੀ ਮੁਫਤ ਕਰਵਾਈ ਜਾਂਦੀ ਹੈ ਅਤੇ ਸਾਡੀ ਸੰਸਥਾ ਵੱਲੋਂ ਜਲ ਸੇਵਾ, ਪੋਹੇ ਦੇ ਖਾਣੇ ਦੀ ਸਟਾਲ ਦੀ ਸੇਵਾ ਆਦਿ ਸਮਾਜ ਸੇਵਾ ਦੇ ਕੰਮ ਵੀ ਕੀਤੇ ਜਾਂਦੇ ਹਨ। ਇਸ ਸਮੇਂ ਸ੍ਰੀ ਸ਼ਿਆਮ ਮੰਦਰ ਸੇਵਾਦਾਰ ਹਰੀ ਸਅਿਾਮ ਸਿੰਗਲਾ, ਮਹੇਸ ਗਰਗ, ਸੰਸਥਾ ਦੇ ਮੀਤ ਪ੍ਰਧਾਨ ਅਮਿਤ ਗੋਇਲ, ਸੰਯੁਕਤ ਸਕੱਤਰ ਨੀਰਜ ਏਰਨ, ਸੰਯੁਕਤ ਖਜਾਨਚੀ ਐਡਵੋਕੇਟ ਰਾਜੇਸ ਮਿੱਤਲ, ਸੁਰਿੰਦਰ ਕੁਮਾਰ ਪੋਸਟਮੈਨ ਤੋਂ ਇਲਾਵਾ ਪ੍ਰਿੰਸ ਬਾਂਸਲ ਵਾਸੂ ਗੋਇਲ, ਪ੍ਰਥਮ ਬਾਂਸਲ, ਦੀਪਾਂਸੂ ਮਿੱਤਲ, ਕੁਨਾਲ ਮਿੱਤਲ, ਡਾ. ਮੋਹਿਤ ਗੋਇਲ ਸਮੇਤ ਹੋਰ ਮੈਂਬਰ ਹਾਜਰ ਸਨ।