ਸੰਗਰੂਰ 02 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਆਲ ਇੰਡੀਆ ਬੀਐਸਐਨਐਲ ਪੈਨਸ਼ਨਰਜ਼ ਵੈਲਫੇਅਰ ਐਸੋਸ਼ੀਏਸ਼ਨ ਜਿਲ੍ਹਾ ਬਾਡੀ ਸੰਗਰੂਰ ਦੀ ਮਹੀਨਾਵਾਰੀ ਜਨਰਲ ਮੀਟਿੰਗ 11:00 ਵਜੇ BSNL ਬੀਐਸਐਨਐਲ ਪਾਰਕ, ਨਾਭਾ ਗੇਟ, ਸੰਗਰੂਰ ਵਿਖੇ ਹੋਈ ਜਿਸ ਵਿੱਚ 51 ਮੈਂਬਰ ਹਾਜ਼ਰ ਹੋਏ। ਇਹ ਮੀਟਿੰਗ ਸ਼ਹੀਦ ਭਗਤ ਸਿੰਘ ਜੀ ਦੇ 117 ਵੇਂ ਜਨਮ ਦਿਨ ਅਤੇ ਕਾਮਰੇਡ ਸਵ. ਸੀਤਾ ਰਾਮ ਯੇਚੁਰੀ ਨੂੰ ਸਮਰਪਿਤ ਹੋਈ।
ਮੁੱਖ ਬੁਲਾਰੇ ਸ਼ਾਮ ਸੁੰਦਰ ਕੱਕੜ ਐਸਡੀਈ, ਵੀ ਕੇ ਮਿੱਤਲ , ਐਲ ਐਸ ਬਾਂਸਲ , ਸ਼ਿਵ ਨਰਾਇਣ ਐਸਡੀਈ, ਬਲਬੀਰ ਸਿੰਘ ਬਲਰਾਜ ਸਿੰਘ ਨਾਈਵਾਲਾ,ਬਲਬੀਰ ਸਿੰਘ ਧੂਰੀ (ਗਾਣਾ), ਅਸ਼ੋਕ ਪੁਰੀ ਬਰਨਾਲਾ (ਗਾਣਾ) ਅਤੇ ਪੀ ਸੀ ਬਾਘਾ ਸਨ। ਮੀਟਿੰਗ ਵਿੱਚ ਕਾਮਰੇਡ ਸੀਤਾ ਰਾਮ ਯੇਚੁਰੀ (72). ਜਿੰਨਾ ਨੇ ਆਪਣੀ ਬਾਡੀ ਮੈਡੀਕਲ ਖ਼ੋਜ ਕਾਰਜਾਂ ਲਈ ਦਾਨ ਕੀਤੀ ਅਤੇ ਇਨਾ ਬੀਐਸਐਨਐਲ ਵਿੱਚ ਹੋਣ ਵਾਲੀ ਪ੍ਰਾਈਵਿਟੇਸ਼ਨ ਨੂੰ ਰੋਕਣ ਵਾਸਤੇ ਚੱਟਾਨ ਵਾਂਗ ਖੜ੍ਹੇ ਰਹੇ ,ਦੀ ਯਾਦ ਵਿੱਚ ਦੋ ਮਿੰਟ ਲਈ ਮੌਨ ਧਾਰਨ ਕੀਤਾ ਗਿਆ।ਵਿੱਛੜੇ ਸਾਥੀਆਂ ਸੁਰਿੰਦਰ ਸਿੰਘ ਬਰਨਾਲਾ, ਨਛੱਤਰ ਸਿੰਘ ਢਢੋਗਲ ਦੀ ਪਤਨੀ, ਆਰ ਪੀ ਬਿੰਦਲ ਦਾ ਸਾਲ਼ਾ, ਰਾਕੇਸ਼ ਜਿੰਦਲ, ਪ੍ਰਸ਼ੋਤਮ ਦਾਸ ਦੇ ਬੇਟੇ ਮੋਹਿਤ ਗਰਗ ਆਡਿਟ ਇੰਸਪੈਕਟਰ ਕੋਆਪਰੇਟਿਵ ਨੂੰ ਵੀ ਸ਼ਰਧਾਂਜਲੀ ਦਿਤੀ ਗਈ।
ਨਵੇਂ ਸੀਐਮਡੀ ਨੇ ਵੀ ਦੂਸਰੀ VRS ਵੱਲ ਮੁਲਾਜ਼ਮਾਂ ਦੀ ਗੁਪਤ ਤੌਰ ਤੇ ਛਾਂਟੀ ਕਰਨ ਦੀ ਤਿਆਰੀ ਕੀਤੀ ਹੋਈ ਹੈ ਅਤੇ ਵਰਕਿੰਗ ਮੁਲਾਜ਼ਮਾਂ ਨੂੰ ਤੰਗ ਪ੍ਰੇਸ਼ਾਨ, ਮੈਂਟਲ ਟਾਰਚਰ ਕੀਤਾ ਜਾ ਰਿਹਾ ਹੈ। ਐਸੋਸੀਏਸ਼ਨ ਨੇ ਇਸ ਦੀ ਘੋਰ ਨਿੰਦਾ ਕੀਤੀ।ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ 19 ਅਤੇ 20 ਅਕਤੂਬਰ ਨੂੰ ਸੂਬਾ ਪੱਧਰ ਤੇ ਕਰਵਾਈ ਜਾ ਰਹੀ ਛੇਵੀਂ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਵਿੱਚ ਡਿਊਟੀ ਕਰਨ ਵਾਲੇ ਵਲੰਟੀਅਰ ਸਾਥੀਆਂ ਨੂੰ ਆਪਣੇ ਨਾਮ ਸ਼੍ਰੀ ਸੁਰਿੰਦਰ ਪਾਲ ਸੇਵਾ ਨਿਵਿਰਤ ਐਸਡੀਓ ਬੀਐਸਐਨਐਲ ਤੇ ਤਰਕਸ਼ੀਲ਼ ਸੁਸਾਇਟੀ ਇਕਾਈ ਸੰਗਰੂਰ ਦੇ ਮੁਖੀ ਕੋਲ ਨੋਟ ਕਰਵਾਉਣ ਦੀ ਅਪੀਲ ਕੀਤੀ ਗਈ। ਮੀਟਿੰਗ ਵਿੱਚ ਵਿਚਾਰਿਆ ਗਿਆ ਕਿ ਤਿਉਹਾਰਾਂ ਨੂੰ ਗਲਤੀ ਰੂਪ ਵਿੱਚ ਮਨਾਉਣ ਕਰਨ ਹਰ ਸਾਲ ਜਾਨੀ ਨੁਕਸਾਨ ਹੁੰਦੇ ਹਨ ਜਿਵੇਂ ਬਿਆਸ ਦਰਿਆ ਵਿੱਚ ਭਗਵਾਨ ਸ਼੍ਰੀ ਗਣੇਸ਼ ਜੀ ਦੀ ਮੂਰਤੀ ਵਿਸਰਜਨ ਕਰਦੇ ਹੋਏ 4 ਲੋਕਾਂ ਦੀ ਜਾਨ ਚਲੀ ਗਈ ।
ਦੀਵਾਲੀ ਤੇ ਆਤਿਸ਼ਬਾਜੀ ਕਾਰਨ ਕ ਪ੍ਰਦੂਸ਼ਣ ਫੈਲਦਾ ਹੈ ਅਤੇ ਆਰਥਿਕ ਨੁਕਸਾਨ ਵੀ ਹੁੰਦਾ ਹੈ। ਪਟਾਕਿਆਂ ਦੀਆਂ ਫੈਕਟਰੀਆਂ ਵਿੱਚ ਅੱਗ ਲੱਗਣ ਕਾਰਨ ਬਹੁਤ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਹੋਲੀ ਦੇ ਰੰਗ ਨਾਲ ਕਈ ਲੋਕਾਂ ਦੀ ਨਿਗ੍ਹਾ ਚਲੀ ਜਾਂਦੀ ਹੈ ਅਤੇ ਚਮੜੀ ਤੇ ਅਲਰਜੀ ਵੀ ਹੋ ਸਕਦੀ ਹੈ। ਬਸੰਤ ਤੇ ਚਾਇਨਾ ਡੋਰ ਨਾਲ ਕਿੰਨੀਆਂ ਹੀ ਮੌਤਾਂ ਹੁੰਦੀਆਂ ਹਨ।
ਵਿਚਾਰ ਕੀਤਾ ਗਿਆ ਕਿ ਆਪਣੇ ਤਿੱਥ ਤਿਉਹਾਰ ਸੁਰੱਖਿਅਤ ਢੰਗ ਨਾਲ ਮਨਾਏ ਜਾਣ ਜਿਸ ਨਾਲ ਜਾਨਾਂ ਵੀ ਬਚ ਜਾਣ ਅਤੇ ਪੈਸਾ ਵੀ ਬਰਬਾਦ ਨਾ ਹੋਵੇ ਅਤੇ ਪਾਣੀ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਇਆ ਜਾਵੇ।
ਮੀਟਿੰਗ ਵਿੱਚ ਸੁਨਾਮ ਦੇ ਨੇੜੇ ਸੜਕ ਦੇ ਕਿਨਾਰੇ ਕੰਮ ਕਰਦੇ 4 ਨਰੇਗਾ ਮਜ਼ਦੂਰਾਂ ਨੂੰ ਇਕ ਟਰੱਕ ਦੁਆਰਾ ਕੁਚਲੇ ਜਾਣ ਦੀ ਦਰਦਨਾਕ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਵਿਗਿਆਨਕ ਯੁੱਗ ਵਿੱਚ ਪੜ੍ਹੇ ਲਿਖੇ ਅਨਪੜਾਂ ਨੇ ਹਾਥਰਸ ਆਗਰਾ ਵਿਖੇ ਇੱਕ ਸਕੂਲ ਦੇ ਡਾਇਰੈਕਟਰ ਅਤੇ ਸਟਾਫ਼ ਦੇ ਕੁੱਝ ਟੀਚਰਾਂ ਦੁਆਰਾ ਸਕੂਲ ਦਾ ਨਾਮ ਚਮਕਾਉਣ ਅਤੇ ਵਧੀਆ ਚੱਲਣ ਵਾਸਤੇ ਇੱਕ ਮਾਸੂਮ ਬੱਚੇ ਦੀ ਬਲੀ ਦੇਣ ਦੀ ਦਿਲ ਕੰਬਾਊ ਘਟਨਾ ਦੀ ਪੂਰੇ ਜ਼ੋਰ ਨਾਲ ਨਿਖੇਧੀ ਕੀਤੀ ਗਈ।
ਸਟੇਜ ਦੀ ਭੂਮਿਕਾ ਪੀ ਸੀ ਬਾਘਾ ਵੱਲੋਂ ਨਿਭਾਈ ਗਈ। ਕੱਕੜ ਸਾਹਿਬ ਵੱਲੋਂ ਮੀਟਿੰਗ ਵਿੱਚ ਪਹੁੰਚੇ 51 ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਸਫ਼ਲ ਮੀਟਿੰਗ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ। ਪੀ ਸੀ ਬਾਘਾ