ਬੂਟੇ ਲਾ ਕੇ ਸੰਭਾਲ ਅਤਿਅੰਤ ਜ਼ਰੂਰੀ -ਕ੍ਰਿਸ਼ਨ ਸਿੰਘ
ਸੰਗਰੂਰ 20 ਜੂਨ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਅਫ਼ਸਰ ਕਲੋਨੀ ਪਾਰਕ ਵੈਲਫੇਅਰ ਸੁਸਾਇਟੀ ਦੇ ਸਰਪ੍ਰਸਤ ਸਰਪੰਚ ਸੁਰਿੰਦਰ ਸਿੰਘ ਭਿੰਡਰ ਨੇ ਆਪਣੇ ਮਾਪਿਆਂ ਡਾਕਟਰ ਜੀਤ ਸਿੰਘ ਭਿੰਡਰ ਤੇ ਮਨਜੀਤ ਕੌਰ ਭਿੰਡਰ ਦੀ ਵਿਆਹ ਦੀ 50ਵੀਂ ਵਰ੍ਹੇਗੰਢ ਮੌਕੇ ਅਫ਼ਸਰ ਕਲੋਨੀ ਦੇ ਪਾਰਕ ਵਿੱਚ ਬੂਟੇ ਲਾਏ। ਸੁਰਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਬੂਟੇ ਲਗਾਉਣਾ ਵਕਤ ਦੀ ਪ੍ਰਮੁੱਖ ਲੋੜ ਹੈ।ਇਸ ਨਾਲ ਵਾਤਾਵਰਣ ਸ਼ੁੱਧ ਰਹਿੰਦਾ ਹੈ। ਉਨ੍ਹਾਂ ਕਿਹਾ ਛਾਂ ਸਮੇਤ ਬੂਟਿਆਂ ਦੇ ਅਣਗਿਣਤ ਲਾਭ ਹਨ। ਵਾਤਾਵਰਣ ਨੂੰ ਸ਼ੁਧ ਰੱਖਦੇ ਹਨ, ਮੀਂਹ ਪਵਾਉਣ ਵਿੱਚ ਬੂਟਿਆਂ ਦਾ ਵਿਸ਼ੇਸ਼ ਯੋਗਦਾਨ ਹੈ।ਇਹ ਅਲਟਰਾ ਵਾਏਲੇਟ ਕਿਰਨਾਂ ਦੇ ਪ੍ਰਭਾਵ ਨੂੰ ਘਟਾਉਂਦੇ ਹਨ।ਇਸ ਮੌਕੇ ਹਾਜ਼ਰ ਮਾਸਟਰ ਪਰਮਵੇਦ ਤੇ ਕ੍ਰਿਸ਼ਨ ਸਿੰਘ ਕਿਹਾ ਜਿਥੇ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਉਥੇ ਉਨ੍ਹਾਂ ਦੀ ਸੰਭਾਲ ਵੀ ਅਤੀ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਬੂਟੇ ਲਗਾਉਣ, ਖ਼ਾਸ ਕਰਕੇ ਆਪਣੇ ਤੇ ਆਪਣੇ ਬੱਚਿਆਂ ਦੇ ਜਨਮ ਦਿਨ ਨੂੰ ਬੂਟੇ ਲਾ ਕੇ ਮਨਾਉਣ ਲਈ ਪ੍ਰੇਰਿਤ ਕੀਤਾ।