ਫਰੀਦਕੋਟ ਵਿਖੇ ਸਵ. ਮਾਤਾ ਗੁਰਚਰਨ ਕੌਰ ਨੂੰ ਵੀ ਦਿੱਤੀ ਸ਼ਰਧਾਂਜਲੀ
ਕੋਟਕਪੂਰਾ, 4 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜਗਸੀਰ ਸਿੰਘ ਪੀ.ਏ ਟੂ ਸਪੀਕਰ ਦੇ ਪਿਤਾ ਸਵ. ਬਲਵੀਰ ਸਿੰਘ ਗਿੱਲ ਜੋ ਕੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਬੋਲਦਿਆਂ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਦੇ ਕੰਮ ਨੂੰ ਯਾਦ ਕੀਤਾ ਅਤੇ ਕਿਹਾ ਕਿ ਸਵਰਗੀ ਬਲਵੀਰ ਸਿੰਘ ਗਿੱਲ ਨੇ ਹਮੇਸ਼ਾ ਸਮਾਜ ਅਤੇ ਪਿੰਡ ਦੇ ਭਲੇ ਵਾਸਤੇ ਹੀ ਸੋਚਿਆ। ਇਸ ਮੌਕੇ ਉਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਉਪਰੰਤ ਸ. ਸੰਧਵਾਂ ਨੇ ਗੁਰੂਦੁਆਰਾ ਹਰਿੰਦਰਾ ਨਗਰ ਫਰੀਦਕੋਟ ਵਿਖੇ ਸਵ. ਮਾਤਾ ਗੁਰਚਰਨ ਕੌਰ ਦੀ ਅੰਤਮ ਅਰਦਾਸ ਵਿੱਚ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਵਿਧਾਇਕ ਬਿਲਾਸਪੁਰ ਮਨਜੀਤ ਸਿੰਘ, ਵਿਧਾਇਕ ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ, ਸਾਬਕਾ ਵਿਧਾਇਕ ਅਮਰਜੀਤ ਸਿੰਘ, ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸੁਖਜੀਤ ਸਿੰਘ ਢਿੱਲਵਾਂ, ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ, ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ ਅਮਨਦੀਪ ਸਿੰਘ, ਬਰਿੰਦਰ ਸ਼ਰਮਾ ਚੇਅਰਮੈਨ ਮਾਰਕਿਟ ਕਮੇਟੀ ਮੋਗਾ, ਬਾਬਾ ਸੁਖਵੰਤ ਸਿੰਘ ਪੱਕਾ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਰਾਜਪਾਲ ਸਿੰਘ ਢੁੱਡੀ, ਸੰਜੀਵ ਕੁਮਾਰ ਕਾਲੜਾ, ਜਗਤਾਰ ਸਿੰਘ ਜੱਗਾ ਸਰਪੰਚ, ਬੱਬੂ ਸਿੰਘ ਸੇਖੋਂ, ਸੰਦੀਪ ਸਿੰਘ ਕੰਮੇਆਣਾ ਬਲਾਕ ਪ੍ਰਧਾਨ, ਰੋਮਾ ਸਿੰਘ ਬਰਾੜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।