ਟੀਮ ਵਿੱਚ ਪ੍ਰਭ ਆਸਰਾ ਸੰਸਥਾ ਵੱਲੋਂ ਸ਼ਾਮਲ ਨਿੰਦਰ ਸਿੰਘ ਅਤੇ ਨਿੱਕੀ ਨੇ ਨਿਭਾਈਆਂ ਅਹਿਮ ਭੂਮਿਕਾਵਾਂ
ਕੁਰਾਲ਼ੀ, 30 ਅਪ੍ਰੈਲ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਵਿਖੇ ਹੋਈ ਸ਼ਪੈਸ਼ਲ ਬੱਚਿਆਂ ਦੀ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਟੀਮ ਨੇ ਤੀਸਰੇ ਸਥਾਨ ‘ਤੇ ਰਹਿੰਦਿਆਂ ਕਾਂਸੇ ਦਾ ਤਗਮਾ ਆਪਣੇ ਨਾਮ ਕੀਤਾ। ਟੀਮ ਖਿਡਾਰੀਆਂ ਵਿੱਚ ਪ੍ਰਭ ਆਸਰਾ ਸੰਸਥਾ (ਕੁਰਾਲੀ) ਵੱਲੋਂ ਦੋ ਖਿਡਾਰੀਆਂ ਨਿੰਦਰ ਸਿੰਘ ਅਤੇ ਨਿੱਕੀ ਸ਼ਾਮਲ ਸਨ। ਜਿਨ੍ਹਾਂ ਵਿੱਚੋਂ ਨਿੰਦਰ ਨੇ ਗੋਲਕੀਪਰ ਅਤੇ ਨਿੱਕੀ ਨੇ ਡਿਫੈਂਡਰ ਵਜੋਂ ਅਹਿਮ ਭੂਮਿਕਾਵਾਂ ਨਿਭਾਈਆਂ। ਅੱਜ ਇਨ੍ਹਾਂ ਜੇਤੂ ਖਿਡਾਰੀਆਂ ਦੇ ਵਾਪਸ ਘਰ ਪਹੁੰਚਣ ‘ਤੇ ਸੰਸਥਾ ਮੁਖੀ ਸ਼ਮਸ਼ੇਰ ਸਿੰਘ ਅਤੇ ਰਜਿੰਦਰ ਕੌਰ ਨੇ ਉਚੇਚੇ ਤੌਰ ‘ਤੇ ਸਵਾਗਤ ਕਰਕੇ ਸ਼ੁਭਕਾਮਨਾਵਾਂ ਦਿੱਤੀਆਂ।
Leave a Comment
Your email address will not be published. Required fields are marked with *