ਚੰਡੀਗੜ੍ਹ 2 ਅਗਸਤ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਰਾਸ਼ਟਰੀ ਕਾਵਿ ਸਾਗਰ ਨੇ ਸਾਵਣ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ । ਇਸ ਕਵੀ ਦਰਬਾਰ ਵਿੱਚ 27 ਕਵਿਆਂ ਨੇ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਵਿਚੋਂ ਭਾਗ ਲਿਆ । ਆਸ਼ਾ ਸ਼ਰਮਾ, ਸੰਸਥਾ ਦੀ ਪ੍ਰਧਾਨ ਨੇ ਆਏ ਹੋਏ ਕਵੀਆਂ ਦਾ ਨਿੱਘਾ ਸਵਾਗਤ ਕੀਤਾ ਤੇ ਸੰਸਥਾ ਦੀ ਗਤੀ ਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ । ਸਾਵਣ ਦੇ ਆਉਣ ਤੇ ਆਉਣ ਵਾਲੀਆਂ ਤਬਦੀਲੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਤੇ ਅੱਜ ਕੱਲ੍ਹ ਸਾਵਣ ਨਾਲ ਆ ਰਹੇ ਹੜ੍ਹਾਂ ਤੇ ਵੀ ਚਰਚਾ ਹੋਈ । ਸਾਰੇ ਕਵੀਆਂ ਦੀਆਂ ਹਿੰਦੀ ,ਪੰਜਾਬੀ ਤੇ ਅੰਗਰੇਜ਼ੀ ਦੀਆਂ ਕਵਿਤਾਵਾਂ ਸੁਣਨ ਨੂੰ ਮਿਲੀਆ। ਡ. ਉਮਾ ਸ਼ਰਮਾ ਜੀ ਨੇ ਮੰਚ ਸੰਚਾਲਨ ਬਹੁਤ ਵਧੀਆ ਤਰੀਕੇ ਨਾਲ ਕੀਤਾ। ।ਮੁੱਖ ਮਹਿਮਾਨ ਵਜੋਂ ਸ਼੍ਰੀ ਭਗਵਾਨ ਦਾਸ ਗੁਪਤਾ ,ਸਾਬਕਾ ਰੋਟਰੀ ਕਲੱਬ ਪ੍ਰਧਾਨ, ਨੇ ਸ਼ਿਰਕਤ ਕੀਤੀ। ਸ. ਲਖਵਿੰਦਰ ਸਿੰਘ ਲੱਖਾ , ਜੌ ਦੇਸ਼ ਵਿਦੇਸ਼ ਵਿੱਚ ਆਪਣੀ ਲੇਖਣੀ ਲਈ ਜਾਣੇ ਜਾਂਦੇ ਹਨ , ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਆਪਣਾ ਲਿਖਿਆ ਗੀਤ ਗਾ ਕੇ ਆਪਣੀ ਹਾਜ਼ਰੀ ਲਗਵਾਈ। ਇਸ ਪ੍ਰੋਗਰਾਮ ਵਿਚ ਆਸ਼ਾ ਸ਼ਰਮਾ ,ਡਾ.ਉਮਾ ਸ਼ਰਮਾ , ਭਗਵਾਨ ਦਾਸ ਗੁਪਤਾ , ਲਖਵਿੰਦਰ ਸਿੰਘ ਲੱਖਾ ਤੋਂ ਇਲਾਵਾ ਡਾ. ਰਵਿੰਦਰ ਭਾਟੀਆ, ਅਮਰਜੀਤ ਮੋਰਿੰਡਾ ,ਸਨੇਹਾ ਵਿਜ਼ ,ਪੋਲੀ ਬਰਾੜ, ਗੁਰਚਰਨ ਸਿੰਘ ਜੋਗੀ, ਗੁਰਦਰਸ਼ਨ ਸਿੰਘ ਗੁਸ਼ੀਲ, ਰਾਣੀ ਕੌਰ, ਕਨੀਜ਼ ਮਨਜ਼ੂਰ ,ਜਾਗ੍ਰਤੀ ਗੌੜ, ਅਨੀਤਾ ਰਲਹਨ, ਅੰਜੂ ਅਮਨਦੀਪ ਗਰੋਵਰ, ਨਿਰਭੈਅ ਗੁਪਤਾ, ਪਰਵੀਨ ਸਿੱਧੂ , ਸੁਖਦੇਵ ਸਿੰਘ , ਇੰਦੂ ਪਾਲ, ਪਰਮਜੀਤ ਜੈਸਵਾਲ , ਬਲਵਿੰਦਰ ਕੌਰ ਖੁਰਾਣਾ, ਡਾ.ਸੁਦੇਸ਼ ਚੁਗ , ਅਨਿਮੇਸ਼ਵਰ ਕੌਰ , ਬਲਵਿੰਦਰ ਵਾਲੀਆ, ਮੰਜੂ ਮਾਨਵ ਨੇ ਭਾਗ ਲਿਆ ।ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੇ ਪ੍ਰੋਗਰਾਮ ਦੀ ਬਹੁਤ ਸ਼ਲਾਘਾ ਕੀਤੀ । ਡਾ. ਉਮਾ ਸ਼ਰਮਾ ਤੇ ਆਸ਼ਾ ਸ਼ਰਮਾ ਨੇ ਆਏ ਨੇ ਮਹਿਮਾਨਾਂ ਦਾ ਤੇ ਕਵੀਆਂ ਦਾ ਧੰਨਵਾਦ ਕੀਤਾ । ਸਾਵਣ ਕਵੀ ਦਰਬਾਰ ਬਹੁਤ ਹੀ ਸਫਲ ਹੋ ਨਿਬੜਿਆ।