
ਡੱਲੇਵਾਲ 7 ਜੂਨ (ਵਰਲਡ ਪੰਜਾਬੀ ਟਾਈਮਜ਼)
ਸ. ਸਿਮਰਨਜੀਤ ਸਿੰਘ ਮਾਨ ਜੀ ਨੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਦੀ ਕਿਤਾਬ “ਸੰਘਰਸ਼ ਦਾ ਦੌਰ” ਦਾ Second Edition ਨੂੰ ਅੱਜ ਮਿਤੀ 7 ਜੂਨ 2025 ਨੂੰ ਆਪਣੇ ਮੁਬਾਰਕ ਹੱਥਾਂ ਨਾਲ ਲੋਕ ਅਰਪਣ ਕੀਤਾ। ਸ. ਸਿਮਰਨਜੀਤ ਸਿੰਘ ਮਾਨ ਜੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਉੱਤੇ ਪਹਿਰਾ ਦੇਣ ਵਾਲੇ ਹਰ ਆਗੂ ਦਾ ਦਿਲੋਂ ਸਤਿਕਾਰ ਕਰਦੇ ਹਨ। ਸਿੱਖ ਕੌਮ ਦੇ ਮਹਾਨ ਸੰਤ ਸਿਪਾਹੀ ਦੀ ਸੋਚ ਨਾਲ ਚੱਲੇ ਸੰਘਰਸ਼ ਦਾ ਹਿੱਸਾ ਬਣੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਜਿੰਨਾਂ ਪੰਥ ਦੀ ਮਰਿਆਦਾ ਕਾਇਮ ਰੱਖਣ ਦੀ ਖਾਤਿਰ ਜਲਵਤਨੀ ਜ਼ਿੰਦਗੀ ਕਬੂਲ ਕੀਤੀ ਅਤੇ ਕੌਮ ਦੇ ਜਰਨੈਲ ਸ. ਸਿਮਰਨਜੀਤ ਸਿੰਘ ਮਾਨ ਜਿੰਨਾਂ ਪੰਥ ਲਈ ਆਪਣਾ ਸਾਰਾ ਜੀਵਨ ਪੰਜਾਬ ਦੀ ਧਰਤੀ ਤੇ ਰਹਿ ਕੇ ਨਿਧੜਕ ਅਵਾਜ ਬੁਲੰਦ ਕਰਣ ਵਿੱਚ ਗੁਜਾਰਿਆ। ਇੰਨਾਂ ਮਹਾਨ ਸ਼ਖਸਿਅਤਾਂ ਵਿੱਚ ਸੂਤਰਧਾਰ ਬਣੀ ਮੈਂ ਨਿਮਾਣੀ ਰਸ਼ਪਿੰਦਰ ਕੌਰ ਗਿੱਲ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿ ਪੰਥ ਦੇ ਮਹਾਨ ਆਗੂਆਂ ਦੇ ਵਿਚਾਰ ਮੈਂ ਪਾਠਕਾਂ ਤੱਕ ਪਹੁੰਚਦਾ ਕਰਣ ਵਿੱਚ ਕਾਮਯਾਬ ਹੋ ਪਾ ਰਹੀ ਹਾਂ। ਗੁਰੂ ਮਹਾਰਾਜ ਨੇ ਕਿਸ ਸ਼ਖਸ ਕੋਲੋਂ ਕੀ ਸੇਵਾ ਲੈ ਲੈਣੀ ਹੈ ਇਹ ਉਸ ਅਕਾਲ ਪੁਰਖ ਦੀ ਅਪਾਰ ਕਿਰਪਾ ਹੈ।