ਕੋਟਕਪੂਰਾ, 13 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀਂ ਜੀ.ਟੀ. ਦੇਸੀ ਸਿਨੇਮਾਂ ਵੱਲੋਂ ਅਮੀਰੀ ਟੈਲੀ ਫ਼ਿਲਮ ਰਿਲੀਜ਼ ਕੀਤੀ ਗਈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰੁਗਾਰਾ ਮਿਲ ਰਿਹਾ ਹੈ, ਇਸ ਮੌਕੇ ਗੁਰਪ੍ਰੀਤ ਸਿੰਘ ਕਮੋਂ ਨੇ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਤਰਸੇਮ ਮੱਤਾ ਵਾਂਦਰ ਦੇ ਸਹਿਯੋਗ ਨਾਲ ਲੰਮੇ ਸਮੇਂ ਤੋਂ ਸਮਾਜ ਨੂੰ ਸੇਧ ਦੇਣ ਵਾਲੀਆਂ ਜਾਂ ਨਿਰੋਅ ਸਮਾਜ ਸਿਰਜਣ ਦੇ ਮਕਸਦ ਤਹਿਤ ਦਰਜਨਾਂ ਟੈਲੀ ਫ਼ਿਲਮ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤੀਆ ਜਾ ਚੱੁਕੀਆਂ ਹਨ, ਪਰ ਪਿਛਲੇ ਦਿਨੀਂ ਇੰਟਰਾਗ੍ਰਾਮ ਤੇ ਰਿਲੀਜ਼ ਹੋਈ ਅਮੀਰੀ ਟੈਲੀ ਫ਼ਿਲਮ ਨੂੰ ਇੰਸਟਾਗ੍ਰਾਮ ਪੇਜ਼ ੋਤੇ ਇੱਕ ਦਿਨ ਵਿੱਚ ਲਗਭਗ ਦੋ ਲੱਖ ਤੋਂ ਵੱਧ ਦਰਸ਼ਕਾਂ ਵੱਲੋਂ ਦੇਖਿਆ ਜਾ ਚੱੁਕਾ ਹੈ, ਗੁਰਪ੍ਰੀਤ ਸਿੰਘ ਕਮੋਂ ਨੇ ਦੱਸਿਆ ਕਿ ਇਸ ਫ਼ਿਲਮ ਵਿੱਚ ਤਰਸੇਮ ਮੱਤਾ, ਰਬਾਬ ਸਿੰਘ ਅਤੇ ਗੁਰਲੀਨ ਕੌਰ ਨੇ ਅਦਾਕਾਰੀ ਕੀਤੀ ਹੈ, ਇਸ ਫ਼ਿਲਮ ਦੀ ਕਹਾਣੀ, ਸੰਵਾਦ ਅਤੇ ਫ਼ਿਲਮਾਕਣ ਆਦਿ ਤਰਸੇਮ ਮੱਤਾ ਅਤੇ ਗੁਰਪ੍ਰੀਤ ਸਿੰਘ ਕਮੋਂ ਵੱਲੋਂ ਸਾਂਝੇ ਤੌਰ ੋਤੇ ਕੀਤਾ ਗਿਆ ਹੈ।ਫ਼ਿਲਮ ਦਾ ਸੰਗੀਤ ਅਤੇ ਅਡੀਟਿੰਗ ਦਾ ਕੰਮ ਰਬਾਬ ਸਿੰਘ ਵੱਲੋਂ ਬਾਖ਼ੂਬੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਤਰਸੇਮ ਮੱਤਾ ਅਤੇ ਰਬਾਬ ਦੀ ਜੋੜੀ ਵੱਲੋਂ ਸਮਾਜਿਕ ਕੁਰੀਤੀਆਂ ਵਿWੱਧ ਬਣਾਈਆਂ ਜਾਂਦੀਆਂ ਸ਼ਾਰਟ ਫ਼ਿਲਮਾਂ ਹਰ ਵਰਗ ਵੱਲੋਂ ਪਸੰਦ ਕੀਤੀਆਂ ਜਾਂਦੀਆਂ ਹਨ ਅਤੇ ਇਹਨਾਂ ਦੀ ਅਦਾਕਾਰੀ ਦੀ ਭਰਪੂਰ ਸ਼ਲਾਘਾ ਵੀ ਕੀਤੀ ਜਾਂਦੀ ਹੈ।

