ਕੋਟਕਪੂਰਾ, 13 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿੱਖਿਆ ਵਿਭਾਗ ਪੰਜਾਬ ਦੁਆਰਾ 70ਵੀਆਂ ਪੰਜਾਬ ਰਾਜ ਜੋਨ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ।ਇਹਨਾਂ ਮੁਕਾਬਲਿਆਂ ਵਿੱਚ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀ ਨੌ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹਨਾਂ ਖੇਡ ਮੁਕਾਬਲਿਆਂ ਵਿੱਚ ਕਬੱਡੀ (ਨੈਸਨਲ ਸਟਾਇਲ) ਵਿੱਚ ਅੰਡਰ-19, ਅੰਡਰ 17, ਅੰਡਰ-14, (ਕਬੱਡੀ), ਅੰਡਰ 17 (ਸ਼ੂਟਿੰਗ), ਅੰਡਰ 19 (ਰੈਸਲਿੰਗ), ਅੰਡਰ 19 (ਵੇਟ ਲਿਫਟਿੰਗ), ਅੰਡਰ-17 (ਪਾਵਰ ਲਿਫਟਿੰਗ), ਅੰਡਰ-19 (ਸ਼ੂਟਿੰਗ), ਅੰਡਰ 19 (ਬੈਡਮਿੰਟਨ) ਲੜਕਿਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ।ਅੰਡਰ-19, ਅੰਡਰ-17, ਅੰਡਰ—14 (ਟਗ ਆਫ ਵਾਰ), ਅੰਡਰ—19 (ਚੈਸ), ਅੰਡਰ-17, ਅੰਡਰ-19 (ਕ੍ਰਿਕਟ), ਅੰਡਰ-19 (ਵਾਲੀਬਾਲ), ਅੰਡਰ-14 (ਫੁੱਟਬਾਲ), ਅੰਡਰ—19 (ਬੀਚ ਵਾਲੀਬਾਲ) ਲੜਕਿਆਂ ਨੇ ਦੂਜਾ ਸਥਾਨ ਹਾਸਿਲ ਕੀਤਾ ਤੇ ਅੰਡਰ-14, ਅੰਡਰ-17 (ਵਾਲੀਬਾਲ), ਅੰਡਰ-17 (ਚੈਸ), ਅੰਡਰ-14 (ਬੈਡਮਿੰਟਨ) ਲੜਕਿਆਂ ਨੇ ਤੀਜਾ ਸਥਾਨ ਹਾਸਿਲ ਕੀਤਾ।ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਸ਼ੀਮਤੀ ਸੁਰਿੰਦਰ ਕੌਰ ਅਤੇ ਮੈਨੇਜਿੰਗ ਡਾਇਰੈਕਟਰ ਸ. ਬਲਜੀਤ ਸਿੰਘ ਨੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸੋਮਾ ਦੇਵੀ ਨੇ ਬੱਚਿਆਂ ਅਤੇ ਸਕੂਲ ਸਟਾਫ਼ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਇਸ ਸਫਲਤਾ ਦਾ ਸਿਹਰਾ ਸਕੂਲ ਦੇ ਡੀ.ਪੀ. ਜਸਕਰਨ ਸਿੰਘ ਗਿੱਲ, ਜਸ਼ਨਪ੍ਰੀਤ ਸਿੰਘ ਅਤੇ ਸ੍ਰੀਮਤੀ ਹਰਪ੍ਰੀਤ ਕੌਰ ਨੂੰ ਜਾਂਦਾ ਹੈ।

