ਕੋਟਕਪੂਰਾ, 13 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਹਰੀ ਨੌ ਵਿਖੇ ਬਾਲਾ ਪ੍ਰੀਤਮ ਅੱਠਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਬਣਾਏ ਗਏ ਨਵੇਂ ਪਾਰਕ ਵਿੱਚ ਐਨ ਆਰ ਆਈ ਵੀਰਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਬਿਧੀ ਚੰਦ ਗੱਤਕਾ ਵੈਲਫੇਅਰ ਐਂਡ ਸਪੋਰਟਸ ਕਲੱਬ, ਮਹਾਂਰਾਣੀ ਜਿੰਦ ਕੌਰ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਛਾਂਦਾਰ, ਸਜਾਵਟੀ ਅਤੇ ਫਲਦਾਰ ਬੂਟੇ ਲਾਏ ਗਏ। ਨਵੇਂ ਬਣਾਏ ਗਏ ਪਾਰਕ ਵਾਸਤੇ ਆਪਣੀ ਬੇਟੀ ਐਸ਼ਮੀਨ ਕੌਰ ਸਿੱਧੂ ਤੇ ਜਪਨਾਜ਼ ਸਿੰਘ ਸਿੱਧੂ ਦੇ ਜਨਮ ਦਿਨ ਤੇ ਸਪੁੱਤਰ ਭਾਈ ਰਾਜਵੰਤ ਸਿੰਘ ਉਰਫ ਰਾਜਾ (ਮਨੀਲਾ) ਦੇ ਪ੍ਰੀਵਾਰ ਵੱਲੋਂ ਮੇਨ ਗੇਟ ਦੀ ਸੇਵਾ ਕੀਤੀ ਗਈ।55,900 ਦੀ ਲਾਗਤ ਨਾਲ ਨਵਾਂ ਲੋਹੇ ਦਾ ਗੇਟ ਬਣਾਇਆ ਗਿਆ। ਪਾਰਕ ਵਿੱਚ ਬੂਟੇ ਲਾਉਣ ਸਮੇਂ ਬਾਬਾ ਪਾਲਾ ਸਿੰਘ ਜੀ ਨੇ ਸੰਗਤਾਂ ਨੂੰ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਾ ਕੇ ਉਹਨਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ ਤਾਂ ਕਿ ਗੁਰੂ ਨਾਨਕ ਦੇਵ ਜੀ ਦੇ ਪਵਨ ਗੁਰੂ ਪਾਣੀ ਪਿਤਾ ਧਰਤੁ ਦੇ ਸਿਧਾਂਤ ਨੂੰ ਕਾਇਮ ਰੱਖਿਆ ਜਾ ਸਕੇ। ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ, ਮੈਂਬਰ ਕੁਲਦੀਪ ਸਿੰਘ, ਮਨਜੀਤ ਸਿੰਘ, ਇਕਬਾਲ ਸਿੰਘ, ਬਾਬਾ ਪਾਲਾ ਸਿੰਘ ਮੁੱਖ ਸੇਵਾਦਾਰ,ਹੈੱਡ ਗ੍ਰੰਥੀ ਜਸਦੀਪ ਸਿੰਘ, ਮਾਸਟਰ ਗੇਜ ਰਾਮ ਭੌਰਾ, ਬਾਬਾ ਮੁਕੰਦ ਸਿੰਘ, ਲਖਵਿੰਦਰ ਸਿੰਘ, ਡਾ: ਕੁਲਵੰਤ ਸਿੰਘ, ਰਿੰਕੂ ਸਿੰਘ ਮੱਤਾ, ਭੁਪਿੰਦਰ ਸਿੰਘ, ਅੰਮਿ੍ਤਪਾਲ ਸਿੰਘ (ਪ੍ਰਧਾਨ ਮਹਾਂਰਾਣੀ ਜਿੰਦ ਕੌਰ ਸੇਵਾ ਸੁਸਾਇਟੀ), ਸੁਖਮੰਦਰ ਸਿੰਘ, ਜਗਜੀਤ ਸਿੰਘ (ਪ੍ਰਧਾਨ ਬਾਬਾ ਬਿਧੀ ਚੰਦ ਗੱਤਕਾ ਅਖਾੜਾ) ਡਾ: ਕਰਮਜੀਤ ਸਿੰਘ, ਰੇਸ਼ਮ ਸਿੰਘ, ਬਲ ਸਿੰਘ, ਗੁਰਸਾਹਿਬ ਸਿੰਘ, ਦੀਪ ਸਿੰਘ, ਬੌਬੀ ਕਟਾਰੀਆਂ, ਸਿਦਕ ਕਟਾਰੀਆ, ਬੂਟਾ ਸਿੰਘ ਟੇਲਰ, ਬਲਜੀਤ ਸਿੰਘ ਸੇਵਾਦਾਰ ਅਤੇ ਸਮੂਹ ਸੇਵਾਦਾਰ ਵੀ ਹਾਜ਼ਰ ਸਨ।

