ਵਧੀਆ ਕਾਰਗੁਜ਼ਾਰੀ ਵਾਲੇ ਵਲੰਟੀਅਰਾਂ ਦਾ ਸਨਮਾਨ

ਸੰਗਰੂਰ, 17 ਨਵੰਬਰ :(ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸੰਗਰੂਰ ਸ੍ਰੀ ਅਰੁਣ ਕੁਮਾਰ ਜੀ ਦੇ ਨਿਰਦੇਸ਼ਾਂ ਅਨੁਸਾਰ ਆਦਰਸ਼ (ਮਾਡਲ )ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਜੋਗਾ ਸਿੰਘ ਦੀ ਯੋਗ ਅਗਵਾਈ, ਪ੍ਰੋਗਰਾਮ ਅਫਸਰ ਗੁਰਪ੍ਰੀਤ ਕੌਰ ਜੀ ਦੀ ਦੇਖ ਰੇਖ ਹੇਠ ਸੱਤ ਰੋਜ਼ਾ ਕੈਂਪ ਲਗਾਇਆ ਗਿਆ, ਇਸਦਾ ਉਦਘਾਟਨ ਗਿਆਨੀ ਗੁਰਨਾਮ ਸਿੰਘ ਤੇ ਸਕੂਲ ਪ੍ਰਧਾਨ ਦਿਨੇਸ਼ ਕੁਮਾਰ ਜੀ ਨੇ ਕੀਤਾ ।ਕੈਂਪ ਦੁਰਾਨ ਅਰੁਣ ਕੁਮਾਰ, ਪ੍ਰੋਫੈਸਰ ਮਲਕੀਅਤ ਸਿੰਘ ਖਟੜਾ,ਪ੍ਰੇਮਜੀਤ ਸਿੰਘ , ਐਡਵੋਕੇਟ ਸ਼ਮੀਰ ਫੱਤਾ , ਡਾਕਟਰ ਜਿਯੋਤੀ , ਡਾਕਟਰ ਸੁਰਿੰਦਰ ਸਿੰਗਲਾ ਮੁੱਖ ਬੁਲਾਰੇ ਦੇ ਤੌਰ ਤੇ ਪਹੁੰਚੇ। ਅੱਜ ਕੈਂਪ ਦੇ ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਇੰਜੀਨੀਅਰ ਪ੍ਰਵੀਨ ਕੁਮਾਰ ਬਾਂਸਲ ਅਤੇ ਤਰਕਸ਼ੀਲ ਆਗੂ ਮਾਸਟਰ ਪਰਮਵੇਦ ਹਾਜ਼ਰ ਸਨ। ਕੈਂਪ ਕਮਾਂਡਰ ਗੁਰਪ੍ਰੀਤ ਕੌਰ ਨੇ ਹਾਜ਼ਰੀਨ ਦਾ ਸਵਾਗਤ ਕੀਤਾ ਤੇ ਸੱਤ ਰੋਜ਼ਾ ਕੈਂਪ ਦੀ ਰਿਪੋਰਟਿੰਗ ਕੀਤੀ। ਇਸ ਸਮਾਗਮ ਵਿੱਚ ਸੀਨੀਅਰ ਲੈਕਚਰਾਰ ਮੇਵਾ ਸਿੰਘ, ਕੁਲਬੀਰ ਸਿੰਘ ਅਤੇ ਮੈਡਮ ਸ਼ੁਭ ਲਤਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਵਲੰਟੀਅਰ ਸ਼ਹਿਦ ਖਾਨ,ਕਮਲ, ਗੁਰਜੋਤ ਕੌਰ, ਜਗਸੀਰ ਜੋਗੀ ਨਾਥ,ਸਨੀ,ਹੈਦਰ ਵੀਰ ਸਿੰਘ, ਜਸਮੀਤ ਸਿੰਘ, ਗੁਰਦਿੱਤ ਸਿੰਘ, ਕ੍ਰਿਸ਼ਮਾ ਨੂੰ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ
ਇਨਾਮਾਂ ਦੀ ਵੰਡ ਇੰਜੀਨੀਅਰ ਪ੍ਰਵੀਨ ਕੁਮਾਰ ਬਾਂਸਲ, ਮਾਸਟਰ ਪਰਮਵੇਦ, ਲੈਕਚਰਾਰ ਮੇਵਾ ਸਿੰਘ, ਮੈਡਮ ਸ਼ੁਭ ਲਤਾ ਅਤੇ ਕੁਲਬੀਰ ਸਿੰਘ ਨੇ ਸਮੂਹਕ ਰੂਪ ਵਿੱਚ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਇੰਜਨੀਅਰ ਪ੍ਰਵੀਨ ਬਾਂਸਲ, ਤਰਕਸ਼ੀਲ ਆਗੂ ਮਾਸਟਰ ਪਰਮਵੇਦ, ਲੈਕਚਰਾਰ ਮੇਵਾ ਸਿੰਘ ਅਤੇ ਲੈਕਚਰਾਰ ਸ਼ੁਭ ਲਤਾ ਨੇ ਬੱਚਿਆਂ ਨੂੰ ਕੈਂਪ ਵਿੱਚ ਸਿਖਾਈਆਂ ਗੱਲਾਂ ਮੈਡੀਟੇਸ਼ਨ, ਸਪੋਰਟਸ,ਕੂਕਿੰੰਗ,ਸਫਾਈ, ਪ੍ਰੋਜੈਕਟ ਵਰਕ,ਸਹਿਯੋਗ,ਮਿਹਨਤ, ਈਮਾਨਦਾਰੀ, ਨਸ਼ਿਆਂ ਤੋਂ ਦੂਰੀ, ਅੰਧਵਿਸ਼ਵਾਸਾਂ ਤੋਂ ਦੂਰ, ਵਿਗਿਆਨਕ ਸੋਚ ਨੂੰ ਅਮਲ ਵਿੱਚ ਲਿਆ ਕੇ ਆਪਣੀ ਸ਼ਖ਼ਸੀਅਤ ਦਾ ਵਿਕਾਸ ਕਰਨ ਦਾ ਸੁਨੇਹਾ ਦਿੱਤਾ।ਸਹਾਇਕ ਕੈਂਪ ਕਮਾਂਡਰ ਕੁਲਬੀਰ ਸਿੰਘ, ਸ੍ਰੀ ਮਤੀ ਸ਼ਕੀਨਾ,ਮਿਸ ਆਂਚਲ,ਸ ਅਮਨਦੀਪ ਸਿੰਘ ਨੇ ਕੈਂਪ ਦੁਰਾਨ ਵਿਸ਼ੇਸ਼ ਯੋਗਦਾਨ ਪਾਇਆ।
ਅੰਤ ਵਿੱਚ ਪ੍ਰਿੰਸੀਪਲ ਜੋਗਾ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ।

