*ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਖਿਡਾਰੀਆਂ ’ਚ ਭਾਰੀ ਉਤਸਾਹ*
ਲੁਧਿਆਣਾ, 01 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਦੁਆਰਾ ਖੇਡ ਵਿਭਾਗ ਪੰਜਾਬ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ ਤਹਿਤ –ਬਲਾਕ ਪੱਧਰੀ ਟੂਰਨਾਂਮੈਂਟ ਸਫਲਤਾਪੂਰਵਕ ਮੁਕੰਮਲ ਹੋਣ ਉਪਰੰਤ ਜਿਲ੍ਹਾ ਪੱਧਰ ਖੇਡ ਮੁਕਾਬਲਿਆਂ ਦੀ 29 ਖੇਡਾਂ (ਆਰਚਰੀ, ਐਥਲੈਟਿਕਸ, ਬੈਡਮਿੰਟਨ, ਬਾਸਕਟਬਾਲ, ਬਾਕਸਿੰਗ, ਚੈੱਸ, ਫੈਨਸਿੰਗ, ਫੁੱਟਬਾਲ, ਗੱਤਕਾ, ਹੈਂਡਬਾਲ, ਹਾਕੀ, ਜੂਡੋ, ਕਬੱਡੀ ਨੈਸ਼ਨਲ, ਕਬੱਡੀ ਸਰਕਲ, ਖੋਹ-ਖੋਹ, ਕਿੱਕ ਬਾਕਸਿੰਗ, ਲਾਅਨ ਟੈਨਿਸ, ਨੈੱਟਬਾਲ, ਪਾਵਰ ਲਿਫਟਿੰਗ, ਰੋਲਰ ਸਕੇਟਿੰਗ, ਸ਼ੂਟਿੰਗ, ਸਾਫਟਬਾਲ,ਤੈਰਾਕੀ, ਟੇਬਲ ਟੈਨਿਸ, ਟੈਨਿਸ ਬਾਲ ਕ੍ਰਿਕਟ, ਵਾਲੀਬਾਲ ਸ਼ੂਟਿੰਗ, ਵਾਲੀਬਾਲ ਸਮੈਸ਼ਿੰਗ, ਵੇਟਲਿਫਟਿੰਗ ਅਤੇ ਕੁਸ਼ਤੀ) ਵਿੱਚ ਸ਼ੁਰੂਆਤ ਕਰਦੇ ਹੋਏ ਜਿਲ੍ਹਾ ਪੱਧਰੀ ਖੇਡਾਂ ਦੇ ਤੈਅਸ਼ੁਦਾ ਸ਼ਡਿਊਲ ਅਨੁਸਾਰ ਵੱਖ ਵੱਖ ਖੇਡਾਂ ਐਥਲੈਟਿਕਸ, ਬੈਡਮਿੰਟਨ ਬਾਕਸਿੰਗ, ਫੈਨਸਿੰਗ, ਟੈਨਿਸ ਬਾਲ ਕ੍ਰਿਕਟ ਹੈਂਡਬਾਲ, ਜੂਡੋ,ਲਾਅਨ ਟੈਨਿਸ, ਸ਼ੂਟਿੰਗ, ਟੇਬਲ ਟੈਨਿਸ ,ਵੇਟਲਿਫਟਿੰਗ , ਆਰਚਰੀ, ਚੈੱਸ, ਹਾਕੀ , ਕਬੱਡੀ ਨੈਸ਼ਨਲ, ਕਬੱਡੀ ਸਰਕਲ, ਖੋਹ-ਖੋਹ ,ਨੈੱਟਬਾਲ, ਪਾਵਰ ਲਿਫਟਿੰਗ, ਤੈਰਾਕੀ, ਵਾਲੀਬਾਲ ਸ਼ੂਟਿੰਗ ਤੇ ਵਾਲੀਬਾਲ ਸਮੈਸ਼ਿੰਗ ਦਾ ਟੂਰਨਾਂਮੈਂਟ ਸ਼ੁਰੂ ਹੋ ਚੁੱਕਾ ਹੈ। ਇਹਨਾਂ ਖੇਡਾਂ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ:-
ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਏ ਐਥਲੈਟਿਕਸ ਖੇਡ ਮੁਕਾਬਲਿਆਂ ਦੇ ਅੰ 17 ਲੜਕੀਆਂ ਦੇ ਗਰੁੱਪ ਵਿੱਚ 3000ਮੀਟਰ ਵਿੱਚ – ਅਰਚਨਾ ਕੁਮਾਰੀ ਨੇ ਪਹਿਲਾ, ਕਿਰਨ ਨੇ ਦੂਜਾ ਅਤੇ ਹਰਸ਼ਦੀਪ ਕੌਰ ਨੇ ਤੀਜਾ ਸਥਾਨ; 800 ਮੀਟਰ ਵਿੱਚ – ਅਦੀਬ ਕੌਰ ਨੇ ਪਹਿਲਾ, ਅੰਸ਼ਿਕਾ ਮਹਿਰਾ ਨੇ ਦੂਜਾ, ਅਨੀਸਾ ਤੇ ਦਿਵਿਆਂਸੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰ21 ਲੜਕੀਆਂ ਦੇ 100 ਮੀਟਰ ਹਰਡਲਜ ਈਵੈਂਟ ਵਿੱਚ – ਜੈਸਮੀਨ ਕੌਰ ਨੇ ਪਹਿਲਾ, ਸਿਮਰਨਜੀਤ ਕੌਰ ਨੇ ਦੂਜਾ ਅਤੇ ਅਮਨਦੀਪ ਕੌਰ ਨੇ ਤੀਜਾ ਸਥਾਨ;400 ਮੀਟਰ ਵਿੱਚ – ਅਕਾਲ ਰੂਪ ਕੌਰ ਨੇ ਪਹਿਲਾ, ਅਮਾਨਤ ਸਿੱਧੂ ਨੇ ਦੂਜਾ ਅਤੇ ਕਮਲਪ੍ਰੀਤ ਕੌਰ ਭੱਲਾ ਨੇ ਤੀਜਾ ਸਥਾਨ; 800 ਮੀਟਰ ਵਿੱਚ – ਕਾਲੀ ਨੇ ਪਹਿਲਾ, ਨਵਦੀਪ ਕੌਰ ਨੇ ਦੂਜਾ ਅਤੇ ਭਾਵਨਾ ਕੌਰ ਨੇ ਤੀਜਾ ਸਥਾਨ; 1500 ਮੀਟਰ ਵਿੱਚ – ਪ੍ਰਿਆ ਕੁਮਾਰੀ ਨੇ ਪਹਿਲਾ, ਰਵੀਨਾ ਨੇ ਦੂਜਾ , ਕਾਲੀ ਤੇ ਨਵਦੀਪ ਕੌਰ ਨੇ ਤੀਜਾ ਸਥਾਨ ; ਡਿਸਕਸ ਥਰੋ – ਦਿਵਨਰ ਗੋਗਨਾ ਨੇ ਪਹਿਲਾ, ਗੁਰਮਹਿਕਪ੍ਰੀਤ ਕੌਰ ਨੇ ਦੂਜਾ ਅਤੇ ਹਰਸਿਮਰਨਜੀਤ ਕੌਰ ਨੇ ਤੀਜਾ ਸਥਾਨ ਲੰਮੀ ਛਾਲ – ਅਮਾਨਤ ਸਿੱਧੂ ਨੇ ਪਹਿਲਾ , ਲਖਵੀਰ ਕੌਰ ਨੇ ਦੂਜਾ ਅਤੇ ਖੁਸ਼ਪ੍ਰੀਤ ਕੌਰ ਨੇ ਤੀਜਾ ਸਥਾਨ; ਪ੍ਰਾਪਤ ਕੀਤਾ।
21-30 ਫੀਮੇਲ ਗਰੁੱਪ ਦੇ 400 ਮੀਟਰ ਈਵੈਂਟ ਵਿੱਚ –ਸਿਮਰਨਜੋਤ ਕੌਰ ਨੇ ਪਹਿਲਾ, ਕਿਰਨਦੀਪ ਕੌਰ ਨੇ ਦੂਜਾ ਅਤੇ ਨਵਜੋਤ ਕੌਰ ਨੇ ਤੀਜਾ ਸਥਾਨ; 800 ਮੀਟਰ – ਕਿਰਨਦੀਪ ਕੌਰ ਨੇ ਪਹਿਲਾ, ਬਬੀਤਾ ਕੁਮਾਰੀ ਨੇ ਦੂਜ਼ਾ ਅਤੇ ਨੀਰਜ ਸਿੰਘ ਨੇ ਤੀਜਾ ਸਥਾਨ; ਲੰਮੀ ਛਾਲ – ਹਰਲੀਨ ਕੌਰ ਨੇ ਪਹਿਲਾ, ਸ਼ਿਵਾਨੀ ਨੇ ਦੂਜਾ ਅਤੇ ਨਵਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਿਖੇ ਹੋਏ ਨੈੱਟਬਾਲ ਮੇਲ ਵਰਗ ਦੇ ਅੰ17 ਦੇ ਮੁਕਾਬਲਿਆਂ ਵਿੱਚ ਪੀ ਐਮ ਸ੍ਰੀ ਭੈਣੀ ਬੜਿੰਗਾ ਦੀ ਟੀਮ ਨੇ ਪਹਿਲਾ ਸਥਾਨ, ਜੀ ਐਚ ਜੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੰਡੀ ਬਹਾਦਰਗੜ੍ਹ ਦੀ ਟੀਮ ਨੇ ਦੂਜਾ ਅਤੇ ਪਿੰਡ ਤਾਜਪੁਰ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ21 ਦੇ ਮੁਕਾਬਲਿਆਂ ਵਿੱਚ ਪੀ ਐਮ ਸ਼੍ਰੀ ਭੈਣੀ ਬੜਿੰਗਾ ਦੀ ਟੀਮ ਨੇ ਪਹਿਲਾ ਸਥਾਨ, ਜੀ ਐਚ ਜੀ ਖਾਲਸਾ ਸੀਨੀ ਸੈਕੰਡਰੀ ਸਕੂਲ ਮੰਡੀ ਬਹਾਦਰਗੜ੍ਹ ਦੀ ਟੀਮ ਨੇ ਦੂਜਾ ਸਥਾਨ, ਲੱਖਾ ਸਿੰਘ ਵਾਲਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ
ਫੀਮੇਲ ਵਰਗ ਦੇ ਅੰ14 ਦੇ ਮੁਕਾਬਲਿਆਂ ਵਿੱਚ – ਪੀ ਐਮ ਸ਼੍ਰੀ ਸ ਸ ਸ ਸਕੂਲ ਭੈਣੀ ਬੜਿੰਗਾ ਦੀ ਟੀਮ ਨੇ ਪਹਿਲਾ ਸਥਾਨ, ਜੀਜਸ ਸੈਕਰਡ ਹਾਰਟ ਸਕੂਲ ਲੁਧਿਆਣਾ ਦੀ ਟੀਮ ਨੇ ਦੂਜਾ ਸਥਾਨ, ਦ੍ਰਿਸ਼ਟੀ ਪਬਲਿਕ ਸਕੂਲ ਨਾਰੰਗਵਾਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਾਸ਼ਤਰੀ ਬੈਡਮਿੰਟਨ ਹਾਲ ਵਿਖੇ ਹੋਏ ਬੈਡਮਿੰਟਨ ਦੇ 21-30 ਮੇਲ ਵਰਗ ਦੇ ਫਾਈਨਲ ਮੁਕਾਬਲਿਆਂ ਵਿੱਚ ਵਕੁਲ ਸ਼ਰਮਾ ਨੇ ਪਹਿਲਾ, ਮਿਲਨ ਮਲਹੋਤਰਾ ਨੇ ਦੂਜ਼ਾ, ਪ੍ਰਤੀਕ ਬੱਤਰਾ ਅਤੇ ਰੌਸ਼ਨ ਨੇ ਤੀਜਾ ਸਥਾਨ; 31-40 ਗਰੁੱਪ ਵਿੱਚ – ਸਚਿਨ ਕੁਮਾਰ ਨੇ ਪਹਿਲਾ, ਪੁਨੀਤਇੰਦਰ ਸਿੰਘ ਗਰੇਵਾਲ ਨੇ ਦੂਜ਼ਾ, ਮਨਪ੍ਰੀਤ ਸਿੰਘ ਤੇ ਨਿਖਿਲ ਰਾਮਦੇਵ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੀ ਏ ਯੂ ਲੁਧਿਆਣਾ ਵਿਖੇ ਹੋਏ ਹੈਂਡਬਾਲ 21-30 ਫੀਮੇਲ ਗਰੁੱਪ ਦੇ ਫਾਈਨਲ ਮੁਕਾਬਲਿਆਂ ਵਿੱਚ ਪੀ ਏ ਯੂ ਕਲੱਬ ਨੇ ਪਹਿਲਾ ਸਥਾਨ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਦੂਜਾ ਸਥਾਨ ਅਤੇ ਜਿਮਖਾਨਾ ਕਲੱਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰ17 ਲੜਕਿਆਂ ਦੇ ਮੁਕਾਬਲਿਆਂ ਵਿੱਚ – ਬੀ ਵੀ ਐਮ ਸਕੂਲ ਕਿਚਲੂ ਨਗਰ ਦੀ ਟੀਮ ਨੇ ਡੀ ਏ ਵੀ ਕਲੱਬ ਨੂੰ 9-5 ਦੇ ਫਰਕ ਨਾਲ, ਪੀ ਏ ਯੂ ਦੀ ਟੀਮ ਨੇ ਜਵਾਹਰ ਨਵੋਦਿਆ ਵਿਦਿਆਲਿਆ ਦੀ ਟੀਮ ਨੂੰ 14-8 ਦੇ ਫਰਕ ਨਾਲ, ਬੀ ਵੀ ਐਮ ਊਧਮ ਸਿੰਘ ਨਗਰ ਦੀ ਟੀਮ ਨੇ ਜੀਜਸ ਸੈਕਰਡ ਹਾਰਟ ਦੀ ਟੀਮ ਨੂੰ 7-0 ਦੇ ਫਰਕ ਨਾਲ , ਅੰਮ੍ਰਿਤ ਇੰਡੋ ਕਨੇਡੀਅਨ ਦੀ ਟੀਮ ਨੇ ਜਵੱਦੀ ਕਲੱਬ ਨੂੰ 15-7 ਦੇ ਫਰਕ ਨਾਲ ਹਰਾਇਆ।
ਲੁਧਿਆਣਾ ਵੇਟ ਲਿਫਟਿੰਗ ਐਂਡ ਬਾਡੀ ਬਿਲਡਿੰਗ ਕਲੱਬ ਰੱਖ ਬਾਗ ਲੁਧਿਆਣਾ ਵਿਖੇ ਹੋਏ 14 ਲੜਕਿਆਂ ਦੇ ਮੁਕਾਬਲਿਆਂ ਵਿੱਚ – 40ਕਿਲੋ ਵੇਟ ਕੈਟਾਗਿਰੀ ਵਿੱਚ – ਦਸਮੀਤ ਸਿੰਘ ਨੇ ਪਹਿਲਾ, ਰੋਸ਼ਨ ਚੰਦਰ ਵੰਸ਼ੀ ਨੇ ਦੂਜ਼ਾ ਅਤੇ ਏਕਮਜੀਤ ਸਿੰਘ ਨੇ ਤੀਜਾ ਸਥਾਨ; 45 ਕਿਲੋਗ੍ਰਾਮ ਵਿੱਚ – ਉਮਰਾਨ ਸਿੰਘ ਨੇ ਪਹਿਲਾ, ਪ੍ਰਿੰਸ ਕੁਮਾਰ ਨੇ ਦੂਜਾ ਅਤੇ ਵੀਰ ਕੁਮਾਰ ਨੇ ਤੀਜਾ ਸਥਾਨ; 50 ਕਿਲੋਗ੍ਰਾਮ ਵਿੱਚ –ਪਰਕੇਤ ਨੇ ਪਹਿਲਾ, ਕਰਨਵੀਰ ਸਿੰਘ ਨੇ ਦੂਜਾ ਸਥਾਨ, ਸੁਖਦੀਪ ਸਿੰਘ ਔਜਲਾ ਨੇ ਤੀਜਾ ਸਥਾਨ; 55 ਕਿਲੋਗ੍ਰਾਮ ਵਿੱਚ –ਗੁਰਫਤਿਹ ਸਿੰਘ ਨੇ ਪਹਿਲਾ, ਦਿਲਜੋਤ ਸਿੰਘ ਨੇ ਦੂਜਾ ਅਤੇ ਜਸ਼ਮੀਤ ਸਿੰਘ ਨੇ ਤੀਜਾ ਸਥਾਨ; 70 ਕਿਲੋਗ੍ਰਾਮ ਵਿੱਚ –ਅਮੀਤੋਜ ਸਿੰਘ ਨੇ ਪਹਿਲਾ, ਰੇਆਨ ਸੇਠੀ ਨੇ ਦੂਜਾ ਅਤੇ ਮਨਨ ਘਈ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

