ਕੋਟਕਪੂਰਾ,29 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪ੍ਰੈੱਸ ਟਰੱਸਟ ਰਜਿ: ਕੋਟਕਪੂਰਾ ਦੀ ਇੱਕ ਵਿਸ਼ੇਸ਼ ਮੀਟਿੰਗ ਹਰਿੰਦਰ ਸਿੰਘ ਅਹੂਜਾ ਦੀ ਸਥਾਨਕ ਰੇਲਵੇ ਰੋਡ ‘ਤੇ ਸਥਿਤ ਦੁਕਾਨ ‘ਤੇ ਹੋਈ, ਨਵ ਜਿਸ ਵਿਚ ਪ੍ਰਧਾਨ ਜਸਵਿੰਦਰ ਜੱਸੀ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹਰਿੰਦਰ ਸਿੰਘ ਅਹੂਜਾ ਨੂੰ ਪ੍ਰੈੱਸ ਟਰੱਸਟ ਦੇ ਸਰਪ੍ਰਸਤ, ਤਰਸੇਮ ਚੋਪੜਾ ਚੇਅਰਮੈਨ, ਵੀ.ਪੀ ਸਿੰਘ ਵਾਈਸ ਚੇਅਰਮੈਨ, ਸੀਨੀਅਰ ਮੀਤ ਪ੍ਰਧਾਨ ਸੁਭਾਸ਼ ਮਹਿਤਾ, ਮੀਤ ਪ੍ਰਧਾਨ ਕੇ.ਸੀ. ਸੰਜੇ, ਮੀਤ ਪ੍ਰਧਾਨ ਰਾਜੂ ਕੰਡਾ, ਖਜਾਨਚੀ ਗਗਨ ਅਰੋੜਾ, ਸਹਾਇਕ ਖਜਾਨਚੀ ਜੋਗਿੰਦਰ ਮੱਕੜ, ਪੀ.ਆਰ.ਓ. ਕਮਲ ਕਟਾਰੀਆ, ਸਹਾਇਕ ਰਾਜਿੰਦਰ ਸ਼ਰਮਾ, ਸੀਨੀਅਰ ਜਨਰਲ ਸੈਕਰਟੀ ਗੁਰਪ੍ਰੀਤ ਸਿੰਘ ਔਲਖ, ਸਹਾਇਕ ਬਲਜਿੰਦਰ ਬੱਲੀ, ਸਲਾਹਕਾਰ ਹੁਕਮ ਚੰਦ ਬੀ.ਏ, ਕਾਨੂੰਨੀ ਸਲਾਹਕਾਰ ਐਡਵੋਕੇਟ ਬਾਬੂ ਲਾਲ, ਲੀਗਲ ਸਲਾਹਕਾਰ ਦੀਪਕ ਮਹਿਤਾ ਆਦਿ ਅਹੁਦੇਦਾਰ ਨਿਯੁਕਤ ਕੀਤੇ ਗਏ। ਪ੍ਰਧਾਨ ਜੱਸੀ ਨੇ ਪ੍ਰੈੱਸ ਟਰੱਸਟ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਤਾੜੀਆਂ ਵਜਾ ਕੇ ਇਸ ਫੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ। ਇਸ ਮੌਕੇ ਸਮੂਹ ਮੈਂਬਰਾਂ ਨੇ ਨਵੇਂ ਅਹੁਦੇਦਾਰਾਂ ਨੂੰ ਹਾਰ ਪਾ ਕੇ ਵਧਾਈ ਦਿੰਦਿਆਂ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਨਵੇਂ ਬਣੇ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਇਮਾਨਦਾਰੀ ਅਤੇ ਨੇਕ ਦਿਲੀ ਨਾਲ ਨਿਭਾਉਣਗੇ।

