ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੰਢਾਲੀ ਨਾਲ ਸਬੰਧਤ ਹਨ ਡਾ. ਧਾਲੀਵਾਲ
ਲੁਧਿਆਣਾ/ਚੰਡੀਗੜ੍ਹ, 14 ਅਕਤੂਬਰ, (ਵਰਲਡ ਪੰਜਾਬੀ ਟਾਈਮਜ਼)
ਡਾ. ਹਰਵਿੰਦਰ ਸਿੰਘ ਧਾਲੀਵਾਲ ਨੂੰ ਚਾਰ ਸਾਲਾਂ ਦੀ ਮਿਆਦ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਦਾ ਵਾਈਸ-ਚਾਂਸਲਰ ਨਿਯੁਕਤ ਕੀਤਾ ਗਿਆ ਹੈ। ਉਹ ਪੀਏਯੂ ਦੇ ਸੇਵਾਮੁਕਤ ਪ੍ਰੋਫੈਸਰ ਹਨ।
ਇਸ ਨਿਯੁਕਤੀ ਨੂੰ ਯੂਨੀਵਰਸਿਟੀ ਦੇ ਮੈਨੇਜਮੈਂਟ ਬੋਰਡ ਨੇ 14 ਅਕਤੂਬਰ, 2026 ਨੂੰ ਹੋਈ ਆਪਣੀ 324ਵੀਂ ਵਿਸ਼ੇਸ਼ ਮੀਟਿੰਗ ਵਿੱਚ ਮਨਜ਼ੂਰੀ ਦਿੱਤੀ ਸੀ। ਉਨ੍ਹਾਂ ਦਾ ਕਾਰਜਕਾਲ ਉਸ ਮਿਤੀ ਤੋਂ ਸ਼ੁਰੂ ਹੋਵੇਗਾ ਜਦੋਂ ਉਹ ਇਸ ਅਹੁਦੇ ਦਾ ਚਾਰਜ ਸੰਭਾਲਣਗੇ।
ਉਹ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੰਢਾਲੀ ਨਾਲ ਸਬੰਧਤ ਹਨ।
ਐਸ ਸੁਖਜੀਤ ਪਾਲ ਸਿੰਘ ਆਈਏਐਸ ਰਜਿਸਟਰਾਰ ਪੀਏਯੂ, ਡਾ ਟੀ ਐਸ ਰਿਆੜ ਅਸਟੇਟ ਅਫਸਰ, ਡਾ ਐਚ ਐਸ ਕਿੰਗਰਾ, ਪ੍ਰਧਾਨ ਪਾਉਟਾ, ਸਰਦਾਰ ਬਲਦੇਵ ਸਿੰਘ ਵਾਲੀਆ ਪ੍ਰਧਾਨ ਨਾਨ-ਟੀਚਿੰਗ ਪੀਏਯੂ ਅਤੇ ਡੀਨ ਅਤੇ ਡਾਇਰੈਕਟਰਾਂ ਨੇ ਡਾ ਧਾਲੀਵਾਲ ਦੀ ਪੀਏਯੂ ਵੀਸੀ ਵਜੋਂ ਨਿਯੁਕਤੀ ਦਾ ਸਵਾਗਤ ਕੀਤਾ।
ਡਾ ਹਰਵਿੰਦਰ ਸਿੰਘ ਧਾਲੀਵਾਲ ਦਾ ਸੰਖੇਪ ਬਾਇਓ-ਡਾਟਾ ਅਕਾਦਮਿਕ ਯੋਗਤਾਵਾਂ ਡਾ ਹਰਵਿੰਦਰ ਸਿੰਘ ਧਾਲੀਵਾਲ, ਜਿਨ੍ਹਾਂ ਦਾ ਜਨਮ 1 ਮਈ, 1962 ਨੂੰ ਹੋਇਆ ਸੀ, ਦਾ ਸ਼ਾਨਦਾਰ ਅਕਾਦਮਿਕ ਰਿਕਾਰਡ ਹੈ ਅਤੇ ਉਨ੍ਹਾਂ ਨੂੰ ਗੋਲਡ ਮੈਡਲ, ਮੈਰਿਟ ਸਰਟੀਫਿਕੇਟ (ਐਮ.ਐਸ.ਸੀ. ਵਿੱਚ) ਅਤੇ ਮੈਰਿਟ ਸਕਾਲਰਸ਼ਿਪ (ਬੀ.ਐਸ.ਸੀ. ਵਿੱਚ); ਮੈਰਿਟ ਫੈਲੋਸ਼ਿਪ (ਐਮ.ਐਸ.ਸੀ. ਅਤੇ ਪੀਐਚ.ਡੀ. ਵਿੱਚ) ਨਾਲ ਸਨਮਾਨਿਤ ਕੀਤਾ ਗਿਆ ਸੀ।
