ਕੋਟਕਪੂਰਾ, 12 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮ)
ਦਸ਼ਮੇਸ਼ ਮਾਡਰਨ ਸੀਨੀ. ਸੈਕੰ. ਸਕੂਲ ਭਾਣਾ ਵਿਖੇ ‘ਬਿਨਾਂ ਅੱਗ ਤੋਂ ਪਕਵਾਨ’ ਬਣਾਉਣ ਦੇ ਅੰਤਰ ਹਾਊਸ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਜਿਸ ਤਹਿਤ ਕਲਾਮ ਹਾਊਸ, ਮਹਾਰਾਜਾ ਰਣਜੀਤ ਸਿੰਘ ਹਾਊਸ, ਭਾਈ ਘਨੱਈਆ ਜੀ ਹਾਊਸ, ਭਗਤ ਪੂਰਨ ਸਿੰਘ ਹਾਊਸ ਅਤੇ ਮਦਰ ਟੈਰੇਸਾ ਹਾਊਸ ਦੇ ਵਿਦਿਆਰਥੀਆਂ ਨੇ ਹਾਊਸ ਇੰਚਾਰਜ ਅਧਿਆਪਕਾਂ ਦੀ ਯੋਗ ਅਗਵਾਈ ਹੇਠ ਪ੍ਰਤੀਯੋਗੀਆਂ ਨੇ ਬਿਨਾਂ ਅੱਗ ਤੋਂ ਸਵਾਦਿਸ਼ਟ ਅਤੇ ਪੋਸ਼ਟਿਕ ਪਕਵਾਨ ਤਿਆਰ ਕਰਦਿਆਂ, ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਪ੍ਰਭਜੋਤ ਕੌਰ ਤੇ ਅਮਨਦੀਪ ਕੌਰ, ਟੀਮ ਕਲਾਮ ਹਾਊਸ ਨੇ ਪਹਿਲਾ, ਨਵਜੋਤ ਕੌਰ ਤੇ ਅਮਨਦੀਪ ਕੌਰ, ਟੀਮ ਮਹਾਰਾਜਾ ਰਣਜੀਤ ਸਿੰਘ ਨੇ ਦੂਜਾ ਅਤੇ ਅਲੀਜਾ ਬਜਾਜ ਤੇ ਹਰਸਿਮਰਤ ਕੌਰ, ਟੀਮ ਭਾਈ ਘਨੱਈਆ ਜੀ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਚੇਅਰਮੈਨ ਕਰਨਵੀਰ ਸਿੰਘ ਧਾਲੀਵਾਲ ਨੇ ਜੇਤੂ ਟੀਮਾਂ, ਜੇਤੂ ਹਾਊਸ ਇੰਚਾਰਜ ਸ਼ਿਵਪ੍ਰਤਾਪ ਸਿੰਘ, ਸ਼ਮਸ਼ੇਰ ਸਿੰਘ, ਰਮਨਦੀਪ ਕੌਰ ਅਤੇ ਪ੍ਰਿੰਸੀਪਲ ਡਾ. ਵੀਰਪਾਲ ਕੌਰ ਸੇਖੋ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਨੌਜਵਾਨ ਪੀੜੀ ਵਿੱਚ ਕਾਰਜ ਕੁਸ਼ਲਤਾਵਾਂ ਪੈਦਾ ਕਰਨ ਦੇ ਨਾਲ-ਨਾਲ ਆਤਮ- ਵਿਸ਼ਵਾਸ ਨੂੰ ਵੀ ਵਿਕਸਿਤ ਕਰਦੇ ਹਨ। ਜਜਮੈਂਟ ਦੀ ਭੂਮਿਕਾ ਲੈਕਚਰਾਰ ਅਮਿਤ ਚਾਵਲਾ, ਹਰਕੀਰਤ ਸਿੰਘ ਅਤੇ ਸਤਵੰਤ ਕੌਰ ਨੇ ਬਾਖੂਬੀ ਨਿਭਾਈ।

