ਲੁਧਿਆਣਾ 09 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਵਿਚ ਐੱਮ ਐੱਸ ਸੀ ਸਬਜ਼ੀ ਵਿਗਿਆਨ ਦੀ ਵਿਦਿਆਰਥਣ ਕੁਮਾਰੀ ਸਾਕਸ਼ੀ ਵਰਮਾ ਨੂੰ ਸੁਰੱਖਿਅਤ ਖੇਤੀ ਅਤੇ ਹਾਈਡਰੋਪੌਨਿਕਸ ਤਕਨਾਲੋਜੀ ਦੇ ਖੇਤਰ ਵਿਚ ਉੱਘੀ ਕੰਪਨੀ ਹਾਈਡਰੋ ਫੀਲਡਜ਼ ਪ੍ਰਾਈਵੇਟ ਲਿਮਿਟਡ ਵਿਚ ਨੌਕਰੀ ਦਾ ਅਵਸਰ ਹਾਸਲ ਹੋਇਆ ਹੈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਕਾਊਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਦੇ ਇੰਚਾਰਜ ਡਾ. ਸੰਦੀਪ ਜੈਨ ਨੇ ਦੱਸਿਆ ਕਿ ਕੰਪਨੀ ਵੱਲੋਂ ਬਿਨੈਪੱਤਰ ਅਤੇ ਇੰਟਰਵਿਊ ਦੀ ਪ੍ਰਕਿਰਿਆ ਤੋਂ ਬਾਅਦ ਇਹ ਚੋਣ ਹੋਈ ਹੈ| ਉਹਨਾਂ ਇਹ ਵੀ ਦੱਸਿਆ ਕਿ ਰੰਗੀਨ ਸ਼ਿਮਲਾ ਮਿਰਚਾਂ ਦੇ ਖੇਤਰ ਵਿਚ ਸੰਬੰਧਿਤ ਕੰਪਨੀ ਨਵੀਆਂ ਤਕਨੀਕਾਂ ਲਾਗੂ ਕਰਨ ਲਈ ਜਾਣੀ ਜਾਂਦੀ ਹੈ| ਲੰਬੇ ਸਮੇਂ ਦੀ ਯੋਜਨਾਬੰਦੀ ਤਹਿਤ ਕੁਮਾਰੀ ਵਰਮਾ ਨੂੰ ਚੁਣ ਕੇ ਕੰਪਨੀ ਨੇ ਪੀ.ਏ.ਯੂ. ਦੇ ਵਿਦਿਆਰਥੀਆਂ ਦੀ ਅਕਾਦਮਿਕ ਯੋਗਤਾ ਅਤੇ ਕਾਬਲੀਅਤ ਨੂੰ ਪ੍ਰਮੁੱਖਤਾ ਦਿੱਤੀ ਹੈ|
ਪੀ.ਏ.ਯੂ. ਦੇ ਮੌਜੂਦਾ ਵਾਈਸ ਚਾਂਸਲਰ ਸ਼੍ਰੀ ਸੁਖਜੀਤਪਾਲ ਸਿੰਘ ਆਈ ਏ ਐੱਸ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਇਸ ਚੋਣ ਲਈ ਵਿਦਿਆਰਥਣ ਨੂੰ ਵਧਾਈ ਦਿੱਤੀ|

