ਲੁਧਿਆਣਾ 3 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਮਾਈਕ੍ਰੋਬਾਇਆਲੋਜੀ ਮਾਹਿਰ ਅਤੇ ਮਾਈਕ੍ਰੋਬਾਇਆਲੋਜੀ ਵਿਭਾਗ ਦੇ ਸਾਬਕਾ ਮੁਖੀ ਡਾ. ਗੁਰਵਿੰਦਰ ਸਿੰਘ ਕੋਚਰ ਨੂੰ ਪੀਣ ਵਾਲੇ ਅਲਕੋਹਲਿਕ ਪਦਾਰਥਾਂ ਬਾਰੇ ਮਾਹਿਰਾਂ ਦੇ ਰਾਸ਼ਟਰੀ ਪੈਨਲ ਵਿਚ ਚੁਣ ਲਿਆ ਗਿਆ ਹੈ| ਭਾਰਤ ਸਰਕਾਰ ਦੀ ਭੋਜਨ ਸੁਰੱਖਿਆ ਅਤੇ ਮਾਪਦੰਡਾਂ ਬਾਰੇ ਭਾਰਤੀ ਸੁਸਾਇਟੀ (ਐੱਫ ਐੱਸ ਐੱਸ ਏ ਆਈ) ਨੇ ਉਹਨਾਂ ਨੂੰ ਰਾਸ਼ਟਰੀ ਪੱਧਰ ਦੇ ਇਸ ਪੈਨਲ ਦਾ ਹਿੱਸਾ ਬਣਾਇਆ ਹੈ| ਉਹਨਾਂ ਦੀ ਚੋਣ ਭੋਜਨ ਸੁਰੱਖਿਆ ਬਾਰੇ ਮਿਆਰ ਕਾਨੂੰਨ 2016 ਦੀ ਮੱਧ 13 ਤਹਿਤ ਤਿੰਨ ਸਾਲ ਦੇ ਅਰਸੇ ਲਈ ਹੋਈ ਹੈ| 1 ਜੁਲਾਈ 2026 ਤੋਂ ਲੈ ਕੇ ਉਹ ਅਗੇਰੇ ਤਿੰਨ ਸਾਲਾਂ ਲਈ ਇਸ ਪੈਨਲ ਦਾ ਹਿੱਸਾ ਹੋਣਗੇ| ਇਸੇ ਪੈਨਲ ਵਿਚ ਪਹਿਲਾਂ ਵੀ ਡਾ. ਕੋਚਰ ਤਿੰਨ ਸਾਲ ਸੇਵਾ ਨਿਭਾ ਚੁੱਕੇ ਹਨ|
ਇਸ ਪ੍ਰਾਪਤੀ ਤੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਕਿਰਨ ਬੈਂਸ, ਵਧੀਕ ਨਿਰਦੇਸ਼ਕ ਖੋਜ ਡਾ. ਵਰਿੰਦਰ ਸਿੰਘ ਸੋਹੂ ਅਤੇ ਮਾਈਕ੍ਰੋਬਾਇਆਲੋਜੀ ਵਿਭਾਗ ਦੇ ਮੁਖੀ ਡਾ. ਉਰਮਿਲਾ ਗੁਪਤਾ ਨੇ ਉਹਨਾਂ ਨੂੰ ਵਧਾਈ ਦਿੱਤੀ|

