
ਕੋਟਕਪੂਰਾ, 28 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਪੀ.ਐੱਮ.ਸ਼੍ਰੀ ਸਰਕਾਰੀ ਹਾਈ ਸਕੂਲ, ਸੁਰਗਾਪੁਰੀ ਵਿਖੇ ਵਿਦਿਆਰਥੀਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ‘ਬੈਗਲੈੱਸ ਡੇ’ ਮਨਾਉਂਦਿਆਂ ਇੱਕ ਸ਼ਾਨਦਾਰ ‘ਸਪੋਰਟਸ ਡੇਅ’ ਦਾ ਆਯੋਜਨ ਕੀਤਾ ਗਿਆ। ਇਸ ਖੇਡ ਸਮਾਗਮ ਦੌਰਾਨ ਬੱਚਿਆਂ ਦੇ ਵੱਖ-ਵੱਖ ਤਰ੍ਹਾਂ ਦੇ ਇੰਡੋਰ ਅਤੇ ਆਊਟਡੋਰ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਕੋਟਲਾ ਛਪਾਕੀ, ਸ਼ਤਰੰਜ (ਚੈੱਸ), ਕੈਰਮ ਬੋਰਡ, ਰੱਸੀ ਟੱਪਣਾ, ਲੂਡੋ ਅਤੇ ਦੌੜਾਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਸਨ। ਸਕੂਲ ਦੇ ਸਮੂਹ ਵਿਦਿਆਰਥੀਆਂ ਨੇ ਇਹਨਾਂ ਖੇਡਾਂ ਵਿੱਚ ਬਹੁਤ ਹੀ ਉਤਸ਼ਾਹ ਅਤੇ ਭਾਵਨਾ ਨਾਲ ਹਿੱਸਾ ਲਿਆ। ਇਸ ਪੂਰੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਅਤੇ ਬੱਚਿਆਂ ਦੀ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ ਵਿੱਚ ਸਕੂਲ ਦੇ ਸਮੂਹ ਸਟਾਫ਼ ਨੇ ਅਹਿਮ ਯੋਗਦਾਨ ਪਾਇਆ। ਇਸ ਮੌਕੇ ਸਕੂਲ ਦੇ ਹੈੱਡਮਾਸਟਰ ਸ਼੍ਰੀਮਾਨ ਮਨੀਸ਼ ਛਾਬੜਾ ਜੀ ਨੇ ਵਿਦਿਆਰਥੀਆਂ ਨੂੰ ਖੇਡਾਂ ਦਾ ਮਹੱਤਵ ਸਮਝਾਉਂਦਿਆਂ ਦੱਸਿਆ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਬੱਚਿਆਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਉਹਨਾਂ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਜ਼ਰੂਰੀ ਹਨ। ਖੇਡਾਂ ਨਾਲ ਜਿੱਥੇ ਸਰੀਰ ਨਿਰੋਈ ਰਹਿੰਦਾ ਹੈ, ਉੱਥੇ ਹੀ ਮਾਨਸਿਕ ਤੌਰ ‘ਤੇ ਵੀ ਬੱਚੇ ਮਜ਼ਬੂਤ ਬਣਦੇ ਹਨ।
