ਸ਼ਰਾਬ ਤਸਕਰੀ ਲਈ ਵਰਤਿਆ ਜਾ ਰਿਹਾ ਘੋੜਾ ਟਰਾਲਾ ਵੀ ਲਿਆ ਕਬਜੇ ਵਿੱਚ
ਫਰੀਦਕੋਟ, 21 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੌਰਵ ਯਾਦਵ ਮਾਨਯੋਗ ਡੀ.ਜੀ.ਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀਮਤੀ ਨਿਲਾਂਬਰੀ ਜਗਦਲੇ, ਆਈ.ਜੀ ਫਰੀਦਕੋਟ ਰੇਂਜ ਦੇ ਮਾਰਗ ਦਰਸ਼ਨ ਅਨੁਸਾਰ ਫਰੀਦਕੋਟ ਪੁਲਿਸ ਵੱਲੋਂ ‘ਜੀਰੋ ਕਰਾਇਮ ਟੋਲਰੈਸ ਦੀ ਨੀਤੀ’ ਤਹਿਤ ਲਗਾਤਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਇਸੇ ਲੜੀ ਤਹਿਤ ਫਰੀਦਕੋਟ ਪੁਲਿਸ ਵੱਲੋਂ ਗੁਰਬੰਸ ਸਿੰਘ ਬੈਸ ਐਸ.ਐਸ.ਪੀ ਫਰੀਦਕੋਟ ਦੀ ਰਹਿਨੁਮਾਈ ਹੇਠ ਸ਼ਰਾਬ ਤਸਕਰੀ ਖਿਲਾਫ ਵੱਡੀ ਸਫਲਤਾ ਹਾਸਿਲ ਕਰਦੇ ਹੋਏ 01 ਸ਼ਰਾਬ ਤਸਕਰ ਨੂੰ 752 ਪੇਟੀਆ ਨਜਾਇਜ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ। ਗ੍ਰਿਫਤਾਰ ਦੋਸ਼ੀ ਦੀ ਪਹਿਚਾਣ ਹਰੀ ਕ੍ਰਿਸ਼ਨ ਸੁਧਾਰ ਪੁੱਤਰ ਮਦਨ ਲਾਲ ਵਜੋ ਹੋਈ ਹੈ, ਜੋ ਕਿ ਰਾਜਸਥਾਨ ਸੂਬੇ ਦੇ ਬੀਕਾਨੇਰ ਜਿਲ੍ਹੇ ਦਾ ਰਿਹਾਇਸ਼ੀ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀ ਪਾਸੋ ਵੱਖ-ਵੱਖ ਕੰਪਨੀ ਦੀਆ ਸ਼ਰਾਬ ਦੀਆਂ 299 ਪੇਟੀਆਂ ਰਾਇਲ ਸਟੈਗ (ਪਊਏ),234 ਪੇਟੀਆਂ ਰਾਇਲ ਚੈਲੰਜ (ਬੋਤਲਾਂ),190 ਪੇਟੀਆਂ ਬਡਵਾਈਜ਼ਰ ਬੀਅਰ(ਕੈਨ), 29 ਪੇਟੀਆਂ ਰਾਇਲ ਸਟੈਗ (ਬੋਤਲਾਂ), ਨੂੰ ਵੀ ਬਰਾਮਦ ਕੀਤਾ ਗਿਆ ਹੈ। ਇਸ ਤੋ ਇਲਾਵਾ ਪੁਲਿਸ ਟੀਮਾ ਵੱਲੋਂ ਦੋਸ਼ੀ ਵੱਲੋ ਸਰਾਬ ਤਸਕਰੀ ਲਈ ਵਰਤਿਆ ਜਾ ਰਿਹਾ ਘੋੜਾ ਟਰਾਲਾ ਨੰਬਰੀ RJ-33-J5-2828 ਵੀ ਕਬਜੇ ਵਿੱਚ ਲਿਆ ਗਿਆ ਹੈ। ਕਾਰਵਾਈ ਦੇ ਵੇਰਵਿਆ ਮੁਤਾਬਿਕ ਸਹਾਇਕ ਥਾਣੇਦਾਰ ਗੁਰਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਏਰੀਆ ਵਿੱਚ ਮੌਜੂਦ ਸੀ ਤਾਂ ਉਹਨਾ ਨੂੰ ਇਤਲਾਹ ਮਿਲੀ ਕਿ ਦੋਸ਼ੀ ਹਰੀ ਕ੍ਰਿਸ਼ਨ ਸੁਧਾਰ ਜੋ ਕਿ ਬਾਹਰਲੇ ਜਿਲਿਆ ਤੋ ਬਿਨਾ ਪਾਸ ਪਰਮਿਟ ਨਜਾਇਜ ਸ਼ਰਾਬ ਸਸਤੇ ਭਾਅ ਲਿਆ ਕੇ ਮਹਿੰਗੇ ਭਾਅ ਵੇਚਣ ਦਾ ਆਦਿ ਹੈ ਅਤੇ ਜੋ ਅੱਜ ਵੀ ਘੋੜਾ ਟਰਾਲਾ ਵਿੱਚ ਭਾਰੀ ਮਾਤਰਾ ਵਿੱਚ ਨਜਾਇਜ ਸ਼ਰਾਬ ਬਿਨਾ ਪਾਸ/ਪਰਮਿਟ ਭਰ ਕੇ ਕੋਟਕਪੂਰਾ ਰੋਡ ਪਰ ਫਰੀਦਕੋਟ ਵੱਲ ਨੂੰ ਆ ਰਿਹਾ ਹੈ। ਜਿਸ ’ਤੇ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਹਰੀ ਕ੍ਰਿਸ਼ਨ ਸੁਧਾਰ ਨੂੰ ਉਸ ਸਮੇ ਗ੍ਰਿਫਤਾਰ ਕੀਤਾ ਗਿਆ, ਜਦ ਉਹ ਗੱਡੀ ਵਿੱਚ ਸ਼ਰਾਬ ਲੋਡ ਕਰਕੇ ਕਿਤੇ ਹੋਰ ਜਗਾ ਲਿਜਾਣ ਦੀ ਤਿਆਰੀ ਕਰ ਰਿਹਾ ਸੀ। ਜਿਸ ਦੌਰਾਨ ਪੁਲਿਸ ਪਾਰਟੀ ਵੱਲੋਂ ਮੌਕੇ ਪਰ ਭਾਰੀ ਮਾਤਰਾ ਵਿੱਚ ਨਜਾਇਜ ਸ਼ਰਾਬ ਬਰਾਮਦ ਕੀਤੀ ਗਈ। ਦੋਸ਼ੀ ਦੀ ਗ੍ਰਿਫਤਾਰੀ ਨਾਲ ਫਰੀਦਕੋਟ ਪੁਲਿਸ ਇੱਕ ਵੱਡੇ ਸਰਾਬ ਤਸਕਰੀ ਦੇ ਕਾਰੋਬਾਰ ਨੂੰ ਰੋਕਣ ਵਿੱਚ ਸਫਲ ਹੋਈ ਹੈ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ ਤਾ ਜੋ ਦੋਸ਼ੀ ਪਾਸੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਸ਼ਰਾਬ ਕਿਥੋ ਲੈ ਕੇ ਆਇਆ ਸੀ ਅਤੇ ਅੱਗੇ ਕਿਥੇ ਅੱਗੇ ਸਪਲਾਈ ਕਰਨੀ ਸੀ। ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਐਕਸਾਈਜ ਐਕਟ ਦੀ ਧਾਰਾ 61, 78(2) ਤਹਿਤ ਮੁਕੱਦਮਾ ਨੰਬਰ 634 ਮਿਤੀ 20.11.2026 ਦਰਜ ਰਜਿਸਟਰ ਕੀਤਾ ਗਿਆ ਹੈ। ਫ਼ਰੀਦਕੋਟ ਪੁਲਿਸ ਨਸ਼ੇ ਤਸਕਰੀ ਖਿਲਾਫ਼ ਜ਼ੀਰੋ ਟੋਲਰੇਂਸ ਨੀਤੀ ’ਤੇ ਕੰਮ ਕਰ ਰਹੀ ਹੈ ਅਤੇ ਅਜਿਹੀ ਕਿਸੇ ਵੀ ਗਤਿਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਕਿਸੇ ਨਗਰਿਕ ਕੋਲ ਨਸ਼ਾ ਤਸਕਰੀ ਜਾਂ ਨਜਾਇਜ਼ ਗਤਿਵਿਧੀਆਂ ਸਬੰਧੀ ਕੋਈ ਵੀ ਜਾਣਕਾਰੀ ਹੋਵੇ, ਤਾਂ ਉਹ ਆਪਣੇ ਨਜਦੀਕੀ ਪੁਲਿਸ ਸਟੇਸ਼ਨ ਜਾਂ 112 ’ਤੇ ਸੰਪਰਕ ਕਰ ਸਕਦੇ ਹਨ। ਤੁਹਾਡੀ ਪਛਾਣ ਗੁਪਤ ਰੱਖੀ ਜਾਵੇਗੀ।

