ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਵੱਲੋਂ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ।
ਫ਼ਰੀਦਕੋਟ 25 ਸਤੰਬਰ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼)
ਮਹਾਨ ਸੂਫ਼ੀ ਸੰਤ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ) ਫ਼ਰੀਦਕੋਟ ਵੱਲੋਂ ਸ਼ੇਖ ਫਰੀਦ ਵੋਕੇਸ਼ਨਲ ਸੈਂਟਰ ਅਤੇ ਵੇਰਕਾ ਕੋਟਕਪੂਰਾ ਰੋਡ ਫ਼ਰੀਦਕੋਟ ਸਥਿਤ ਵਿਸ਼ਾਲ ਖੂਨਦਾਨ ਕੈੰਪਾਂ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਨੂੰ ਕੈਨੇਰਾ ਬੈਂਕ, ਰੋਟਰੀ ਕਲੱਬ, ਰੈੱਡ ਕ੍ਰਾਸ ਫ਼ਰੀਦਕੋਟ, ਖੁਰਮੀ ਜਵੈੱਲਰ,ਮਾਸੂਮ ਪ੍ਰਵਾਜ, ਸੀਰ ਸੋਸਾਇਟੀ, ਜਲ ਜੀਵਨ ਬਚਾਓ ਮੋਰਚਾ,ਗਿਆਨ ਹੌਂਡਾ ਜ਼ਿਮੀਦਾਰ ਟਰੈਕਟਰਜ਼ ਸੋਨਾਲੀਕਾ, ਵਿਵੇਕ ਆਸ਼ਰਮ ਜੈਤੋ, ਅਨੰਤ ਕੁਟੀਆ ਅਤੇ ਕਿਸਾਨ ਜਥੇਬੰਦੀਆਂ ਆਦਿ ਦੇ ਸਹਿਯੋਗ ਨਾਲ ਲਗਾਏ ਗਏ ।
ਕੈਂਪ ਦੌਰਾਨ ਵਿਸੇਸ਼ ਤੌਰ ਸ੍ਰ ਗੁਰਮੀਤ ਸਿੰਘ ਖੁੱਡੀਆਂ ਜੀ ਕੈਬਨਿਟ ਮੰਤਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਮਨੁੱਖਤਾ ਦੀ ਸੇਵਾ ਦੇ ਉੱਚੇ ਮਾਪਦੰਡ ਸਥਾਪਿਤ ਕਰਦੇ ਹਨ।
ਸ੍ਰ. ਖੁੱਡੀਆਂ ਜੀ ਨੇ ਕਿਹਾ, “ਖੂਨਦਾਨ ਸਭ ਤੋਂ ਉੱਤਮ ਦਾਨ ਹੈ। ਇੱਕ ਬੂੰਦ ਖੂਨ ਕਿਸੇ ਮਰੀਜ਼ ਲਈ ਨਵੀਂ ਜ਼ਿੰਦਗੀ ਦਾ ਸੰਦੇਸ਼ ਲਿਆਉਂਦੀ ਹੈ। ਖੂਨਦਾਨ ਕਰਨਾ ਨਾ ਸਿਰਫ਼ ਲੋੜਵੰਦ ਦੀ ਜਾਨ ਬਚਾਉਂਦਾ ਹੈ, ਸਗੋਂ ਦਾਨੀ ਦੇ ਆਪਣੇ ਸਰੀਰ ਲਈ ਵੀ ਲਾਭਕਾਰੀ ਹੁੰਦਾ ਹੈ।”
ਇਸ ਮੌਕੇ ਸੂਬਾ ਪ੍ਰਧਾਨ ਗੁਰਜੀਤ ਸਿੰਘ ਹੈਰੀ ਢਿੱਲੋ ਨੇ ਦੱਸਿਆ ਕਿ ਆਉਣ ਵਾਲੇ ਸਮੇ ‘ਚ ਓਨਾਂ ਸਮਾਜ ਲਈ ਹੋਰ ਵੀ ਵਧੀਆ ਯੋਜਨਾਵਾਂ ਹਨ ਤੇ ਆਏ ਹੋਏ ਸਾਰੇ ਮਹਿਮਾਨਾਂ, ਡੋਨਰਜ਼, ਸਹਿਯੋਗੀਆਂ, ਪ੍ਰੈਸ ਤੇ ਟੀਮ ਮੈਬਰਾਨ ਦਾ ਉਹਨਾਂ ਦੱਸਿਆ ਕੇ ਏਨਾ ਬਲੱਡ ਕੈਂਪਾ ਵਿੱਚ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਸਾਬਕਾ ਹਲਕਾ ਵਿਧਾਇਕ ਕੁਸ਼ਲਦੀਪ ਢਿੱਲੋਂ, ਐਮ. ਪੀ ਸਰਦਾਰ ਸਰਬਜੀਤ ਸਿੰਘ ਖ਼ਾਲਸਾ ਦੇ ਪੀ ਏ ਦਲੇਰ ਸਿੰਘ ਡੋਡ , ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ, ਗਗਨਦੀਪ ਸਿੰਘ ਧਾਲੀਵਾਲ, ਗੁਰਤੇਜ ਖੋਸਾ, ਨਵਦੀਪ ਬੱਬੂ ਬਰਾੜ,ਮੁੱਖ ਸੇਵਾਦਾਰ ਕੈਪਟਨ ਧਰਮ ਸਿੰਘ ਗਿੱਲ ਗੁਰਦੁਆਰਾ ਲੰਗਰ ਮਾਤਾ ਖੀਵੀ ਜੀ, ਹਰਵਿੰਦਰ ਸਿੰਘ ਖਾਲਸਾ,ਪ੍ਰਤਾਪ ਸਿੰਘ ਨੰਗਲ, ਗੁਰਬਿੰਦਰ ਸਿੱਖਾਂਵਾਲਾ, ਗੁਰਮੇਲ ਸਿੰਘ, ਇਕਬਾਲ ਸਿੰਘ, ਜਸਵੀਰ ਸਿੰਘ ਵੜਿੰਗ, ਅਮਜ਼ਦ ਖਾਨ, ਸੰਨੀ, ਵੰਸ਼, ਅਮਨ, ਮੋਨੂੰ,ਐਵੋਨ, ਸੀਪਾ ਸਰਾਂ, ਗੁਰਸੇਵਕ ਸਿੰਘ ਮਾਨੀਵਾਲਾ,ਗੁਰਸੇਵਕ ਸਿੰਘ ਭਾਣਾ ਟੀਮ, ਦਿਲਾਵਰ ਹੁਸੈਨ, ਅਲੇਕ੍ਸ ਦੱਸੂਜਾ, ਪ੍ਰਦੀਪ ਕੁਮਾਰ, ਜਗਦੇਵ ਸਿੰਘ ਫੌਜੀ ਅਤੇ ਟੀਮ ਬਿਜਲੀ ਬੋਰਡ, ਬਾਬਾ ਜੀ ਪੰਜਗਰਾਈਂ,ਮਨਪ੍ਰੀਤ ਸਿੰਘ ਤੇ ਟੀਮ, ਪ੍ਰੋ ਨਿਰਮਲ ਕੌਸ਼ਿਕ, ਪੱਤਰਕਾਰ ਮਹਿੰਦੀਰੱਤਾ ਜੀ, ਤਰਸੇਮ ਸਿੰਘ,ਡਾ. ਰਸ਼ਪਾਲ ਸਿੰਘ ਸੰਧੂ ਪ੍ਰਧਾਨ, ਗੁਰਪ੍ਰੀਤ ਮੌੜ, ਸੰਦੀਪ ਧਨੋਲਾ,ਮੰਜੂ ਸੁਖੀਜਾ ਮੈਡਮ,ਹਰਮਨ ਹੱਲਣ, ਮੈਦਾਨ ਫਰੀਦਕੋਟ, ਮੋਰ ਫਰੀਦਕੋਟ, ਮਾਰਸ਼ਲ, ਗੁਰਪ੍ਰੀਤ ਕੋਟਕਰੋਡ,ਗਗਨਦੀਪ ਸਿੰਘ, ਮਨਜਿੰਦਰ ਕੌਰ ਤੇ ਟੀਮ ਆਸ਼ੂ, ਪੱਤਰਕਾਰ ਤੇ ਸਮਾਜਸੇਵੀ ਸ਼ਿਵਨਾਥ ਦਰਦੀ ਤੇ ਸਾਰੇ ਸੇਵਾਦਾਰ, ਰੋਟਰੀ ਕਲੱਬ, ਦਵਿੰਦਰ ਸਿੰਘ ਪੰਜਾਬ ਮੋਟਰਜ਼,ਰਾਜਿੰਦਰ ਦਾਸ ਰਿੰਕੂ, ਗੋਰਾ,ਕਾਕਾ ਸਿੰਘ,ਡਾ. ਜਗੀਰ ਸਿੰਘ,ਡੀ ਐੱਸ ਪੀ ਤਰਲੋਚਨ ਸਿੰਘ, ਅਮਨਦੀਪ ਬਾਬਾ, ਅਮਨ ਵੜਿੰਗ, ਬੰਟੀ ਰੋਮਾਣਾ, ਗੌਰਵ ਕੱਕੜ, ਗਰੀਬ ਦਾਸ ਜੀ,ਡੀ. ਐਮ. ਸੀ ਡਾ.ਵਿਸ਼ਵਦੀਪ ਗੋਇਲ ਬਿੱਟੂ ਬਾਈ ਜੀ , ਸੁਰਜੀਤ ਸਿੰਘ,ਸੰਨੀ ਬਾਵਾ ਜੀ, ਪ੍ਰੋ. ਨਿਤਨੇਮ ਸਿੰਘ ਜੀ,ਰੁਪਿੰਦਰਜੀਤ ਗੋਲਡੀ ਮਿਸਲ ਸਤਲੁਜ,ਲੋਕ ਗਾਇਕ ਰਾਜ ਗਿੱਲ ਭਾਣਾ, ਲੋਕ ਗਾਇਕ ਕੀਰਤ ਮਾਨ, ਗੁਰਪਿਆਰ, ਵਿੱਕੀ,ਸ਼ਰਨਜੀਤ ਸਿੰਘ ਸਰਾਂ, ਕੇ.ਪੀ. ਸਿੰਘ, ਸਰਾਂ, ਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਰਾਜਨ ਦੂਆ, ਸੁਖਵਿੰਦਰ ਸਿੰਘ, ਰਾਜਵਿੰਦਰ ਸਿੰਘ, ਧਰਮਪਾਲ, ਦਵਿੰਦਰ ਸਿੰਘ ,ਮਿੰਟੂ ਦੀਪ ਸਿੰਘ ਵਾਲਾ,ਜਸਵੀਰ ਸਿੰਘ,ਸੰਨੀ, ਦਵਿੰਦਰਜੀਤ ਸਿੰਘ, ਇਕਬਾਲ ਸਿੰਘ, ਹਰਜੀਤ ਸਿੰਘ, ਅਮਰ ਸਿੰਘ, ਕੁਲਵੰਤ ਸਿੰਘ,ਪ੍ਰੋ ਬੀਰਇੰਦਰ ਸਿੰਘ ਸਰਾਂ, ਸਵਰਨ ਸਿੰਘ ਬਾਠ ,ਸ਼ੰਕਰ ਸ਼ਰਮਾ, ਕੇਵਲ ਕਟਾਰੀਆ, ਕੇਵਲ ਗਿੱਲ,ਅਤੇ ਤਰਸੇਮ ਸਿੰਘ ਆਦਿ ਸਖਸ਼ੀਅਤਾਂ ਸਮੇਤ ਵੱਡੀ ਗਿਣਤੀ ਵਿੱਚ ਖੂਨਦਾਨੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
ਸ੍ਰ ਸ਼ਰਨਜੀਤ ਸਿੰਘ ਸਰਾਂ ਸੂਬਾ ਕਿਸਾਨ ਆਗੂ ਨੇ ਕਿਹਾ ਕੇ ਬਾਬਾ ਫਰੀਦ ਜੀ ਆਗਮਨ ਪੁਰਬ ਤੇ ਵਿਸ਼ੇਸ਼ ਸਨਮਾਨ ਵੀ ਕੀਤੇ ਗਏ । ਜਿਨ੍ਹਾਂ ਵਿੱਚ ਸਮਾਜ ਸੇਵੀ, ਪੱਤਰਕਾਰ ਵੀਰਾਂ ਤੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ/ਇਸ ਮੌਕੇ ਪ੍ਰਧਾਨ ਗੁਰਜੀਤ ਹੈਰੀ ਢਿੱਲੋਂ ਨੇ ਸਾਰੀਆਂ ਰਾਜਨੀਤਿਕ, ਸਮਾਜਿਕ ਤੇ ਬਲੱਡ ਬੈਂਕਾਂ ਟੀਮਾਂ,ਸਾਰੇ ਡੋਨਰਜ਼ ਤੇ ਸਹਿਯੋਗੀਆਂ ਕੇਨਰਾ ਬੈਂਕ ਫ਼ਰੀਦਕੋਟ, ਜ਼ਿਮੀਦਾਰ ਟਰੈਕਟਰਜ਼ ਸੋਨਾਲੀਕਾ, ਖੁਰਮੀ ਜਵੈੱਲਰ,ਮਾਸੂਮ ਪ੍ਰਵਾਜ, ਜਲ ਜੀਵਨ ਮੋਰਚਾ,ਗਿਆਨ ਹੌਂਡਾ ਫਰੀਦਕੋਟ ਐਂਡ ਰੋਟਰੀ ਇੰਟਰਨੈਸ਼ਨਲ ਕਲੱਬ ਫ਼ਰੀਦਕੋਟ, ਟੀਮ ਸ਼ੇਖ ਫਰੀਦ ਸਾਹਿਤਿਕ ਕਲੱਬ ਤੇ ਸਾਰੇ ਮੀਡੀਆ ਵਾਲੇ ਵੀਰਾਂ ਦਾ ਧੰਨਵਾਦ ਕੀਤਾ ਤੇ ਭਰੋਸਾ ਦਿੱਤਾ ਕੇ ਅਸੀਂ ਹਮੇਸ਼ਾ ਦਿਨ ਰਾਤ ਇਸੇ ਤਰਾਂ ਸੇਵਾ ਕਰਦੇ ਰਹਾਂ ਗਏ।

