ਕੋਟਕਪੂਰਾ, 3 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿੱਚ ਮਾਨਯੋਗ ਚੇਅਰਮੈਨ ਸਵ. ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸ. ਸਿਮਰਜੀਤ ਸਿੰਘ ਸੇਖੋਂ ਜੀ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਬੀ.ਏ.ਐਲ.ਐਲ.ਬੀ ਭਾਗ-ਪੰਜਵਾਂ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਦਾ 9nternational Journal of Legal Studies and Social Sciences ਵਿੱਚ Journal No. 9SSN: 2584-1513 (Online) ਰਿਸਰਚ ਪੇਪਰ ਪਬਲਿਸ਼ ਹੋਇਆ ਹੈ ਜਿਸ ਦਾ ਵਿਸ਼ਾ Navigating the Nenus 5mploring the 9nterplay of Right to Privacy and 4ata Protection in the 4igital 1ge ਹੈ ਅਤੇ ਜੋ Volume 4: 9ssue 1 Page 123-131 ਵਿੱਚ ਦਰਜ ਹੈ। ਉਸ ਨੇ ਇਸ ਰਿਸਰਚ ਪੇਪਰ ਰਾਹੀਂ ਡਿਜੀਟਲ ਸਮੇਂ ਵਿੱਚ ਨਿੱਜਤਾ ਦੇ ਅਧਿਕਾਰ ਨੂੰ ਡਾਟਾ ਪ੍ਰੋਟੈਕਸ਼ਨ ਐਕਟ ਰਾਹੀਂ ਸੁਰੱਖਿਅਤ ਰੱਖਣ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਕਾਲਜ ਦੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਨੇ ਵਿਦਿਆਰਥਣ ਨੂੰ ਵਧਾਈਆਂ ਦਿੱਤੀਆਂ ਅਤੇ ਸਖਤ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਕਾਲਜ ਦੀ ਮੈਨੇਜਮੈਂਟ ਵੱਲੋਂ ਮਾਨਯੋਗ ਸਿਮਰਜੀਤ ਸਿੰਘ ਸੇਖੋਂ (ਚੇਅਰਮੈਨ) ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਲਈ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ ਤਾਂ ਜੋ ਕਾਲਜ ਦੇ ਵਿਦਿਆਰਥੀ ਹਰ ਖੇਤਰ ਵਿੱਚ ਬਾਬਾ ਫਰੀਦ ਲਾਅ ਕਾਲਜ ਦਾ ਨਾਮ ਅੱਗੇ ਲੈ ਕੇ ਜਾ ਸਕਣ। ਇਸ ਮੌਕੇ ਡਾ. ਮਨੀਸ਼ ਖੂੰਗਰ (ਅਸਿਸਟੈਂਟ ਪ੍ਰੋਫੈਸਰ) ਅਤੇ ਵਿਦਿਆਰਥਣ ਦੇ ਦਾਦਾ ਜਗਜੀਤ ਸਿੰਘ ਵੀ ਮੌਜੂਦ ਰਹੇ।

