ਬਨੂੰੜ, 26 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਜੰਮੂ ਵਿਖੇ ਹੋਈ ਨਾਰਥ ਇੰਡੀਅਨ ਕਰਾਟੇ ਚੈਂਪੀਅਨਸ਼ਿਪ ਵਿੱਚ ਪੰਜਾਬ ਵੱਲੋਂ ਖੇਡਦਿਆਂ ਸ.ਸ.ਸ.ਸ. ਬੂਟਾ ਸਿੰਘ ਵਾਲਾ਼ ਦੀ ਵਿਦਿਆਰਥਣ ਮਨਪ੍ਰੀਤ ਕੌਰ ਪੁੱਤਰੀ ਸੰਜੀਵ ਕੁਮਾਰ (ਜਮਾਤ ਨੌਂਵੀਂ) ਨੇ ਗੋਲ਼ਡ ਮੈਡਲ ਜਿੱਤ ਕੇ ਆਪਣੇ ਪਿੰਡ, ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਚੈਂਪੀਅਨਸ਼ਿਪ ਵਿੱਚ ਪੰਜਾਬ, ਜੰਮੂ, ਕਸ਼ਮੀਰ, ਹਿਮਾਚਲ, ਦਿੱਲੀ, ਹਰਿਆਣਾ ਅਤੇ ਚੰਡੀਗੜ੍ਹ ਦੇ 300 ਖਿਡਾਰੀਆਂ ਨੇ ਭਾਗ ਲਿਆ। ਪ੍ਰਿੰਸੀਪਲ ਜਯੋਤੀ ਚਾਵਲਾ ਨੇ ਮਨਪ੍ਰੀਤ ਅਤੇ ਕੋਚ ਕੰਵਲਪ੍ਰੀਤ ਕੌਰ (ਪੀ.ਟੀ.ਆਈ.) ਨੂੰ ਮੁਬਾਰਕਾਂ ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਮੂਹ ਸਟਾਫ਼ ਨਾਲ਼ ਉਚੇਚੇ ਤੌਰ ‘ਤੇ ਸਨਮਾਨ ਕੀਤਾ। ਇਸ ਮੌਕੇ ਸੀਨੀਅਰ ਲੈਕਚਰਾਰ ਪਰਮਜੀਤ ਕੌਰ, ਪੂਜਾ ਚੌਧਰੀ, ਮਾਨ ਸਿੰਘ, ਅਮਰਜੀਤ ਕੋਰ , ਹਰਮਿੰਦਰ ਕੌਰ, ਗੁਰਦੀਪ ਕੌਰ, ਸੰਜਣਾ ਰਾਣੀ, ਰਣਜੀਤ ਕੌਰ, ਤਰੁਣ ਰਿਸ਼ੀ ਰਾਜ, ਕੈਂਪਸ ਮੈਨੇਜਰ ਸ. ਬਹਾਦੁਰ ਸਿੰਘ , ਵਰਿੰਦਰ ਕੁਮਾਰ, ਡਾ. ਵਨਿਕਾ ਬੱਬਰ, ਪਰਵਿੰਦਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Leave a Comment
Your email address will not be published. Required fields are marked with *