ਕੋਟਕਪੂਰਾ, 23 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਸੰਦੀਪ ਸਿੰਘ ‘ਸੰਨੀ ਬਰਾੜ’ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਜਨਰਲ ਸਕੱਤਰ ਸੁਮੀਤ ਸੁਖੀਜਾ ਨੂੰ ਵਿਧਾਨ ਸਭਾ ਹਲਕਾ ਜੈਤੋ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਦੀ ਖ਼ੁਸ਼ੀ ਵਿੱਚ ਭਾਜਪਾ ਐੱਸ.ਸੀ. ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਜਸਪਾਲ ਸਿੰਘ ਪੰਜਗਰਾਈਂ ਅਤੇ ਉਨ੍ਹਾਂ ਦੀ ਹਲਕਾ ਟੀਮ ਵੱਲੋਂ ਸੁਮੀਤ ਸੁਖੀਜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜਸਪਾਲ ਸਿੰਘ ਪੰਜਗਰਾਈਂ ਅਤੇ ਉਨ੍ਹਾਂ ਦੀ ਟੀਮ ਨੇ ਨਵ-ਨਿਯੁਕਤ ਹਲਕਾ ਇੰਚਾਰਜ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਨੂੰ ਜਿੰਮੇਵਾਰੀ ਮਿਲਣ ‘ਤੇ ਵਧਾਈ ਦਿੱਤੀ। ਜਸਪਾਲ ਸਿੰਘ ਪੰਜਗਰਾਈਂ ਨੇ ਆਖਿਆ ਕਿ ਸੁਮੀਤ ਸੁਖੀਜਾ ਇੱਕ ਪੜ੍ਹੇ-ਲਿਖੇ, ਸੁਲਝੇ ਹੋਏ ਅਤੇ ਨਿਡਰ ਆਗੂ ਹਨ। ਉਨ੍ਹਾਂ ਦੀ ਅਗਵਾਈ ਹੇਠ ਪੂਰੀ ਟੀਮ ਤਨਦੇਹੀ ਨਾਲ ਕੰਮ ਕਰੇਗੀ ਅਤੇ ਹਲਕਾ ਜੈਤੋ ਦੇ ਬੂਥ ਪੱਧਰ ‘ਤੇ ਭਾਰਤੀ ਜਨਤਾ ਪਾਰਟੀ ਦੇ ਆਧਾਰ ਨੂੰ ਹੋਰ ਮਜ਼ਬੂਤ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਇਮਾਨਦਾਰ ਅਤੇ ਵਫ਼ਾਦਾਰ ਵਰਕਰਾਂ ਦੀ ਕਦਰ ਕਰਦੀ ਹੈ। ਪਿਛਲੇ 25 ਸਾਲਾਂ ਤੋਂ ਪਾਰਟੀ ਲਈ ਕੀਤੀ ਨਿਸ਼ਕਾਮ ਸੇਵਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਉਮੀਦ ਜਤਾਈ ਕਿ ਪਾਰਟੀ ਹਾਈਕਮਾਂਡ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਵੀ ਜੈਤੋ ਹਲਕੇ ਦੀ ਸੇਵਾ ਦਾ ਵੱਡਾ ਮੌਕਾ ਦੇਵੇਗੀ। ਇਸ ਸਨਮਾਨ ਸਮਾਰੋਹ ਵਿੱਚ ਹਰਦੀਪ ਸ਼ਰਮਾ ਬਾਹਮਣ ਵਾਲਾ, ਡਾ. ਬਲਵਿੰਦਰ ਸਿੰਘ ਬਰਗਾੜੀ, ਜਗਮੀਤ ਸਿੰਘ ਢਿੱਲੋਂ ਝੱਖੜਵਾਲਾ, ਮਨਜੀਤ ਸਿੰਘ ਦਲ ਸਿੰਘ ਵਾਲਾ, ਜਸਪਾਲ ਸਿੰਘ ਦਲ ਸਿੰਘ ਵਾਲਾ ਅਤੇ ਨਿਰਮਲ ਸਿੰਘ ਲੰਬਵਾਲੀ ਆਦਿ ਵੀ ਹਾਜ਼ਰ ਸਨ।

