“ਬਬਾਣੀਆਂ ਕਹਾਣੀਆਂ ਪੱੁਤ ਸਪੁੱਤ ਕਰੇਣਿ” ਦੇ ਮਹਾਂਵਾਕ ਅਨੁਸਾਰ ਸੰਸਾਰ ਵਿਚ ਉਹ ਕੌਮਾਂ ਹੀ ਜਿੰਦਾ ਰਹਿੰਦੀਆਂ ਹਨ ਜਿੰਨ੍ਹਾਂ ਦੇ ਅਨੁਆਈ ਆਪਣੇ ਇਤਹਾਸ ਅਤੇ ਆਪਣੀਆਂ ਵਿਰਾਸਤਾਂ ਦੀ ਸੰਭਾਲ ਕਰਕੇ ਇਸਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਂਦੇ ਹਨ। ਕਿਸੇ ਕੌਮ ਦਾ ਸੱਚਾ ਸੁੱਚਾ ਇਤਿਹਾਸ ਤੇ ਵਿਰਾਸਤਾਂ ਹੀ ਉਸ ਕੌਮ ਦੇ ਬਜੁਰਗਾਂ ਜਾਂ ਵਡੇਰਿਆਂ ਦੇ ਕੀਤੇ ਕੰਮਾਂ ਦਾ ਵੇਰਵਾ ਦਿੰਦੇ ਹਨ ਜੋ ਅਗਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣਦੇ ਹਨ।
ਭਾਈ ਲਾਲੋ ਜੀ ਦੀ ਇਕਲੌਤੀ ਪੱੁਤਰੀ ਬੀਬੀ ਰੱਜੋ ਸੀ ਜਿਸਦਾ ਵਿਆਹ ਗੁਰੂ ਨਾਨਕ ਦੇਵ ਜੀ ਦੀ ਦੂਸਰੀ ਉਦਾਸੀ 1517 ਈਸਵੀ ਸਮੇਂ ਜਦੋਂ ਗੁਰੂ ਜੀ ਭਾਈ ਲਾਲੋ ਜੀ ਪਾਸ ਆਏ ਸਨ, ਹੋਇਆ ਦੱਸਿਆ ਜਾਂਦਾ ਹੈ।ਇਹ ਵਿਵਾਹ ਗੁਰੂ ਨਾਨਕ ਦੇਵ ਜੀ ਨੇ ਆਪ ਬਾਣੀ ਉਚਾਰਣ ਕਰਕੇ ਕੀਤਾ ਜੋ ਸ੍ਰੀ ਗੁਰੁ ਗਰੰਥ ਸਾਹਿਬ ਜੀ ਦੇ ਪੰਨਾਂ 351 ਰਾਗ ਆਸਾ ਮਹਲਾ 1 ਵੱਜੋਂ ਦਰਜ ਹੈ ਤੇ ਇਸਤਰਾਂ ਭਾਈ ਲਾਲੋ ਜੀ ਦੇ ਘਰੋਂ ਹੀ ਗੁਰਮਤਿ ਅਨੁਸਾਰ ਵਿਆਹ ਕਰਨ ਦੀ ਰੀਤ ਦੀ ਸ਼ੁਰੂਆਤ ਕੀਤੀ ਗਈ।ਇਹ ਵੀ ਕਿੱਡੀ ਮਾਣ ਤੇ ਸਤਿਕਾਰ ਵਾਲੀ ਗੱਲ ਹੈ।ਗੁਰੁ ਜੀ ਆਪਣੀ ਉਦਾਸੀ ਜਾਂ ਪ੍ਰਚਾਰ ਯਾਤਰਾ ਸ਼ੁਰੂ ਕਰਨ ਤੋ ਪਹਿਲਾਂ ਤੀਸਰੀ ਵਾਰ ਫਿਰ ਭਾਈ ਲਾਲੋ ਜੀ ਪਾਸ ਆਏ ਸਨ । ਇਸ ਦੁਰਾਨ ਬਾਬਰ ਨੇ ਭਾਰਤ ਤੇ ਹਮਲਾ ਕਰਕੇ ਬਹੁਤ ਤਬਾਹੀ ਮਚਾਈ , ਜੁਲਮ ਤੇ ਜਬਰ ਦੀ ਹਨੇਰੀ ਵਗਾਈ । ਇਹ ਮੰਜਰ ਗੁਰੂ ਜੀ ਨੇ ਆਪਣੀ ਅੱਖੀਂ ਦੇਖਿਆ ਅਤੇ ਇਸਦਾ ਵਰਨਣ ਰੱਬੀ ਬਾਣੀ ਰਾਹੀਂ ਆਪਣੇ ਪਿਆਰੇ ਤੇ ਪਹਿਲੇ ਸਿੱਖ ਭਾਈ ਲਾਲੋ ਜੀ ਨੂੰ 7 ਵਾਰ ‘ਵੇ ਲਾਲੋ’ ਕਹਿ ਕੇ ਪੁਕਾਰਿਆ।ਇਹ ਸ਼ਬਦ ਸ੍ਰੀ ਗੁਰੁ ਗਰੰਥ ਸਾਹਿਬ ਜੀ ਦੇ ਪੰਨਾਂ 722-23 ਤੇ ਤਿਲੰਗ ਮਹਲਾ 1 ਵਜੋਂ ਦਰਜ ਹੈ।ਗੁਰੁ ਜੀ ਵੱਲੋਂ ਆਪਣੀ ਬਾਣੀ ਵਿਚ ਆਪਣੇ ਕਿਸੇ ਪਿਆਰੇ ਨੂੰ 7 ਵਾਰ ਨਾਂ ਲੈਕੇ ਪੁਕਾਰਨਾਂ ਵੀ ਭਾਈ ਲਾਲੋ ਜੀ ਦੇ ਹਿੱਸੇ ਹੀ ਅਇਆ ਹੈ। ਇਹ ਵੀ ਇਕ ਹੋਰ ਬਹੁਤ ਮਾਣ ਤੇ ਸਤਿਕਾਰ ਵਾਲੀ ਗੱਲ ਹੈ।ਸਿੱਖਾਂ ਨੇ ਗੁਰੁ ਨਾਨਕ ਜੀ ਨੂੰ ਬਾਬਰ ਦੇ ਜੁਲਮਾਂ ਤੋਂ ਬਚਣ ਲਈ ਕੋਈ ਉਪਾਵ ਪੁਛਿਆ ਤਾਂ ਗੁਰੁ ਜੀ ਨੇ ਕਿਹਾ ਜੋ ਲੋਗ ਪਿੰਡ ਛੱਡਕੇ ਸਾਹਮਣੇ ਉੱਚੇ ਇੱਲੇ ਤੇ ਚਲੇ ਜਾਣਗੇ ਤਾਂ ਬਚ ਜਾਣਗੇ। ਗੁਰੁ ਜੀ ਆਪ ਵੀ ਭਾਈ ਲਾਲੋ ਜੀ ਨਾਲ ਉਸ ਟਿੱਲੇ ਤੇ ਚਲੇ ਗਏ ਜੋ ਕਿ ਰੋੜਾਂ ਵਾਲਾ ਟਿੱਲਾ ਸੀ। ਇਥੇ ਗੁਰੁ ਜੀ ਰੋੜਾਂ ਵਾਲੀ ਜਮੀਨ ਤੇ ਨਿਵਾਸ ਕੀਤਾ। ਇੱਥੇ ਹੀ ਅੱਜਕਲ ਗੁਰਦਵਾਰਾ ਰੋੜੀ ਸਾਹਿਬ ਸ਼ਸੋਬਤ ਹੈ।ਭਾਈ ਲਾਲੋ ਜੀ ਆਪਣਾ ਬੁਢੇਪਾ ਬਤੀਤ ਕਰਨ ਲਈ ਆਪਣੀ ਇਕਲੌਤੀ ਬੇਟੀ ਦੇ ਸਹੁਰੇ ਪਿੰਡ ਤਤਲੇ ਵਾਲੀ, ਜਿਲ੍ਹਾ ਗੁਜਰਾਂਵਾਲਾ, ਪਾਕਿਸਤਾਨ, ਵਿਖੇ ਆ ਗਏ ਸਨ ਤੇ ਇੱਥੇ ਹੀ 1531 ਈਸਵੀ ਨੂੰ ਸੱਚਖੰਡ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਸਨ।……….CONTD.
ਗਿਆਨ ਸਿੰਘ ਬਮਰਾਹ, ਪ੍ਰਧਾਨ ਰਮਗੜ੍ਹੀਆ ਹੈਰੀਟਿੇਜ ਹਿਸਟੋਰੀਕਲ ਸੁਸਾਇਟੀ, ਅੰੰਿਮ੍ਰਤਸਰ। 9464283050, 6283317292

